Breaking NewsD5 specialIndiaNewsTop News

ਕਾਨਪੁਰ ਹਿੰਸਾ ‘ਚ 3 FIR : ਹੁਣ ਤੱਕ 36 ਗ੍ਰਿਫ਼ਤਾਰ

ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਜੁੰਮੇ ਨਮਾਜ਼ ਤੋਂ ਬਾਅਦ ਪਰੇਡ ਗਰਾਊਂਡ, ਯਤੀਮਖਾਨਾ ਸਮੇਤ ਕਈ ਇਲਾਕਿਆਂ ‘ਚ ਹਿੰਸਾ ਭੜਕ ਗਈ। ਇਸ ਹਿੰਸਾ ‘ਚ ਦੋ ਭਾਈਚਾਰਿਆਂ ਦੇ ਮੈਂਬਰ ਆਹਮੋ-ਸਾਹਮਣੇ ਆਏ ਗਏ ਅਤੇ ਇਕ-ਦੂਜੇ ‘ਤੇ ਪਥਰਾਅ ਕੀਤਾ। ਇਸ ਹਿੰਸਾ ਮਾਮਲੇ ‘ਚ 36 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 3 ‘ਤੇ ਐੱਫ. ਆਈ. ਆਰ ਦਰਜ ਕੀਤੀਆਂ ਗਈਆਂ ਹਨ। ਦੂਜੇ ਪਾਸੇ ਪੁਲਿਸ ਵਲੋਂ ਕਾਨਪੁਰ ‘ਚ ਯਤੀਮਖਾਨਾ ਅਤੇ ਪਰੇਡ ਗਰਾਊਂਡ ਵਿਚਕਾਰ ਖੇਤਰ ਵਿਚ ਸੁਰੱਖਿਆ ਵੀ ਵਧਾ ਦਿੱਤੀ ਗਈ।

ਆਹ ਬੰਦੇ ਨੇ ਸਿੱਧੂ ਮੂਸੇਵਾਲਾ ਦੇ ਕਾ+ਤਲ! ਦੇਖੋ ਸਭ ਤੋਂ ਪਹਿਲਾਂ ਤਸਵੀਰਾਂ D5 Channel Punjabi

ਪੁਲਿਸ ਕਮਿਸ਼ਨਰ ਵਿਜੇ ਸਿੰਘ ਮੀਨਾ ਨੇ ਦੱਸਿਆ ਕਿ 36 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਕਿ ਹੁਣ ਤੱਕ ਤਿੰਨ ਐੱਫ. ਆਈ. ਆਰ ਦਰਜ ਕੀਤੀਆਂ ਗਈਆਂ ਹਨ। ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਾਨਪੁਰ ‘ਚ ਸ਼ੁੱਕਰਵਾਰ ਨੂੰ ਕਥਿਤ ਤੌਰ ‘ਤੇ ਬਾਜ਼ਾਰ ਬੰਦ ਨੂੰ ਲੈ ਕੇ ਵੱਖ-ਵੱਖ ਭਾਈਚਾਰਿਆਂ ਨਾਲ ਸੰਬੰਧਿਤ ਦੋ ਸਮੂਹਾਂ ਵਿਚਾਲੇ ਹਿੰਸਕ ਝੜਪ ਹੋ ਗਈ। ਝੜਪ ਦੇ ਬਾਅਦ ਦੋ ਵਿਅਕਤੀ ਅਤੇ ਇਕ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button