Breaking NewsNewsPoliticsPunjab

ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੇ ਮੁੱਦੇ ‘ਤੇ ਸਿਆਸੀ ਖੇਡ ਖੇਡ੍ਹਣਾ ਬੰਦ ਕਰੇ ਭਾਰਤ : ਇਮਰਾਨ ਖਾਨ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਨੂੰ ਲੈਕੇ ਭਾਰਤ ‘ਤੇ ਸਿਆਸਤ ਖੇਡ੍ਹਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਾਨੂੰ ਇਹੋ ਜਿਹੇ ਗੰਭੀਰ ਮਸਲਿਆਂ ‘ਤੇ ਸਿਆਸਤ ਖੇਡ੍ਹਣ ਤੋਂ ਬਾਜ਼ ਆਉਣਾ ਚਾਹੀਦਾ ਹੈ । ਖ਼ਾਨ ਨੇ ਇਹ ਗੱਲ ਆਪਣੀ ਕੈਬਨਿਟ ਦੀ ਮੀਟਿੰਗ ਵਿੱਚ ਆਖੀ । ਅਖਬਾਰ ਡਾਨ ਦੇ ਅਨੁਸਾਰ ਇਮਰਾਨ ਖਾਨ ਨੇ ਇਥੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਲਾਂਘਾ ਇਸ ਲਈ ਖੋਲ੍ਹਣ ਜਾ ਰਹੀ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਅਵਾਮ ਨਾਲ ਇਹ ਵਾਅਦਾ ਕੀਤਾ ਸੀ ।

Read Also ਕਰਤਾਰਪੁਰ ਲਾਂਘੇ ‘ਤੇ ਪਾਕਿਸਤਾਨ ਦਾ ਨਵਾਂ ਫ਼ੁਰਮਾਨ (ਵੀਡੀਓ)

ਪ੍ਰਧਾਨ ਮੰਤਰੀ ਅਨੁਸਾਰ ਭਾਰਤੀ ਮੀਡੀਆ ਵਲੋਂ ਇਸ ਮੁੱਦੇ ‘ਤੇ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਵੇਂ ਪਾਕਿਸਤਾਨ ਸਰਕਾਰ ਇਸ ਸਬੰਧੀ ਕੋਈ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੋਵੇ । ਜੋ ਕਿ ਸਹੀ ਨਹੀਂ ਹੈ । ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਇਸ ਪਹਿਲਕਦਮੀ ਦੀ ਦੁਨੀਆਂ ਭਰ ਦੇ ਸਿਖਾਂ ਨੇ ਸਵਾਗਤ ਕੀਤਾ ਹੈ, ਕਿਉਂਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਸਿੱਖਾਂ ਲਈ ਅਜਿਹਾ ਹੈ, ਜਿਵੇਂ ਮੁਸਲਮਾਨ ਭਾਈਚਾਰੇ ਨੇ ਮਦੀਨਾ ਦੇ ਦਰਸ਼ਨ ਕਰਨੇ ਹੋਣ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button