Breaking NewsD5 specialNewsPoliticsPunjab

ਕਾਂਗਰਸੀ ਦੀ ਨਕਲੀ ਸ਼ਰਾਬ ਫੈਕਟਰੀ! ਪੱਤਰਕਾਰ ਨੇ ਸਵਾਲਾਂ ‘ਚ ਘੇਰਿਆ MLA ਜਲਾਲਪੁਰ | Exclusive Interview

ਪਟਿਆਲਾ : ਘਨੌਰ ਵਿਖੇ ਇੱਕ ਗੈਰਕਾਨੂੰਨੀ ਸ਼ਰਾਬ ਦੀ ਫੈਕਟਰੀ ਵੱਲੋਂ ਬਣਾਈ ਜਾ ਰਹੀ 100 ਕਰੋੜ ਰੁਪਏ ਦੀ ਨਜਾਇਜ਼ ਸ਼ਰਾਬ ਦੇ ਮਾਮਲੇ ਦੀ ਇੱਕ ਉੱਚ ਪੱਧਰੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਬੀਤੇ ਦਿਨ ਹਰਪਾਲ ਚੀਮਾ ਨੇ  ਕਿਹਾ ਸੀ ਕਿ ਆਪ ਜੀ ਦੇ ਧਿਆਨ ਹਿੱਤ ਲਿਆਦਾਂ ਜਾ ਰਿਹਾ ਹੈ ਕਿ ਤੁਹਾਡੇ ਜ਼ਿਲ੍ਹੇ ਦੇ ਤਹਿਸੀਲ ਰਾਜਪੁਰਾ ਅਤੇ ਵਿਧਾਨ ਸਭਾ ਹਲਕਾ ਘਨੌਰ ਦੇ ਵਿਚ ਕੱਲ ਇਕ ਸ਼ਰਾਬ ਦੀ ਨਜਾਇਜ ਫੈਕਟਰੀ ਫੜੀ ਗਈ ਹੈ।

Viral Video | ਜਨਾਨੀ ਨਾਲ ਸ਼ਰੇਆਮ ਗੰਦੀ ਕਰਤੂਤ, ਜਨਾਨੀਆਂ ਵੀ ਨਾਲ ਲੱਗੀਆਂ, ਪੀੜਤ ਔਰਤ ਤੋਂ ਸੁਣੋ ਸੱਚਾਈ

ਇਹ ਫੈਕਟਰੀ ਜੋ ਕਿ ਪਿਛਲੇ ਪਤਾ ਨਹੀਂ ਕਿੰਨੇ ਸਮੇਂ ਤੋਂ ਚਲ ਰਹੀ ਸੀ ਅਤੇ ਕੈਮੀਕਲ ਆਦਿ ਪਾ ਕੇ ਤਿਆਰ ਕੀਤੀ ਸ਼ਰਾਬ ਲੋਕਾਂ ਨੂੰ ਪਿਲਾਈ ਜਾ ਰਹੀ ਸੀ, ਜਿਸ ਨਾਲ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਿੰਨੀਆਂ ਭਿਆਨਕ ਬਿਮਾਰੀਆਂ ਲੱਗੀਆਂ ਹੋਣਗੀਆਂ। ਆਪ ਜੀ ਦੇ ਧਿਆਨ ਹਿੱਤ ਹੈ ਕਿ ਇਹ ਫੈਕਟਰੀ ਸਿਰਫ ਉਹ ਲੋਕ ਹੀ ਨਹੀਂ ਚਲਾ ਰਹੇ ਸਨ, ਜਿਨ੍ਹਾਂ ਦੇ ਪੁਲਿਸ ਨੇ ਪਰਚੇ ਵਿਚ ਨਾਮ ਪਾਏ ਹਨ, ਇਸ ਨੂੰ ਖਾਨਾਪੂਰਤੀ ਕਿਹਾ ਜਾਵੇ ਤਾਂ ਅਤਿ ਕਥਨੀ ਨਹੀਂ ਹੋਵੇਗੀ, ਕਿਉਂ ਕਿ ਅਜਿਹੇ ਕੰਮ ਇਲਾਕੇ ਦੇ ਉਚ ਪੱਧਰ ਦੇ ਸਿਆਸੀ ਲੀਡਰਾਂ ਅਤੇ ਹੋਰਨਾ ਸਥਾਨਕ ਪੱਧਰ ਦੇ ਲੀਡਰਾਂ ਦੀ ਛਤਰ ਛਾਇਆ ਤੋਂ ਬਿਨ੍ਹਾਂ ਚੱਲਦੇ ਅਸੰਭਵ ਹੁੰਦੇ ਹਨ।

