ਕਾਂਗਰਸੀ MLA ਦੀ ਕਾਂਗਰਸੀਆਂ ਨਾਲ ਹੀ ਹੋਈ ਤੂੰ-ਤੂੰ, ਮੈਂ-ਮੈਂ, ਭੱਜ ਗਿਆ ਕਾਂਗਰਸੀ MLA!
ਸੰਗਰੂਰ : ਬੇਸ਼ੱਕ ਕਾਂਗਰਸ ਪਾਰਟੀ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੈ ਪਰ ਇਸਦੇ ਬਾਵਜੂਦ ਵੀ ਕਾਂਗਰਸ ‘ਚ ਆਪਸੀ ਕਾਟੋਕਲੇਸ਼ ਲਗਾਤਾਰ ਜਾਰੀ ਹੈ। ਪਹਿਲਾਂ ਤਾਂ ਮੰਤਰੀ ਅਤੇ ਵਿਧਾਇਕ ਹੀ ਆਪਣੀ ਸਰਕਾਰ ਦੀ ਅਫ਼ਸਰਸ਼ਾਹੀ ਤੋਂ ਦੁਖੀ ਸੀ ਪਰ ਇਹ ਕਾਟੋਕਲੇਸ਼
ਉਪਰਲੇ ਲੈਵਲ ਤੱਕ ਹੀ ਨਹੀਂ ਸਗੋਂ ਹੇਠਲੇ ਲੈਵਲ ਤੱਕ ਵੀ ਪਹੁੰਚ ਗਿਆ ਹੈ। ਦਰਅਸਲ ਇਹ ਕਾਟੋਕਲੇਸ਼ ਹੁਣ ਦਿੜ੍ਹਬਾ ਹਲਕਾ ‘ਚ ਵਰਕਰਾਂ ਦੇ ਵੱਲੋਂ ਪਾਇਆ ਗਿਆ ਹੈ।
ਕਾਂਗਰਸੀ MLA ਦੀ ਕਾਂਗਰਸੀਆਂ ਨਾਲ ਹੀ ਹੋਈ ਤੂੰ-ਤੂੰ, ਮੈਂ-ਮੈਂ, ਭੱਜ ਗਿਆ ਕਾਂਗਰਸੀ MLA!
ਵਰਕਰਾਂ ਨੇ ਆਪਣੀ ਹੀ ਪਾਰਟੀ ਦੇ ਹਲਕਾ ਇੰਚਾਰਜ ਮਾਸਟਰ ਅਜੈਬ ਸਿੰਘ ਰਾਟੋਲ ਅਤੇ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੇ ਇਲਜ਼ਾਮ ਹਨ ਕਿ ਵੀਡੀਓ ਦਫ਼ਤਰ ਦੇ ਵੱਲੋਂ ਸਮਾਗਮ ਦਾ ਸੁਨੇਹਾ ਪੰਚਾਇਤ ਨੂੰ ਮਿਲਿਆ ਸੀ ਪਰ ਨੇਤਾ ਜੀ ਵਿਰੋਧੀਆਂ ਦੇ ਖੇਮੇ ਤੋਂ ਹੀ ਸਾਡੇ ਕੋਲ ਤੋਂ ਨਿਕਲਦੇ ਬਣੇ।
ਪੰਜਾਬੀਆਂ ਲਈ ਵੱਡੀ ਖ਼ਬਰ, ਕੈਪਟਨ ਦੇਣ ਜਾ ਰਹੇ ਨੇ ਆਹ ਖੁਸ਼ਖਬਰੀ
ਜਿਸਦਾ ਸਾਡੇ ‘ਚ ਅਫਸੋਸ਼ ਹੈ ਉਨ੍ਹਾਂ ਦੋਵਾਂ ਨੇਤਾਵਾਂ ਅਤੇ ਪਾਰਟੀ ਵਿਰੋਧਾਂ ‘ਤੇ ਕਈ ਸਵਾਲ ਵੀ ਖੜੇ ਕੀਤੇ ਅਤੇ ਮਾਸਟਰ ਰਾਟੋਲ ਨੂੰ ਹਲਕਾ ਇੰਚਾਰਜ ਹਟਾਉਣ ਦੀ ਮੰਗ ਕੀਤੀ ਅਤੇ ਧੀਮਾਨ ‘ਤੇ ਆਪਣਾ ਹਲਕਾ ਛੱਡਕੇ ਦਿੜਬਾ ਹਲਕਾ ਖ਼ਰਾਬ ਕਰਨ ਦੇ ਇਲਜ਼ਾਮ ਲਗਾਏ ਅਤੇ ਹਾਈ ਕਮਾਂਡ ਨੂੰ ਅਜਿਹੀ ਗਤੀਵਿਧੀਆਂ ਨਾਲ ਨਤੀਜਾ ਭੁਗਤਣ ਦੀ ਚਿਤਾਵਨੀ ਵੀ ਦਿੱਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.