Breaking NewsD5 specialNewsPunjab

ਕਰੋਨਾ ਦੇ ਚੱਲਦੇ Dr. Satpal Bhateja ਨੇ ਪੁਲਿਸ ਵੈੱਲਫੇਅਰ ਨੂੰ ਦਿੱਤਾ ਢਾਈ ਲੱਖ ਦਾ ਚੈੱਕ | Bathinda | Police

ਬਠਿੰਡਾ : ਕੋਰੋਨਾ ਵਾਇਰਸ ਕਾਰਨ ਕਰਫਿਊ ਦੌਰਾਨ ਬਠਿੰਡਾ ਪੁਲਿਸ ਦੀ ਕਾਰਗੁਜ਼ਾਰੀ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਦੀ ਅਗਵਾਈ ਚਰਚਾ ਵਿੱਚ ਹਨ। ਏਸੇ ਦੇ ਚੱਲਦਿਆਂ ਰਾਜੀਵ ਗਾਂਧੀ ਲੋਕ ਭਲਾਈ ਮੰਚ ਨੇ ਬਠਿੰਡਾ ਪੁਲਿਸ ਵੈਲਫੇਅਰ ਸੁਸਾਇਟੀ ਨੂੰ ਢਾਈ ਲੱਖ ਰੁਪਏ ਦਿੱਤੇ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਸਤਪਾਲ ਭਟੇਜਾ ਨੇ ਐੱਸ.ਐੱਸ.ਪੀ. ਡਾ ਨਾਨਕ ਸਿੰਘ ਨੂੰ ਚੈੱਕ ਭੇਂਟ ਕੀਤਾ। ਉਹਨਾਂ ਦੇ ਨਾਲ ਪ੍ਰਧਾਨ ਟਹਿਲ ਸਿੰਘ ਸੰਧੂ ਅਤੇ ਸ਼ਿੰਦਰਪਾਲ ਸਿੰਘ ਬਰਾੜ ਤੇ ਸੰਸਥਾ ਦੇ ਹੋਰ ਆਗੂ ਮੌਜੂਦ ਸਨ।

ਕਰੋਨਾ ਦੇ ਚੱਲਦੇ Dr. Satpal Bhateja ਨੇ ਪੁਲਿਸ ਵੈੱਲਫੇਅਰ ਨੂੰ ਦਿੱਤਾ ਢਾਈ ਲੱਖ ਦਾ ਚੈੱਕ | Bathinda | Police

ਡਾ. ਸਤਪਾਲ ਭਟੇਜਾ ਤੇ ਆਗੂਆਂ ਨੇ ਜਿਥੇ ਬਠਿੰਡਾ ਪੁਲਿਸ ਦੀ ਕਾਰਗੁਜ਼ਾਰੀ `ਤੇ ਸੰਤੁਸ਼ਟੀ ਜਤਾਈ ਉਥੇ ਹੀ ਕਿਹਾ ਕਿ ਕਰਫਿਊ ਦੌਰਾਨ ਲੋੜਵੰਦਾਂ ਦੀ ਮਦਦ ਲਈ ਵੀ ਉਹਨਾਂ ਦੀ ਸੰਸਥਾ ਢਾਈ ਲੱਖ ਰੁਪਏ ਖ਼ਰਚ ਕਰੇਗੀ। ਕਰਫਿਊ ਦੌਰਾਨ ਪੁਲਿਸ ਪ੍ਰਸ਼ਾਸਨ ਦਾ ਘਰ ਘਰ ਲੋਕਾਂ ਤੱਕ ਮਦਦ ਪਹੁੰਚਾਉਣਾ ਚਰਚਾ ਵਿੱਚ ਹੈ। ਪੁਲਿਸ ਮੁਲਾਜ਼ਮ ਤੇ ਅਫ਼ਸਰ ਰਾਤ ਦਿਨ ਡਿਊਟੀਆਂ ਦੇ ਰਹੇ ਹਨ। ਲੋਕਾਂ ਨੂੰ ਵੀ ਕਰਫਿਊ ਦੌਰਾਨ ਘਰਾਂ `ਚ ਰਹਿ ਕੇ ਪੁਲਿਸ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਵਾਇਰਸ ਹੋਰ ਨਾ ਫੈਲ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button