Breaking NewsD5 specialNewsPress ReleasePunjabTop News

ਹੁਣ, ਬਟਨ ਦਬਾਉਂਦਿਆਂ ਹੀ ਪਤਾ ਲੱਗ ਜਾਵੇਗਾ ਚੋਣ ਲੜ ਰਹੇ ਉਮੀਦਵਾਰ ਦਾ ਪਿਛੋਕੜ ਤੇ ਅਪਰਾਧਿਕ ਰਿਕਾਰਡ : Dr S Karuna Raju

ਵੋਟਰਾਂ ਲਈ ਸਾਰੇ ਉਮੀਦਵਾਰਾਂ ਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਸਬੰਧੀ ਜਾਣਕਾਰੀ ਲੈਣ ਹਿੱਤ ਭਾਰਤੀ ਚੋਣ ਕਮਿਸ਼ਨ ਵੱਲੋਂ ‘ਨੋਅ ਯੂਅਰ ਕੈਂਡੀਡੇਟ’ ਐਪ ਦੀ ਸ਼ੁਰੂਆਤ

ਚੰਡੀਗੜ੍ਹ : ਰਾਜਨੀਤਕ ਪਾਰਟੀਆਂ ਲਈ, ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਨੂੰ ਚੋਣ ਲੜਨ ਲਈ ਚੁਣੇ ਜਾਣ ਸਬੰਧੀ ਵਾਜਿਬ ਸਪੱਸ਼ਟੀਕਰਨ ਪ੍ਰਕਾਸ਼ਿਤ ਕਰਨ ਨੂੰ ਲਾਜ਼ਮੀ ਬਣਾਉਣ ਤੋਂ ਬਾਅਦ, ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਵੋਟਰਾਂ ਲਈ ਕਿਸੇ ਵੀ ਉਮੀਦਵਾਰ ਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣਨ ਲਈ ਇੱਕ ਮੋਬਾਈਲ ਐਪਲੀਕੇਸ਼ਨ ‘ਨੋਅ ਯੂਅਰ ਕੈਂਡੀਡੇਟ’ ਲਾਂਚ ਕੀਤੀ ਹੈ। ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਸ਼ਨਿਚਰਵਾਰ ਨੂੰ ਦਿੱਤੀ। ਸੂਬੇ ਦੇ ਵੋਟਰਾਂ ਨੂੰ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਦੀ ਅਪੀਲ ਕਰਦਿਆਂ ਡਾ. ਰਾਜੂ ਨੇ ਕਿਹਾ ਕਿ ਇਹ ਐਪ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜਾਂ ਬਾਰੇ ਵਿਆਪਕ ਪ੍ਰਚਾਰ ਅਤੇ ਵੱਧ ਤੋਂ ਵੱਧ ਜਾਗਰੂਕਤਾ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ  ਤਾਂ ਜੋ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ ।

ਕੈਪਟਨ ਨੇ ਬਣਾਈ ਉਮੀਦਵਾਰਾਂ ਦੀ ਲਿਸਟ, ਦੇਖੋ ਕੀਹਦੀ ਨਿਕਲੂ ਲਾਟਰੀ ? ਵਧੀ ਸਿਆਸੀ ਹਲਚਲ D5 Channel Punjabi

ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਲਿੰਕ ਕਮਿਸ਼ਨ ਦੀ ਵੈੱਬਸਾਈਟ ‘ਤੇ ਵੀ ਉਪਲਬਧ ਹੈ। ਰਿਟਰਨਿੰਗ ਅਫਸਰਾਂ ਨੂੰ ਐਪ ‘ਤੇ ਕੇਵਲ ਸਹੀ ਦਸਤਾਵੇਜ਼ ਅਪਲੋਡ ਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ  ਉਮੀਦਵਾਰ ਅਪਰਾਧਿਕ ਪਿਛੋਕੜ ਨੂੰ ਦਰਸਾਉਣ ਲਈ ‘ਹਾਂ’ ਜਾਂ ‘ਨਹੀਂ’ ਵਾਲਾ ਚੈੱਕਬਾਕਸ ਟਿੱਕ ਕੀਤਾ ਜਾਵੇ ਅਤੇ ਉਮੀਦਵਾਰ ਵਲੋਂ ਔਫਲਾਈਨ ਨਾਮਜਦਗੀ ਸਮੇਂ ਜਮਾ ਕਰਵਾਏ ਗਏ ਸਕੈਨਡ  ਦਸਤਾਵੇਜ਼ ਹੀ ਅਪਲੋਡ ਕੀਤੇ ਜਾਣ। ਅਪਰਾਧਿਕ ਪਿਛੋਕੜ ਸਬੰਧੀ ਵੇਰਵੇ ਕੇ.ਵਾਈ.ਸੀ (ਨੋਅ ਯੂਅਰ ਕੈਂਡੀਡੇਟ) ਐਪ ਰਾਹੀਂ ਜਨਤਕ ਕੀਤੇ ਵੇਰਵਿਆਂ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ। ਰਿਟਰਨਿੰਗ ਅਫਸਰ ਵਲੋਂ ਵੇਰਵਿਆਂ ਨੂੰ ਦੁਬਾਰਾ ਤਸਦੀਕ ਕੀਤਾ  ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਮੀਦਵਾਰ ਦੁਆਰਾ ਜਮਾ ਕੀਤੇ ਗਏ ਵੇਰਵਿਆਂ ਦੇ ਅਨੁਸਾਰ ਹੀ ਚੈਕਬਾਕਸ ਨੂੰ “ਹਾਂ’’ ਜਾਂ “ਨਹੀਂ’’ ਵਜੋਂ ਉਚਿਤ ਢੰਗ ਨਾਲ ਚਿੰਨਿਤ ਕੀਤਾ ਗਿਆ ਹੋਵੇ।

