ਕਾਂਗਰਸੀਆਂ ਅਤੇ ਅਕਾਲੀਆਂ ‘ਚ ਫੇਰ ਚੱਲੀ ਡਾਂਗ, ਪੱਗਾਂ ਪੈਰਾਂ ‘ਚ, ਜੁੱਤੀਆਂ ਸਿਰਾਂ ‘ਤੇ (ਵੀਡੀਓ)
ਰੂਪਨਗਰ : ਸੂਬੇ ਅੰਦਰ ਸੱਤਾ ਬਦਲਣ ਤੋਂ ਬਾਅਦ ਪਾਰਟੀਆਂ ਦੇ ਵਰਕਰਾਂ ਵਿਚਕਾਰ ਝੜਪ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਹਿਲਾਂ ਲਗਾਤਾਰ 10 ਸਾਲ ਸ਼੍ਰੋਮਣੀ ਅਕਾਲੀ ਦਲ ‘ਤੇ ਕਾਂਗਰਸੀ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦੇ ਰਹੇ ਪਰ ਹੁਣ ਪੰਜਾਬ ਦੀ ਸੱਤਾ ਕਾਂਗਰਸ ਦੇ ਹੱਥ ਆਈ ਹੈ ਤੇ ਹੁਣ ਅਕਾਲੀ ਦਲ ਇਲਜ਼ਾਮ ਲਗਾ ਰਿਹਾ ਹੈ ਕਿ ਕਾਂਗਰਸੀ ਉਨ੍ਹਾ ਨੇ ਨਾਲ ਧੱਕਾ ਕਰ ਰਹੇ ਹਨ। ਹੁਣ ਤਾਜ਼ਾ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਸਬੰਧ ‘ਚ ਅਕਾਲੀ ਤੇ ਕਾਂਗਰਸੀ ਵਰਕਰ ਆਪਸ ‘ਚ ਭਿੜ ਗਏ।
Read Also ਮੀਟਰ ਪੱਟਣ ਆਏ ਬਿਜਲੀ ਵਾਲੇ, ਜਨਾਨੀਆਂ ਨੇ ਵੀ ਫੇਰੀ ਡਾਂਗ ! (ਵੀਡੀਓ)
ਇਸ ਝੜਪ ਦੌਰਾਨ ਕਈਆਂ ਦੀਆਂ ਪੱਗਾਂ ਤੱਕ ਲੱਥ ਗਈਆਂ, ਮਾਹੌਲ ਉਸ ਸਮੇਂ ਤਨਾਅ-ਪੂਰਨ ਹੋਇਆ ਜਦੋਂ ਟਰੱਕ ਯੂਨੀਅਨ ਦੀ ਚੋਣ ਲਈ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਸੀ ਤਾਂ ਇਸ ਦੌਰਾਨ ਦੋ ਧਿਰਾਂ ਦੇ ਉਮੀਦਵਾਰਾਂ ਤੇ ਸਮਰਥਕ ਇੱਕ ਦੂਜੇ ਨਾਲ ਘਸੁੰਨ ਮੁੱਕੀ ਹੋ ਗਏ। ਇਸ ਮੌਕੇ ‘ਤੇ ਅਕਾਲੀ ਦਲ ਦੇ ਸਮਰੱਥਕ ਕਾਂਗਰਸੀਆਂ ‘ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦੇ ਦਿਖਾਈ ਦਿੱਤੇ। ਦੂਜੇ ਪਾਸੇ ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਦਾ ਸਮਾਂ ਪੂਰਾ ਹੋਣ ਦੇ ਬਾਅਦ ਵੀ ਜਬਰਨ ਨਾਮਜ਼ਦਗੀ ਪੱਤਰ ਭਰਨ ਲਈ ਧੱਕਾ ਮੁੱਕੀ ਕੀਤੀ ਗਈ ਹੈ।
ਉੱਧਰ ਮੋਕੇ ‘ਤੇ ਪਹੁੰਚੀ ਪੁਲਿਸ ਨੇ ਮੋਰਚਾ ਸੰਭਾਲਦੇ ਹੋਏ ਲੋਕਾਂ ‘ਤੇ ਕਾਬੂ ਪਾ ਕੇ ਮਾਹੋਲ ਨੂੰ ਸ਼ਾਤ ਕਰਵਾਇਆ ਅਤੇ ਜਲਦ ਕਾਰਵਾਈ ਕਰਨ ਦੀ ਗੱਲ ਕਹੀ। ਜਿਕਰਯੋਗ ਹੈ ਕਿ 31 ਜਨਵਰੀ ਨੂੰ ਟਰੱਕ ਯੂਨੀਅਨ ਦੀ ਚੋਣ ਲਈ ਵੋਟਿੰਗ ਹੋਣੀ ਹੈ ਤੇ ਉਸੇ ਦਿਨ ਹੀ ਚੋਣ ਨਤੀਜੇ ਵੀ ਐਲਾਨੇ ਜਾਣਗੇ। ਕਿਉਂਕਿ ਪਹਿਲਾ ਟਰੱਕ ਯੂਨੀਅਨ ਤੇ ਅਕਾਲੀ ਦਲ ਦੇ ਸਮਰਥਕ ਮੱਘਰ ਸਿੰਘ ਦਾ ਕਬਜਾ ਹੈ। ਦੋ ਸਾਲ ਤੋਂ ਯੂਨੀਅਨ ਦੀ ਚੋਣ ਹੀ ਨਹੀਂ ਹੋ ਸਕੀ ਤੇ ਹੁਣ ਜਦੋਂ ਚੋਣ ਹੋਣ ਲੱਗੀ ਤਾਂ ਅਕਾਲੀ ਤੇ ਕਾਗਰਸੀ ਧੜੇ ਆਪਸ ਵਿੱਚ ਭੀੜ ਗਏ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸ਼ਨ 31 ਜਨਵਰੀ ਨੂੰ ਕਿਸ ਤਰ੍ਹਾਂ ਚੋਣ ਨੂੰ ਅਮਨ ਸ਼ਾਂਤੀ ਨਾਲ ਕਰਾਉਣ ‘ਚ ਸਫਲ ਹੁੰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.