Breaking NewsD5 specialEntertainmentNewsPoliticsPunjab

ਕਲਾਕਾਰਾਂ ਨੇ ਮਾਰੀ ਮੋਦੀ ਨੂੰ ਦਹਾੜ! ਹਿੱਲ ਗਈ ਮੋਦੀ ਸਰਕਾਰ ! ਹੁਣ ਹੋਊ ਬਿਲ ਵਾਪਸ !

ਪਟਿਆਲਾ : ਕਿਸਾਨ, ਸਿਆਸਤਦਾਨ ਤੇ ਕਲਾਕਾਰ ਅੱਜ ਸੜਕਾਂ ਤੇ ਬੈਠੇ ਹਨ, ਰੇਲ ਲਾਈਨਾਂ ਤੇ ਬੈਠੇ ਹਨ ਕਿਉਂਕਿ ਕੇਂਦਰ ਨੇ ਦੇਸ਼ ਦੇ ਅੰਨਦਾਤਾ ਨਾਲ ਗੱਦਾਰੀ ਕੀਤੀ ਹੈ। ਜਿਸਦਾ ਵਿਰੋਧ ਹਰ ਕੋਈ ਕਰ ਰਿਹਾ ਹੈ। ਖੇਤੀ ਆਰਡੀਨੈਂਸ ਦੇ ਖਿਲਾਫ ਅੱਜ ਸਭ ਇਕਜੁੱਟ ਹੋ ਕੇ ਕਿਸਾਨਾਂ ਦੇ ਹੱਕ ‘ਚ ਨਿੱਤਰ ਰਹੇ ਹਨ। ਬੀਤੇ ਦਿਨੀਂ ਪੰਜਾਬੀ ਕਲਾਕਾਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ” ਪਗੜੀ ਸੰਭਾਲ ਜੱਟਾ ” ਦੇ ਨਾਂ ਤੇ ਨੌਜਵਾਨਾਂ ਦੀ ਰੈਲੀ ਕੀਤੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ‘ਚ ਅੰਮ੍ਰਿਤਸਰ – ਪਠਾਨਕੋਟ ਹਾਈਵੇਅ ਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਚੰਦੂਮਾਜਰਾ ਨੇ ਪਹਿਲਾਂ ਹੀ ਦੱਸਤਾ ਸੀ ਤੋੜ ਵਿਛੋੜੇ ਦਾ ਰਾਜ ! ਕਰਤਾ ਸੀ ਵੱਡਾ ਖੁਲਾਸਾ !

ਇਸ ਰੋਸ਼ ਪ੍ਰਦਰਸ਼ਨ ਵਿੱਚ ਪੰਜਾਬ ਦੇ ਨਾਮਵਰ ਗਾਇਕਾਂ ਅਤੇ ਆਦਾਕਾਰਾਂ ਨੇ ਸ਼ਮੂਲੀਅਤ ਕੀਤੀ। ਪੰਜਾਬੀ ਗਾਇਕ ਰਣਜੀਤ ਬਾਵਾ, ਹਰਭਜਨ ਮਾਨ, ਰਵਿੰਦਰ ਗਰੇਵਾਲ,ਤਰਸੇਮ ਜਸੜ,ਦੀਪ ਸਿੱਧੂ, ਕੁਲਵਿੰਦਰ ਬਿੱਲਾ, ਰਵਨੀਤ ਸਿੰਘ , ਹਰਜੀਤ ਹਰਮਨ, ਦੇ ਨਾਲ ਨਾਲ ਸਮਾਜ ਸੇਵੀ ਲੱਖਾ ਸਿਧਾਣਾ ਵੀ ਇਸ ਰੋਸ਼ ਰੈਲੀ ਵਿੱਚ ਕੇਂਦਰ ਸਰਕਾਰ ਦੇ ਫੈਂਸਲੇ ਦੇ ਖਿਲਾਫ ਅਤੇ ਕਿਸਾਨਾਂ ਦੇ ਹੱਕ ‘ਚ ਡਟੇ। ਮਸ਼ਹੂਰ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਵੀ ਕਿਸਾਨਾਂ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕੀਤੀ। ਜਿੱਥੇ ਐਮੀ ਵਿਰਕ ਨੇ ਦੇਸ਼ ਦੇ ਕਿਸਾਨਾਂ ਲਈ ਆਪਣੀ ਅਵਾਜ ਬੁਲੰਦ ਕੀਤੀ ਤੇ ਕੇਂਦਰ ਦੀਆਂ ਇਹਨਾਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕੀਤਾ।

ਸਵੇਰੇ ਸਵੇਰੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ,ਹੁਣ ਕਰਨਗੇ ਵੱਡਾ ਧਮਾਕਾ,ਮੋਦੀ ਨੂੰ ਵੀ ਲੈਣਾ ਪਵੇਗਾ ਆਹ ਫੈਸਲਾ!

ਉੱਥੇ ਹੀ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਵੀ ਕਿਹਾ ਕਿ ਅਸੀਂ ਹਮੇਸ਼ਾ ਤੋਂ ਹੀ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਇਸ ਲੜਾਈ ‘ਚ ਵੀ ਹਰ ਵੇਲੇ ਕਿਸਾਨਾਂ ਦੇ ਨਾਲ ਖੜਾਂਗੇ। ਨਾਲ ਹੀ ਗਾਇਕਾ ਦਾ ਕਹਿਣਾ ਹੈ ਕਿ ਅੱਜ ਲੋੜ ਹੈ ਸਭ ਰਾਜਨੀਤਿਕ ਅਤੇ ਕਿਸਾਨ ਜਥੇਬੰਦੀਆਂ ਨੂੰ ਅਤੇ ਹਰ ਵਰਗ ਨੂੰ ਇਕੱਠੇ ਹੋ ਇਕ ਮੰਚ ਤੇ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ ਲੜਾਈ ਲੜਨ ਦੀ ਅਤੇ ਇਸ ਇਕੱਠ ‘ਚ ਨੌਜਵਾਨਾਂ ਨੇ ਵੀ ਬਹੁਤ ਵੱਡੀ ਗਿਣਤੀ ‘ਚ ਸ਼ਾਮਿਲ ਹੋ ਕੇ ਕਲਾਕਾਰਾਂ ਦਾ ਸਮਰਥਨ ਕੀਤਾ। ਕਲਾਕਾਰਾਂ ਦੇ ਨਾਲ ਨਾਲ ਸਮਾਜਸੇਵੀ ਵੀ ਹੀ ਗੱਲ ਕਹਿ ਰਹੇ ਨੇ ਕਿ ਸਭ ਨੂੰ ਪਾਰਟੀ ਬਾਜੀ ਤੋਂ ਉਪਰ ਉੱਠਕੇ ਕਿਸਾਨਾਂ ਨਾਲ ਖੜਨ ਦੀ ਲੋੜ ਹੈ। ਸੋ ਲੋੜ ਹੈ ਬਾਕੀ ਲੋਕਾਂ ਨੂੰ ਵੀ ਕਿਸਾਨਾਂ ਦੀ ਇਸ ਲੜਾਈ ‘ਚ ਸਮਰਥਨ ਦੇਣ ਦੀ ਤਾਂ ਜੋ ਦੇਸ਼ ਦਾ ਕਿਸਾਨ ਤੇ ਕਿਸਾਨੀ ਬਚ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button