Breaking NewsD5 specialNewsPunjab

ਕਰਫਿਊ ‘ਚ ਤੜਫਦੇ ਅਮਲੀਆਂ ਨੇ ਸਰਕਾਰ ਅੱਗੇ ਆਹ ਮੰਗ ਰੱਖੀ, ਕਰੋਨਾ ਤੋਂ ਨਹੀਂ ਡਰਦੇ!

ਮਾਨਸਾ : ਇਕ ਪਾਸੇ ਕੋਰੋਨਾ ਵਾਇਰਸ, ਕਰਫਿਊ ਤੇ ਪੁਲਿਸ ਦਾ ਡੰਡਾ। ਦੂਜੇ ਪਾਸੇ ਨਸ਼ਾ ਛੱਡਣ ਵਾਲਿਆਂ ਦਾ ਬੁਰਾ ਹਾਲ। ਇਹ ਤਸਵੀਰਾਂ ਉਹਨਾਂ ਨਸ਼ੇੜੀਆਂ ਦੀਆਂ ਹਨ। ਜੋ ਮਾਨਸਾ ਸਿਵਲ ਹਸਪਤਾਲ ਦੇ ਬਾਹਰ ਲਾਈਨਾਂ `ਚ ਲੱਗੇ ਹੋਏ ਹਨ। ਇਹਨਾਂ ਨੂੰ ਕੋਰੋਨਾ ਵਾਇਰਸ ਦੀ ਕੋਈ ਪਰਵਾਹ ਨਹੀਂ। ਫ਼ਿਕਰ ਸਿਰਫ਼ ਤਲਬ ਦਾ ਹੈ ਜਦੋਂ ਉੱਠਦੀ ਹੈ ਤਾਂ ਹਸਪਤਾਲਾਂ ਵੱਲ ਭੱਜਦੇ ਹਨ ਪਰ ਰਾਹ `ਚ ਕਈ ਵਾਰ ਪੁਲਿਸ ਦੇ ਡੰਡੇ ਨਾਲ ਵੀ ਟਾਕਰਾ ਹੁੰਦਾ ਹੈ। ਜਿਸ ਕੋਲ ਸ਼ਨਾਖਤੀ ਕਾਰਡ ਨਹੀਂ ਹੁੰਦਾ ਤਾਂ ਇਹਨਾਂ ਮੁਤਾਬਕ ਪੁਲਿਸ ਡਾਂਗ ਫੇਰਦੀ ਹੈ।

ਕਰਫਿਊ ‘ਚ ਤੜਫਦੇ ਅਮਲੀਆਂ ਨੇ ਸਰਕਾਰ ਅੱਗੇ ਆਹ ਮੰਗ ਰੱਖੀ, ਕਰੋਨਾ ਤੋਂ ਨਹੀਂ ਡਰਦੇ! Curfew | Amli

ਸਿਹਤ ਵਿਭਾਗ ਦਾ ਅਮਲਾ ਵੀ ਇਹਨਾਂ ਤੋਂ ਖਫ਼ਾ ਨਜ਼ਰ ਆ ਰਿਹਾ ਹੈ। ਕਿਉਂ ਕਿ ਜੇ ਦਵਾਈ 10 ਦਿਨਾਂ ਦੀ ਵੰਡਦੇ ਨੇ ਤਾਂ ਇਹ 2-3 ਦਿਨਾਂ `ਚ ਖ਼ਤਮ ਕਰ ਦਿੰਦੇ ਹਨ। ਇਕੱਲੇ ਮਾਨਸਾ `ਚ 600 ਨਸ਼ੇੜੀਆਂ ਨੂੰ ਦਵਾਈ ਵੰਡੀ ਜਾ ਰਹੀ ਹੈ। ਜਦੋਂ ਤੋਂ ਕਰਫਿਊ ਲੱਗਿਐ ਨਸ਼ੇੜੀਆਂ ਦੀ ਜਾਨ `ਤੇ ਬਣੀ ਹੋਈ ਹੈ। ਨਸ਼ਾ ਛੱਡਣ ਵਾਲਿਆਂ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ। ਜੇ ਇਹੀ ਹਾਲ ਰਿਹਾ ਤਾਂ ਕੋਰੋਨਾ ਵਾਇਰਸ ਦੇ ਨਾਲ ਨਸ਼ਾ ਪੀੜਤਾਂ ਦਾ ਮਸਲਾ ਪੰਜਾਬ ਲਈ ਗੰਭੀਰ ਬਣ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button