D5 specialIndiaNewsPunjab

ਕਰਤਾਰਪੁਰ ਲਾਂਘਾ ਖੁੱਲਣ ‘ਤੇ ਪਹਿਲੇ 3 ਦਿਨਾਂ ‘ਚ ਸਿਰਫ਼ 897 ਸ਼ਰਧਾਲੂ ਹੀ ਪੁੱਜੇ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਤਿੰਨ ਦਿਨਾਂ ’ਚ ਗੁਰਦੁਆਰਾ ਦਰਬਾਰ ਸਾਹਿਬ ਤੱਕ ਸਿਰਫ਼ 897 ਸਿੱਖ ਸ਼ਰਧਾਲੂ ਹੀ ਗਏ ਹਨ।ਸ਼ਰਧਾਲੂਆ ਦੀ ਗਿਣਤੀ ਘੱਟ ਹੋਣ ‘ਤੇ ਅਨੇਕਾਂ ਹੀ ਸਵਾਲ ਉੱਠ ਰਹੇ ਹਨ |ਲੋਕਾਂ ਦਾ ਮੰਨਣਾ ਹੈ ਕਿ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦੀ ਘਾਟ, ਪਾਸਪੋਰਟ ਦੀ ਜ਼ਰੂਰਤ ਤੇ ਪਾਕਿਸਤਾਨ ਵੱਲੋਂ ਲਗਭਗ 1,600 ਰੁਪਏ (20 ਡਾਲਰ) ਦੀ ਸਰਵਿਸ ਫ਼ੀਸ ਵਸੂਲਣਾ ਇਸ ਲਈ ਜ਼ਿੰਮੇਵਾਰ ਹਨ।
ਲੋਕਾਂ ਨੇ ਇਹ ਵੀ ਦੱਸਿਆ ਕਿ ਪਾਕਿਸਾਨ ਜਾਣ ਤੋਂ ਬਾਅਦ ਅਮਰੀਕਾ ਤੇ ਹੋਰ ਦੇਸ਼ਾਂ ਦਾ ਵੀਜ਼ਾ ਨਾ ਮਿਲਣ ਦੇ ਡਰ ਕਾਰਨ ਵੀ ਲੋਕ ਤੇ ਖ਼ਾਸ ਤੌਰ ’ਤੇ ਨੌਜਵਾਨ ਉੱਥੇ ਵੱਡੀ ਗਿਣਤੀ ’ਚ ਨਹੀਂ ਜਾ ਰਹੇ ਹਨ।

ਇਸ ਲਾਂਘੇ ਦਾ ਸ਼ਾਨਦਾਰ ਉਦਘਾਟਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 9 ਨਵੰਬਰ ਨੂੰ ਭਾਰਤ ਵਾਲੇ ਪਾਸੇ ਤੋਂ ਕੀਤਾ ਗਿਆ ਸੀ ਤੇ ਪਹਿਲੇ ਤਿੰਨ ਸਿਰਫ਼ 897 ਸ਼ਰਧਾਲੂ ਹੀ ਕਰਤਾਰਪੁਰ ਸਾਹਿਬ ਲਾਂਘੇ ਦੇ ਦਰਸ਼ਨਾਂ ਲਈ ਗਏ ਹਨ।
ਇੰਟੈਗਰੇਟਡ ਚੈੱਕ ਪੋਸਟ ਵਿੱਚ ਇੱਕ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ 10, 11 ਅਤੇ 12 ਨਵੰਬਰ ਨੂੰ ਕ੍ਰਮਵਾਰ 229, 122 ਅਤੇ 546 ਸ਼ਰਧਾਲੂ ਕਰਤਾਰਪੁਰ ਸਾਹਿਬ ਗਏ ਹਨ। ਇਹ ਗਿਣਤੀ ਉਸ ਅੰਕੜੇ ਤੋਂ ਕਾਫ਼ੀ ਘੱਟ ਹੈ, ਜਿਸ ਲਈ ਭਾਰਤ ਤੇ ਪਾਕਿਸਤਾਨ ਸਹਿਮਤ ਹੋਏ ਸਨ।
ਦੋਵੇਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਸੀ ਕਿ ਰੋਜ਼ਾਨਾ 5,000 ਸ਼ਰਧਾਲੂ ਇਤਿਹਾਸਕ ਗੁਰੂਘਰ ਵਿੱਚ ਮੱਥਾ ਟੇਕਣ ਲਈ ਸਰਹੱਦ ਪਾਰ ਕਰ ਸਕਦੇ ਹਨ।ਪ੍ਰੰਤੂ ਜਿੰਨੀ ਉਮੀਦ ਲਾਈ ਗਈ ਸੀ |ਉਸ ਤੋਂ ਘੱਟ ਗਿਣਤੀ ‘ਚ ਸ਼ਰਧਾਲੂ ਉੱਥੇ ਪੁੱਜੇ |

Published by : Lovepreet Kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button