BIG NEWS || ਸ਼ਰਾਬ ਫੈਕਟਰੀ ਮਾਮਲੇ ‘ਚ ਵੱਡਾ ਖੁਲਾਸਾ, ਧੰਦੇ ਦਾ MASTER MIND ਨਿਕਲਿਆ ਕਾਂਗਰਸੀਆਂ ਦਾ ਖਾਸ

ਇਸ ਲਈ ਲਈ ਅਸੀਂ ਆਪ ਜੀ ਕੋਲ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰਕੇ ਸਥਾਨਕ ਅਤੇ ਉਚ ਪੱਧਰ ਦੇ ਉਨ੍ਹਾਂ ਸਿਆਸੀ ਲੀਡਰਾਂ ਨੂੰ ਵੀ ਨਾਮਜਦ ਕੀਤਾ ਜਾਵੇ, ਜਿਨ੍ਹਾਂ ਦੀ ਇਸ ਵਿਚ ਸਮੂਲੀਅਤ ਹੈ, ਕਿਉਂ ਕਿ ਇਸ ਤੋਂ ਪਹਿਲਾਂ ਵੀ ਰਾਜਪੁਰਾ ਵਿਚ ਹੁੱਕਾ ਪਾਰਟੀਆਂ ਚਲਾ ਕਿ ਕਰਫਿਊ ਦੀ ਉਲੰਘਣਾ ਕੀਤੀ ਗਈ, ਉਹ ਮਾਮਲਾ ਵੀ ਸਿਰਫ ਧਾਰਾ 188 ਤੱਕ ਸਿਮਟ ਕਿ ਰਹਿ ਗਿਆ। ਜਦਕਿ ਇਸ ਤੋਂ ਪਹਿਲਾਂ ਪੰਜਾਬ ਦੇ ਖੰਨਾ ਵਿਚ ਸ਼ਰਾਬ ਫੈਕਟਰੀ ਫੜੀ ਗਈ, ਉਹ ਮਾਮਲਾ ਵੀ ਠੱਪ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪਟਿਆਲਾ ਜਿਲੇ ਵਿਚ ਪਿੰਡ ਪਸਿਆਣਾ ਵਿਖੇ ਸਰਪੰਚ ਦਾ ਕਤਲ ਕਰ ਦਿੱਤਾ ਗਿਆ।

ਪੁਲਿਸ ਵਾਲੇ ਕਰਦੇ ਸੀ ਗਲਤ ਕੰਮ, ਪੈ ਗਿਆ ਛਾਪਾ, ਰੰਗੇ ਹੱਥੀਂ ਚੁੱਕ ਲਏ POLICE ਦੇ ASI ! D5 Channel Punjabi

ਸਮਾਣਾ ਵਿਖੇ ਦੋਹਰਾ ਕਤਲ ਕਰ ਦਿੱਤਾ ਗਿਆ, ਕੱਲ ਪਾਤੜਾਂ ਕੋਲ ਇਕ ਪਿੰਡ ਵਿਚ ਕਤਲ ਹੋ ਗਿਆ। ਇਹ ਸਾਰਾ ਕੁਝ ਲਾਅ ਐਂਡ ਆਰਡਰ ਦੀ ਸਥਿਤੀ ਤੇ ਪ੍ਰਸ਼ਨ ਚਿੰਨ ਲਾ ਰਿਹਾ ਹੈ। ਇਸ ਤੋਂ ਇਲਾਵਾ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਵੱਲੋਂ ਇਕਾਂਤਵਾਸ ਤੋੜੇ ਜਾਣ ਤੇ ਕੋਈ ਕਾਰਵਾਈ ਨਾ ਕਰਨਾ ਵੀ ਪੁਲਿਸ ਦੀ ਕਾਰਵਾਈ ਤੇ ਸਵਾਲ ਖੜੇ ਕਰਦਾ ਹੈ। ਇਸ ਲਈ ਅਸੀਂ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਸਰਾਬ ਦੀ ਨਜਾਇਜ ਫੈਕਟਰੀ ਸਮੇਤ ਹੋਰਨਾ ਮਾਮਲਿਆ ਤੇ ਸਖਤ ਕਾਰਵਾਈ ਅਮਲ ਵਿਚ ਲਿਆਦੀ ਜਾਵੇ ਅਤੇ ਦੋਸੀਆਂ ਨੂੰ ਸਲਾਖਾਂ ਪਿਛੇ ਬੰਦ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button