Rashpal Jouramajra ਦੀ ਜਿੱਤ ਪੱਕੀ! Dr. Gandhi ਤੇ Chaduni ਨੇ ਕਰਤਾ ਐਲਾਨ | D5 Channel Punjabi

ਵੱਖ -ਵੱਖ ਮੋਬਾਈਲ ਵੋਟਰ ਫ੍ਰੈਂਡਲੀ ਐਪਸ ਸ਼ੁਰੂ ਕਰਨ ਜਿਹੀਆਂ ਭਾਰਤੀ ਚੋਣ ਕਮਿਸ਼ਨ ਦੀਆਂ ਕੁਝ  ਹੋਰ ਨਵੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ  ਈ.ਸੀ.ਆਈ. ਵਲੋਂ ਇੱਕ ਹੋਰ ਐਪਲੀਕੇਸ਼ਨ ‘ਸੁਵਿਧਾ ਐਪ’ ਵੀ ਲਾਂਚ ਕੀਤੀ ਗਈ ਹੈ, ਜੋ ਕਿ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੋਵਾਂ ਲਈ ਮੀਟਿੰਗਾਂ, ਰੈਲੀਆਂ ਆਦਿ ਕਰਵਾਉਣ ਤੋਂ ਪਹਿਲਾਂ ਪ੍ਰਵਾਨਗੀ ਲੈਣ ਲਈ ਅਰਜ਼ੀ ਦੇਣ ਸਬੰਧੀ ਇੱਕ ਸਿੰਗਲ ਵਿੰਡੋ ਸਿਸਟਮ ਪ੍ਰਦਾਨ ਕਰਦੀ ਹੈ।  ਇਹ ਐਂਡਰੌਇਡ ਐਪ ਰਾਹੀਂ ਵੀ ਕੀਤਾ ਜਾ ਸਕਦਾ ਹੈ। ਇੱਕ ਹੋਰ ਮਹੱਤਵਪੂਰਨ ਐਪ ‘ਸੀਵਿਜਿਲ’ ਹੈ ਜੋ ਆਦਰਸ਼ ਚੋਣ ਜਾਬਤੇ/ਖਰਚ ਦੀ ਉਲੰਘਣਾ ਦਾ ਅਸਲ ਸਮਾਂ, ਸਬੂਤ-ਆਧਾਰਿਤ ਵੇਰਵੇ ਅਤੇ ਸਬੰਧਤ ਸਥਾਨ ਦੇ ਡੇਟਾ ਸਮੇਤ ਲਾਈਵ ਫੋਟੋ/ਵੀਡੀਓ ਪ੍ਰਦਾਨ ਕਰਦੀ ਹੈ।

http://ਕੈਨੇਡਾ ਤੋਂ ਆਈ ਵੱਡੀ ਖ਼ਬਰ, ਖਾਲੀ ਹੋਏ ਸਟੋਰ, ਮਚੀ ਹਾਹਾਕਾਰ, ਸੜਕਾਂ ‘ਤੇ ਉੱਤਰੇ ਲੋਕ D5 Channel Punjabi

