Breaking NewsD5 specialNewsPoliticsPunjab

ਕਰਫਿਊ ਵਧਾਉਣ ‘ਤੇ ਮੁੱਖ ਮੰਤਰੀ LIVE | 3 May ਤੋਂ ਬਾਅਦ..

ਪਟਿਆਲਾ : ਪੂਰੀ ਦੁਨੀਆ ‘ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ‘ਚ ਵੀ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਅਤੇ ਥੰਮਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕ ਘਰਾਂ ‘ਚ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ। ਇਕ ਪਾਸੇ ਤਾਂ ਬੇਰੁਗਜ਼ਾਰੀ ਤੇ ਦੂਜੇ ਪਾਸੇ ਪਰਿਵਾਰ ਨੂੰ ਪਾਲਣ ਦਾ ਫ਼ਿਕਰ।

ਮਜੀਠੀਆ ਨੇ ਬਣਾਈ ਕੈਪਟਨ ਦੀ ਰੇਲ, ਕੀਤੇ ਵੱਡੇ ਖੁਲਾਸੇ, ਸੁਣਕੇ ਹੋਜੋਗੇ ਹੈਰਾਨ!D5 Channel Punjabi

ਉਥੇ ਹੀ ਅੱਜ ਕੋਵਿਡ-19 ਨੂੰ ਲੈ ਕੇ ਮੌਜੂਦਾ ਹਾਲਾਤ ਤੇ ਪੰਜਾਬ ਵਿੱਚ ਕਣਕ ਦੀ ਚੱਲ ਰਹੀ ਖ੍ਰੀਦ ਪ੍ਰਕਿਰਿਆ ਬਾਰੇ ਸੁਝਾਅ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਧਾਇਕਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸਦੇ ਨਾਲ ਹੀ 3 ਮਈ ਤੋਂ ਬਾਅਦ ਪੰਜਾਬ ਦੀ ਰਣਨੀਤੀ ਬਾਰੇ ਵੀ ਉਨ੍ਹਾਂ ਦੇ ਵਿਚਾਰ ਮੰਗੇ।

ਕਰਫ਼ਿਊ ਦੌਰਾਨ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਲੋਕਾਂ ਲਈ ਕੈਪਟਨ ਦਾ ਵੱਡਾ ਬਿਆਨ ! D5 Channel Punjabi

ਦੱਸ ਦਈਏ ਕਿ ਲਾਕਡਾਊਨ ਕਾਰਨ ਲੋਕਾਂ `ਚ ਹਾਹਾਕਾਰ ਮਚੀ ਹੋਈ ਹੈ। 3 ਮਈ ਤੋਂ ਬਾਅਦ ਕੀ ਹੋਵੇਗਾ। ਹਰ ਕਿਸੇ ਦੀ ਸਮੱਸਿਆ ਵਧਦੀ ਜਾ ਰਹੀ ਹੈ। ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨ ਅਤੇ ਮਿਡਲ ਕਲਾਸ ਲੋਕ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹਨ। ਉਮੀਦ ਹੈ ਕਿ ਸਰਕਾਰ ਜਲਦ ਇਹਨਾਂ ਸਮੱਸਿਆਵਾਂ ਦਾ ਹੱਲ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button