SportsTop News

ਕਾਮਨਵੈਲਥ ਗੇਮਜ਼: ਅੰਕੁਸ਼ ਪੰਘਾਲ ਨੇ ਇੰਗਲੈਂਡ ਦੇ ਡਿਮੀਜੀ ਸ਼ਿੱਟੂ ਨੂੰ ਹਰਾਇਆ; ਭਾਰਤ ਦਾ ਮੁੱਕੇਬਾਜ਼ੀ ਵਿੱਚ ਸੱਤਵਾਂ ਸੋਨ ਤਮਗਾ

ਭਾਰਤੀ ਮੁੱਕੇਬਾਜ਼ ਅੰਕੁਸ਼ ਪੰਘਾਲ ਨੇ ਰਾਸ਼ਟਰਮੰਡਲ ਖੇਡਾਂ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾ ਦੇ 80 ਕਿਲੋਗ੍ਰਾਮ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਦੇ ਡਿਮੀਜੀ ਸ਼ਿੱਟੂ  ਨੂੰ ਹਰਾ ਕੇ ਦੇਸ਼ ਲਈ ਸੋਨ ਤਮਗਾ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਮੁੱਕੇਬਾਜ਼ੀ ਦਾ ਆਪਣਾ ਸੱਤਵਾਂ ਗੋਲਡ ਮੈਡਲ ਹਾਸਲ ਕੀਤਾ ਹੈ। ਪਹਿਲਾ ਰਾਊਂਡ ਹਾਰਨ ਤੋਂ ਬਾਅਦ ਅੰਕੁਸ਼ ਪੰਘਾਲ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੇ ਦੋਵਾਂ ਰਾਊਂਡਾਂ ਵਿੱਚ ਆਪਣੇ ਵਿਰੋਧੀ ਖਿਡਾਰੀ ਨੂੰ ਕਰਾਰੀ ਟੱਕਰ ਦਿੰਦਿਆਂ ਮੁਕਾਬਲਾ ਆਪਣੇ ਪੱਖ ਵਿੱਚ ਕਰ ਲਿਆ। ਭਾਰਤੀ ਮੁੱਕੇਬਾਜ਼ ਦੀ ਇਸ ਬੇਮਿਸਾਲ ਕਾਰਗੁਜ਼ਾਰੀ ਨਾਲ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ।
ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜ ਸੋਨ ਤਮਗੇ ਜਿੱਤੇ। ਸ਼ਨਿਚਰਵਾਰ ਨੂੰ ਇੱਥੇ ਸਮਾਪਤ ਹੋਈਆਂ ਖੇਡਾਂ ਵਿੱਚ ਦੇਸ਼ ਨੇ ਮੁੱਕੇਬਾਜ਼ੀ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਮੌਜੂਦਾ ਵਿਸ਼ਵ ਚੈਂਪੀਅਨ ਜੈਸਮੀਨ ਲੰਬੋਰੀਆ (57 ਕਿਲੋਗ੍ਰਾਮ), ਏਸ਼ੀਆਈ ਖੇਡਾਂ ਦੀ ਤਮਗਾ ਜੇਤੂ ਪ੍ਰੀਤੀ ਪਵਾਰ (54 ਕਿਲੋ), ਏਸ਼ਿਆਈ ਚੈਂਪੀਅਨ ਪ੍ਰਿਆ ਘੰਗਾਸ (60 ਕਿਲੋਗ੍ਰਾਮ), ਸਾਕਸ਼ੀ ਚੌਧਰੀ (51 ਕਿਲੋਗ੍ਰਾਮ) ਅਤੇ ਅਰੁੰਧਤੀ ਚੌਧਰੀ (70 ਕਿਲੋਗ੍ਰਾਮ) ਨੇ ਸੋਨ ਤਮਗੇ ਆਪਣੇ ਨਾਮ ਕੀਤੇ। ਇਸ ਦੇ ਨਾਲ ਹੀ ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋਗ੍ਰਾਮ) ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ।ਪੁਰਸ਼ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਵੀ ਭਾਰਤ ਦਾ ਦਬਦਬਾ ਰਿਹਾ, ਜਿੱਥੇ ਸਚਿਨ (60 ਕਿਲੋਗ੍ਰਾਮ) ਅਤੇ ਅੰਕੁਸ਼ (70 ਕਿਲੋਗ੍ਰਾਮ) ਨੇ ਸੋਨ ਤਮਗੇ ਜਿੱਤੇ, ਜਦਕਿ ਜਾਦੂਮਣੀ ਸਿੰਘ (55 ਕਿਲੋਗ੍ਰਾਮ) ਅਤੇ ਏਸ਼ਿਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਨਰਿੰਦਰ ਬੇਰਵਾਲ (+90 ਕਿਲੋਗ੍ਰਾਮ) ਨੇ ਚਾਂਦੀ ਦੇ ਤਮਗੇ ਹਾਸਲ ਕੀਤੇ। ਭਾਰਤ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਇਸ ਤੋਂ ਪਹਿਲਾਂ ਦਾ ਸਭ ਤੋਂ ਵਧੀਆ ਮੁੱਕੇਬਾਜ਼ੀ ਪ੍ਰਦਰਸ਼ਨ ਸਾਲ 2018 ਵਿੱਚ ਗੋਲਡ ਕੋਸਟ ਵਿਚ ਰਿਹਾ ਸੀ, ਜਦੋਂ ਦੇਸ਼ ਨੇ ਤਿੰਨ ਸੋਨ ਤਮਗਿਆਂ ਸਮੇਤ ਕੁੱਲ ਸੱਤ ਤਮਗੇ ਜਿੱਤੇ ਸਨ।ਪੁਰਸ਼ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਵੀ ਭਾਰਤ ਦਾ ਦਬਦਬਾ ਰਿਹਾ, ਜਿੱਥੇ ਸਚਿਨ (60 ਕਿਲੋਗ੍ਰਾਮ) ਅਤੇ ਅੰਕੁਸ਼ (70 ਕਿਲੋਗ੍ਰਾਮ) ਨੇ ਸੋਨ ਤਮਗੇ ਜਿੱਤੇ, ਜਦਕਿ ਜਾਦੂਮਣੀ ਸਿੰਘ (55 ਕਿਲੋਗ੍ਰਾਮ) ਅਤੇ ਏਸ਼ਿਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਨਰਿੰਦਰ ਬੇਰਵਾਲ (+90 ਕਿਲੋਗ੍ਰਾਮ) ਨੇ ਚਾਂਦੀ ਦੇ ਤਮਗੇ ਹਾਸਲ ਕੀਤੇ। ਭਾਰਤ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਇਸ ਤੋਂ ਪਹਿਲਾਂ ਦਾ ਸਭ ਤੋਂ ਵਧੀਆ ਮੁੱਕੇਬਾਜ਼ੀ ਪ੍ਰਦਰਸ਼ਨ ਸਾਲ 2018 ਵਿੱਚ ਗੋਲਡ ਕੋਸਟ ਵਿਚ ਰਿਹਾ ਸੀ, ਜਦੋਂ ਦੇਸ਼ ਨੇ ਤਿੰਨ ਸੋਨ ਤਮਗਿਆਂ ਸਮੇਤ ਕੁੱਲ ਸੱਤ ਤਮਗੇ ਜਿੱਤੇ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button