Breaking NewsD5 specialNewsPoliticsPunjab

ਕਾਂਗਰਸ ਪਾਉਂਦੀ ਰਹੀ ਰੌਲਾ, ਚੰਦੂਮਾਜਰਾ ਬੋਲਦਾ ਰਿਹਾ (ਵੀਡੀਓ)

ਦਿੱਲੀ : ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਲੰਮੇ ਸਮੇਂ ਤੋਂ ਇਨਸਾਫ ਲਈ ਤੜਫ਼ ਰਹੇ ਲੋਕਾਂ ਦੀ ਦਿਲਾਂ ਨੂੰ ਕੁੱਝ ਤਸੱਲੀ ਮਿਲੀ। ਸੱਜਣ ਕੁਮਾਰ ਦੀ ਸਜ਼ਾ ਦੇ ਐਲਾਨ ਨੇ ਸਿਆਸੀ ਗਲਿਆਰਿਆਂ ‘ਚ ਤਰਥੱਲੀ ਤਾਂ ਮਚਾਈ ਹੀ ਨਾਲ ਹੀ ਇਹ ਮੁੱਦਾ ਹੁਣ ਸੰਸਦ ਦੇ ਦਰਵਾਜ਼ੇ ਵੀ ਜਾ ਪੁੱਜਾ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ, ਸੱਜਣ ਕੁਮਾਰ ਦਾ ਮੁੱਦਾ ਜ਼ੋਰਾਂ ਸ਼ੋਰਾਂ ਨਾਲ ਚੁੱਕਿਆ।

Readc Also ਚੰਦੂਮਾਜਰਾ ਨੇ ਭਗਵੰਤ ਮਾਨ ਦੀ ਸਭ ਦੇ ਸਾਹਮਣੇ ਕੀਤੀ ਲਾਹ ਪਾਹ

ਚੰਦੂਮਾਜਰਾ ਨੇ ਮੰਗ ਕੀਤੀ ਕਿ 1984 ਸਿੱਖ ਵਿਰੋਧੀ ਦੰਗਿਆਂ ਨੂੰ ਸਰਕਾਰ ਵੱਲੋਂ ਸਿੱਖ ਕਤਲੇਆਮ ਐਲਾਨਿਆ ਜਾਵੇ। ਹਾਲਾਂਕਿ ਪ੍ਰੇਮ ਸਿੰਘ ਚੰਦੂਮਾਜਰਾ ਦੇ ਲੋਕ ਸਭਾ ਭਾਸ਼ਣ ਦੌਰਾਨ ਖੂਬ ਰੌਲਾ ਰੱਪਾ ਪਿਆ ਪਰ ਇਸ ਦੇ ਬਾਵਜੂਦ ਵੀ ਅਕਾਲੀ ਦਲ ਵੱਲੋਂ ਸੱਜਣ ਕੁਮਾਰ ਅਤੇ ਕਾਂਗਰਸ ਖਿਲਾਫ ਭਾਸ਼ਣ ਪੂਰਾ ਕੀਤਾ ਗਿਆ। ਫਿਲਹਾਲ ਸੱਜਣ ਕੁਮਾਰ ਦੀ ਸਜ਼ਾ ਨੂੰ ਲੈ ਕੇ ਕਾਂਗਰਸ ਚੁਫੇਰਿਓਂ ਘਿਰ ਚੁੱਕੀ ਹੈ। ਜਿਸ ਦਾ ਖਾਮਿਆਜ਼ਾ ਉਸਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button