IndiaTop News

ਕਰੋੜਾਂ ਦੀ ਠੱਗੀ ਕਰ ਲੜੀ ਤੇਲੰਗਾਨਾ ਤੋਂ ਵਿਧਾਨ ਸਭਾ ਚੋਂਣ, ਆਇਆ ਕਾਬੂ

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਅਕਤੀ ਨੇ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਤੇਲੰਗਾਨਾ ਵਿਧਾਨ ਸਭਾ ਚੋਣ ਵੀ ਲੜੀ ਸੀ। ਹਾਲਾਂਕਿ ਇਹ ਵਿਧਾਨ ਸਭਾ ਚੋਣਾਂ ਨਹੀਂ ਜਿੱਤ ਸਕੀਆ। ਦਿੱਲੀ ਪੁਲਿਸ ਅਨੁਸਾਰ ਇੱਕ ਨਿੱਜੀ ਕੰਪਨੀ ਦੇ ਡਾਇਰੈਕਟਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਚੀਨ ਤੋਂ 50,000 ਮੀਟ੍ਰਿਕ ਟਨ ਲੋਹਾ ਭੇਜਣ ਦਾ ਆਰਡਰ ਮਿਲਿਆ ਸੀ। ਇਸ ਆਰਡਰ ਨੂੰ ਪੂਰਾ ਕਰਨ ਲਈ ਉਹ ਕੁਝ ਅਜਿਹੇ ਵਪਾਰੀਆਂ ਦੀ ਤਲਾਸ਼ ਕਰ ਰਿਹਾ ਸੀ ਜੋ ਇੰਨੀ ਵੱਡੀ ਮਾਤਰਾ ‘ਚ ਲੋਹਾ ਸਪਲਾਈ ਕਰ ਸਕਣ।

ਝੋਨਾ ਲਗਾਉਂਦੇ ਕਿਸਾਨਾਂ ਦਾ ਵੱਡਾ ਬਿਆਨ | D5 Channel Punjabi | Bathinda Farmers News

ਉਕਤ ਵਿਅਕਤੀ ਸਿਧਾਰਥ ਰੈੱਡੀ ਨੇ ਦਿੱਲੀ ਆ ਕੇ ਕਿਹਾ ਕਿ ਉਸ ਦੀ ਕੰਪਨੀ ਸਾਰਾ ਲੋਹਾ ਸਪਲਾਈ ਕਰੇਗੀ। ਅਜਿਹੇ ‘ਚ ਦੋਵਾਂ ਕੰਪਨੀਆਂ ਵਿਚਾਲੇ ਸਮਝੌਤਾ ਹੋਇਆ। ਮੁਲਜ਼ਮਾਂ ਨੇ 6 ਕਰੋੜ ਰੁਪਏ ਤੋਂ ਵੱਧ ਵੀ ਲੈ ਲਏ ਪਰ ਨਾ ਤਾਂ ਲੋਹਾ ਸਪਲਾਈ ਕੀਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਮੁਤਾਬਕ ਦੋਸ਼ੀ ਸਿਧਾਰਥ ਰੈੱਡੀ ਨੇ 2014 ‘ਚ ਤੇਲੰਗਾਨਾ ਵਿਧਾਨ ਸਭਾ ਚੋਣ ਵੀ ਇਸੇ ਪੈਸੇ ਨਾਲ ਲੜੀ ਸੀ, ਪਰ ਹਾਰ ਗਿਆ ਸੀ। ਹੁਣ ਉਹ ਪੁਲਿਸ ਦੇ ਹੱਥ ਆਇਆ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button