IndiaPunjabTop News

ਕਾਂਗਰਸ ਨਹੀਂ ਕਰੇਗਾ ਆਮ ਆਦਮੀ ਪਾਰਟੀ ਨਾਲ ਗਠਜੋੜ!ਕਾਂਗਰਸ ਦਫਤਰ ਦਿੱਲੀ ਪਹੁੰਚੇ ਪੰਜਾਬ ਦੇ ਕਈ ਵੱਡੇ ਲੀਡਰ

ਨਵੀਂ ਦਿੱਲੀ : ਕਾਂਗਰਸ ਨਹੀਂ ਕਰੇਗਾ ਆਮ ਆਦਮੀ ਪਾਰਟੀ ਨਾਲ ਗਠਜੋੜ, ਕਿਉਂਕਿ ਸੰਭਾਵਨਾ ਲਗਾਈਆਂ ਜਾ ਰਹੀਆਂ ਸੀ ਕਿ 2024 ਚ ਆਮ ਆਦਮੀ ਪਾਰਟੀ ਤੇ ਕਾਂਗਰਸ ਸਣੇ ਸਾਰੇ ਵਿਰੋਧੀ ਧਿਰ ਇਕੱਠੇ ਹੋਕੇ 2024 ਦੀਆਂ ਚੋਣਾਂ ਲੜਨਗੇ ਪਰ ਅੱਜ ਦਿੱਲੀ ਤੋਂ ਕਾਂਗਰਸ ਨਾਲ ਜੁੜੀ ਇਹ ਖਬਰ ਸਾਹਮਣੇ ਆ ਰਹੀ ਜਿਥੇ ਕਾਗਰਸ ਹਾਈਕਮਾਨ ਦੀ ਪੰਜਾਬ ਕਾਂਗਰਸ ਨਾਲ ਅੱਗ ਮੀਟਿੰਗ ਹੋਈ ਜਿਸ ਚ ਆਮ ਆਦਮੀ ਪਾਰਟੀ ਨੇ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਦੇ ਖ਼ਿਲਾਫ਼ ਸੰਸਦ ਵਿੱਚ ਕਾਂਗਰਸ ਦੀ ਹਮਾਇਤ ਲੈਣ ਲਈ ਕਾਂਗਰਸ ਤੋਂ ਸਮਰਥਨ ਮੰਗਿਆ ਸੀ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਕਈ ਸਵਾਲ ਆਮ ਅਦਾਮੀ ਪਾਰਟੀ ਤੇ ਖੜੇ ਕੀਤੇ ਸੀ।

ਜਿਸ ਨੂੰ ਲੈ ਕੇ ਅੱਜ ਦਿੱਲੀ ਚ ਹਾਈਕਮਾਨ ਨਾਲ ਮੀਟਿੰਗ ਕਰਨ ਲਈ ਪੰਜਾਬ ਤੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ ਸਣੇ ਕਈ ਤਮਾਮ ਪੰਜਾਬ ਕਾਂਗਰਸ ਦੇ ਲੀਡਰ ਕਾਂਗਰਸ ਦਫਤਰ ਦਿੱਲੀ ਚ ਪਹੁੰਚੇ ਨੇ, ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਕਿ ਬਹੁਤ ਸਾਰੇ ਲੀਡਰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਲਈ ਇਨਕਾਰ ਕਰ ਗਏ, ਤੇ ਹੁਣ ਹਾਈਕਮਾਨ ਨੇ ਫੈਸਲਾ ਲੈਣਾ ਕਿ ਆਮ ਆਦਮੀ ਪਾਰਟੀ ਨੂੰ ਆਰਡੀਨੈਂਸ ਖਿਲਾਫ ਸਮਰਥਨ ਦੇਣਾ ਜਾ ਨਹੀਂ ਕਿਉਂਕਿ ਪੰਜਾਬ ਦੇ ਕਈ ਵੱਡੇ ਲੀਡਰਾਂ ਨੇ ਤਾਂ ਸਾਫ ਤੌਰ ਤੇ 2024 ਦੀਆਂ ਚੋਣਾਂ ਲਈ ਗਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਕਿ ਆਪ ਪਾਰਟੀ ਨਾਲ ਗਠਜੋੜ ਹੋ ਜਾਵੇ, ਕਿਉਂਕਿ ਪੰਜਾਬ ਚ ਆਮ ਅਦਾਮੀ ਪਾਰਟੀ ਦੀ ਸਰਕਾਰ ਨੇ ਕਾਂਗਰਸ ਦੇ ਕਈ ਲੀਡਰਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਚ ਜੇਲ੍ਹ ਚ ਬੰਦ ਕੀਤਾ ਹੋਇਆ ਹੈ ਤੇ ਕਈਆਂ ਤੇ ਕਾਰਵਾਈ ਚੱਲ ਰਹੀ ਹੈ,

ਦੱਸ ਦਈਏ ਕਿ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਦੇ ਖ਼ਿਲਾਫ਼ ਅਰਵਿੰਦ ਕੇਜਰੀਵਾਲ ਵਿਰੋਧੀ ਧਿਰ ਨੂੰ ਇੱਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਤੱਕ ਪੰਜ ਪਾਰਟੀਆਂ ਦਾ ਆਮ ਅਦਾਮੀ ਪਾਰਟੀ ਨੁੰ ਸਮਰਥਨ ਮਿਲ ਚੁੱਕਿਆ ਹੈ ਹੁਣ ਵੇਖਣਾਂ ਹੋਵੇਗਾ ਕਿ ਹਾਈਕਮਾਨ ਹੁਣ ਕਦੋਂ ਫੈਸਲਾ ਸੁਣਾਉਂਦੀ ਹੈ ਕਿ ਆਪ ਪਾਰਟੀ ਨੂੰ ਆਰਡੀਨੈਂਸ ਖ਼ਿਲਾਫ਼ ਸਮਰਥਨ ਦੇਂਦੀ ਹੈ ਜਾ ਫਿਰ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button