Breaking NewsD5 specialEntertainmentNewsTop News

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਆਇਆ ਨੰਨ੍ਹਾ ਮਹਿਮਾਨ

ਨਵੀਂ ਦਿੱਲੀ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ ‘ਚ ਸੀ ਪਰ ਹੁਣ ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸਿੰਘ ਮਾਂ ਬਣ ਗਈ ਹੈ। ਭਾਰਤੀ ਸਿੰਘ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਇੰਸਟਾਗ੍ਰਾਮ ਪੋਸਟ ਰਾਹੀਂ ਆਪਣੇ ਫੈਂਸ ਨੂੰ ਦਿੱਤੀ ਹੈ। ਭਾਰਤੀ ਦੇ ਫੈਨਜ਼ ਇਹ ਖ਼ਬਰ ਸੁਣ ਕੇ ਕਾਫ਼ੀ ਐਕਸਾਈਟੇਡ ਹੋ ਗਏ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

ਸੁਪਰੀਮ ਕੋਰਟ ਚੋਂ ਮਜੀਠੀਆ ਨਾਲ ਜੁੜੀ ਵੱਡੀ ਖ਼ਬਰ! ਸੁਣੋ ਫੈਸਲਾ | D5 Channel Punjabi

ਸ਼ੇਅਰ ਕੀਤੀ ਗਈ ਪੋਸਟ ‘ਤੇ ਅਰਜੁਨ ਬਿਜਲਾਨੀ, ਜੈ ਭਾਨੁਸ਼ਾਲੀ, ਮਾਹੀ ਵਿਜ, ਵਿਸ਼ਾਲ ਸਿੰਘ ਦੇ ਨਾਲ ਹੀ ਕਈ ਸੈਲੇਬਸ ਅਤੇ ਫੈਨਜ਼ ਭਾਰਤੀ ਨੂੰ ਵਧਾਈਆਂ ਦੇ ਰਹੇ ਹਨ। ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਪਹਿਲੀ ਵਾਰ ਇਕ ਰਿਐਲਿਟੀ ਸ਼ੋਅ ਦੇ ਸੈੱਟ ‘ਤੇ ਮਿਲੇ ਸੀ, ਜਿਥੇ ਭਾਰਤੀ ਇਕ ਕਾਮੇਡੀਅਨ ਸੀ ਅਤੇ ਹਰਸ਼ ਸਕ੍ਰਿਪਟ ਰਾਈਟਰ ਸਨ। ਕੁਝ ਸਮੇਂ ਤੱਕ ਡੇਟਿੰਗ ਕਰਨ ਤੋਂ ਬਾਅਦ ਭਾਰਤੀ ਅਤੇ ਹਰਸ਼ ਦਾ ਸਾਲ 2017 ‘ਚ ਵਿਆਹ ਹੋ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button