ਕੋਈ ਵੀ ਨਾਗਰਿਕ ਮੋਬਾਈਲ ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਫਲਾਇੰਗ ਸਕੁਐਡ ਫਿਰ ਮਾਮਲੇ ਦੀ ਜਾਂਚ ਕਰਦੇ ਹਨ ਅਤੇ ਰਿਟਰਨਿੰਗ ਅਫਸਰ 100 ਮਿੰਟ ਦੇ ਅੰਦਰ ਫੈਸਲਾ ਲੈਂਦਾ ਹੈ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ‘ਵੋਟਰ ਹੈਲਪਲਾਈਨ’ ਨਾਂ ਦੀ ਇੱਕ ਹੋਰ ਨਵੀਂ ਐਂਡਰਾਇਡ ਅਧਾਰਤ ਮੋਬਾਈਲ ਐਪ ਵੀ ਲਾਂਚ ਕੀਤੀ ਗਈ ਹੈ, ਇਹ ਐਪ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਆਪਣੇ ਨਾਮ ਲੱਭਣ, ਆਨਲਾਈਨ ਫਾਰਮ ਜਮਾਂ ਕਰਾਉਣ, ਅਰਜੀ ਦੀ ਸਥਿਤੀ ਦਾ ਪਤਾ ਲਗਾਉਣ , ਸ਼ਿਕਾਇਤਾਂ ਦਾਇਰ ਕਰਨ ਅਤੇ ਦਰਜ ਕਰਵਾਈਆਂ ਸ਼ਿਕਾਇਤਾਂ ਦੇ ਜਵਾਬ ਮੋਬਾਈਲ ਐਪ ‘ਤੇ ਪ੍ਰਾਪਤ ਕਰਨ ਦੇ ਨਾਲ-ਨਾਲ ਬੂਥ ਲੈਵਲ ਅਫਸਰਾਂ, ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਜਿਲਾ ਚੋਣ ਅਫਸਰਾਂ ਦੇ ਸੰਪਰਕ ਵੇਰਵਿਆਂ ਨੂੰ ਜਾਣਨ ਦੀ ਸਹੂਲਤ ਪ੍ਰਦਾਨ ਕਰਦੀ ਹੈ।

SSM: ਕਿਸਾਨਾਂ ਨੇ ਪੱਟਿਆ Kejriwal ਦਾ ਪੁਰਾਣਾ ਸਾਥੀ, ਖੋਲ੍ਹ ਗਿਆ Bhagwant Mann ਦੀਆਂ ਪੋਲਾਂ D5 Channel Punjabi

ਇਹ ਵੋਟਰ ਹੈਲਪਲਾਈਨ ਐਪ www.nvsp.in ਪੋਰਟਲ ’ਤੇ ਜਾ ਕੇ ਜਾਂ 1950 ਹੈਲਪਲਾਈਨ ਨੰਬਰ ਤੇ ਕਾਲ ਕਰਕੇ ਵਰਤੀ ਜਾ ਸਕਦੀ ਹੈ। ਡਾ. ਰਾਜੂ ਨੇ ਇਹ ਵੀ ਦੱਸਿਆ ਕਿ ਦਿਵਿਆਂਗ ਵਿਅਕਤੀਆਂ (PWD) ਨੂੰ ਨਵੀਂ ਰਜਿਸਟ੍ਰੇਸ਼ਨ, ਪਤੇ ਵਿੱਚ ਤਬਦੀਲੀ, ਵੇਰਵਿਆਂ ਵਿੱਚ ਤਬਦੀਲੀ ਅਤੇ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਦੁਆਰਾ ਖੁਦ ਨੂੰ PWD. ਵਜੋਂ ਦਰਸਾਉਣ ਲਈ ਬੇਨਤੀ ਕਰਨ ਦੇ ਯੋਗ ਬਣਾਉਣ ਲਈ ‘ਪੀ.ਡਬਲਯੂ.ਡੀ .ਐਪ’ ਵੀ ਲਾਂਚ ਕੀਤੀ ਗਈ ਹੈ। ਸਿਰਫ ਆਪਣੇ ਸੰਪਰਕ ਵੇਰਵਿਆਂ ਨੂੰ ਦਰਜ ਕਰਕੇ, ਬੂਥ ਲੈਵਲ ਅਫਸਰ ਨੂੰ ਘਰ-ਘਰ ਜਾਣ ਦੀ ਸਹੂਲਤ ਉਪਲਬਧ ਹੋ ਜਾਂਦੀ ਹੈ। ਦਿਵਿਆਂਗ ਵਿਅਕਤੀ ਪੋਲਿੰਗ ਦੌਰਾਨ ਵੀਲਚੇਅਰ ਲਈ ਵੀ ਬੇਨਤੀ ਕਰ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button