Breaking NewsD5 specialNewsPoliticsPunjab

ਕਾਂਗਰਸੀ ਵਿਧਾਇਕ ਨੂੰ ਕੈਪਟਨ ਦੀ ਨਹੀਂ ਪ੍ਰਵਾਹ, ਮੁੰਡਾ ਭੇਜ ਕੇ ਟਪਾਇਆ ਡੰਗ, ਕਮਾਲ ਦੀ ਗੱਲ ! (ਵੀਡੀਓ)

ਸੰਗਰੂਰ : ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਅਖਾੜਾ ਭਖਦਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਸਿਆਸੀ ਪਾਰਟੀਆਂ ਵਲੋਂ ਵੀ ਸਰਗਮੀਆਂ ‘ਤੇ ਕਰ ਦਿੱਤੀਆਂ ਗਈਆਂ ਹਨ। ਟਿਕਟ ਨਾ ਮਿਲਣ ਕਾਰਨ ਕਈ ਸਿਆਸੀ ਪਾਰਟੀਆਂ ਦੇ ਆਗੂ ਨਰਾਜ਼ ਵੀ ਚੱਲੇ ਆ ਰਹੇ ਹਨ। ਟਿਕਟਾਂ ਦੀ ਵੰਡ ਤੋਂ ਬਾਅਦ ਸਭ ਤੋਂ ਵੱਡਾ ਕਲੇਸ਼ ਪੰਜਾਬ ਕਾਂਗਰਸ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਹਰ ਹਲਕੇ ਅੰਦਰ ਕਾਂਗਰਸੀ ਉਮੀਦਵਾਰਾਂ ਨੂੰ ਆਪਣਿਆਂ ਤੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਾਂਗਰਸ ਵਲੋਂ ਰੁਸਿਆਂ ਨੂੰ ਮਨਾਉਣ ਦਾ ਸਿਲਸਿਲਾ ਵੀ ਜਾਰੀ ਹੈ।

Read Also ਆਹ ਦੇਖੋ ਰਾਜਾ ਵੜਿੰਗ ਦਾ ਹੌਂਸਲਾ, ਭਾਸ਼ਣ ਦਿੰਦੇ ਕੈਪਟਨ ਨੂੰ ਟੋਕਿਆ, ਮਨਪ੍ਰੀਤ ਬਾਦਲ ਸੁੰਨ (ਵੀਡੀਓ)

ਕੁਝ ਇਸੇ ਤਰ੍ਹਾਂ ਦਾ ਹੀ ਦ੍ਰਿਸ਼ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਨਾਮਜ਼ਦਗੀ ਰੈਲੀ ਵਿੱਚ ਵੀ ਦੇਖਣ ਨੂੰ ਮਿਲਿਆ। ਜਿਥੇ ਕਾਂਗਰਸ ਪਾਰਟੀ ਤੋਂ ਨਰਾਜ਼ ਵਿਧਾਇਕ ਸੁਰਜੀਤ ਸਿੰਘ ਧਿਮਾਨ ਦੇ ਪੁੱਤਰ ਜਸਵਿੰਦਰ ਸਿੰਘ ਧੀਮਾਨ ਆਪਣੀਆਂ ਨਰਾਜ਼ਗੀਆਂ ਨੂੰ ਦੂਰ ਕਰਦੇ ਹੋਏ ਸਮੁੱਚੀ ਕਾਂਗਰਸ ਕੇਵਲ ਸਿੰਘ ਢਿੱਲੋਂ ਨਾਲ ਸਟੇਜ ‘ਤੇ ਜੱਫੀਆਂ ਪਾਉਂਦੇ ਦਿਖਾਈ ਦਿੱਤੇ। ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸਾਰੀਆ ਮੰਗਾਂ ਪਾਰਟੀ ਵਲੋਂ ਮੰਨ ਲਈ ਗਈਆਂ ਹਨ ਅਤੇ ਉਹ ਪਾਰਟੀ ਲਈ ਦਿਨ ਰਾਤ ਕੰਮ ਕਰਨ ਲਈ ਤਿਆਰ ਹਨ।

ਕਾਂਗਰਸ ਵਲੋਂ ਰੁਸਿਆ ਨੂੰ ਮਨਾਉਣ ਲਈ ਵੱਡੀ ਗਈ ਮੁਹਿੰਮ ਕੁਝ ਹੱਦ ਤੱਕ ਸਫਲ ਹੁੰਦੀ ਦਿਖਾਈ ਦੇ ਰਹੀ ਹੈ ਪਰ ਕਾਂਗਰਸ ਰੁਸਿਆ ਨੂੰ ਕਿਸ ਹੱਦ ਤੱਕ ਮਨਾ ਪਾਉਂਦੀ ਹੈ। ਇਹ ਤਾਂ ਅਗਲੇ ਕੁਝ ਦਿਨਾਂ ਵਿੱਚ ਪਤਾ ਲੱਗ ਜਾਵੇਗਾ ਪਰ ਸਿਆਸੀ ਆਗੂਆਂ ਵਲੋਂ ਆਪਣੇ ਨਿੱਜੀ ਹਿੱਤਾ ਲਈ ਕੀਤੀਆਂ ਜਾਂਦੀਆਂ ਇਸ ਤਰ੍ਹਾਂ ਦੇ ਰੁਸੇ ਗਿਲੇ ਉਸਾਰੂ ਜਮਹੂਰੀ ਨਿਜ਼ਾਮ ਨੂੰ ਖੋਰਾ ਜ਼ਰੂਰ ਲਗਾਉਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button