Breaking NewsD5 specialEntertainmentInternationalNews

ਕਪਿਲ ਸ਼ਰਮਾ ਇਕ ਵਾਰ ਫਿਰ ਵਿਵਾਦਾ ਦੇ ਘੇਰੇ ‘ਚ, ਅਮਰੀਕਾ ‘ਚ ਕਾਮੇਡੀਅਨ ਖਿਲਾਫ ਮਾਮਲਾ ਦਰਜ

ਨਵੀਂ ਦਿੱਲੀ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਕ ਵਾਰ ਫਿਰ ਤੋਂ ਵਿਵਾਦਾ ਦੇ ਘੇਰੇ ‘ਚ ਘਿਰਦੇ ਹੋਏ ਨਜ਼ਰ ਆ ਰਹੇ ਹਨ।ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਸ਼ੋਅ ਦੇ ਸਿਲਸਿਲੇ ‘ਚ ਵਿਦੇਸ਼ ਦੌਰੇ ‘ਤੇ ਹਨ। ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਪੂਰੀ ਟੀਮ ਉਨ੍ਹਾਂ ਨਾਲ ਮੌਜੂਦ ਹੈ। ਇਸ ਦੌਰਾਨ ਖਬਰ ਆ ਰਹੀ ਹੈ ਕਿ ਕਪਿਲ ਸ਼ਰਮਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਉੱਤਰੀ ਅਮਰੀਕਾ ਵਿਚ ਇਕਰਾਰਨਾਮੇ ਦੀ ਉਲੰਘਣਾ ਨੂੰ ਲੈ ਕੇ ਕੀਤੀ ਗਈ ਹੈ। ਵੈਸੇ ਇਹ ਮਾਮਲਾ ਮੌਜੂਦਾ ਦੌਰੇ ਦਾ ਨਹੀਂ, 7 ਸਾਲ ਪਹਿਲਾਂ 2015 ਦਾ ਹੈ।

SIT ਦੀ ਰਿਪੋਰਟ ‘ਤੇ ਜਥੇਦਾਰ ਦਾ ਬਿਆ, ਖੁੱਲ੍ਹੀਆਂ ਹੋਰ ਪਰਤਾਂ, ਵੱਡੇ ਖੁਲਾਸੇ D5 Channel Punjabi

ਈ-ਟਾਈਮਜ਼ ਦੀਆਂ ਰਿਪੋਰਟਾਂ ਅਨੁਸਾਰ SAI USA INC ਨੇ ਕਪਿਲ ਸ਼ਰਮਾ ਦੇ 2015 ਦੇ ਉੱਤਰੀ ਅਮਰੀਕਾ ਦੌਰੇ ਦੌਰਾਨ ਇਕਰਾਰਨਾਮੇ ਦੀ ਉਲੰਘਣਾ ਕਰਨ ਲਈ ਕੇਸ ਦਾਇਰ ਕੀਤਾ ਹੈ। ਅਮਰੀਕਾ ਵਿੱਚ ਸ਼ੋਅ ਦੇ ਮਸ਼ਹੂਰ ਪ੍ਰਮੋਟਰ ਅਮਿਤ ਜੇਤਲੀ ਦਾ ਕਹਿਣਾ ਹੈ ਕਿ ਇਹ ਮਾਮਲਾ ਛੇ ਸ਼ੋਅ ਨਾਲ ਸਬੰਧਤ ਹੈ ਜਿਨ੍ਹਾਂ ਲਈ ਕਪਿਲ ਸ਼ਰਮਾ ਨੂੰ 2015 ਵਿੱਚ ਉੱਤਰੀ ਅਮਰੀਕਾ ਵਿੱਚ ਸਾਈਨ ਕੀਤਾ ਗਿਆ ਸੀ ਅਤੇ ਭੁਗਤਾਨ ਕੀਤਾ ਗਿਆ ਸੀ। ਜੇਤਲੀ ਨੇ ਦੋਸ਼ ਲਾਇਆ ਹੈ ਕਿ ਅਭਿਨੇਤਾ ਨੇ ਉਨ੍ਹਾਂ ਛੇ ਸ਼ਹਿਰਾਂ ਵਿੱਚੋਂ ਇਕ ਵਿੱਚ ਵੀ ਪ੍ਰਦਰਸ਼ਨ ਨਹੀਂ ਕੀਤਾ।

CM ਮਾਨ ਨੇ ਲਿਆ ਸਟੈਂਡ, ਵੱਡਾ ਫੇਰਬਦਲ, ਮਿੰਟਾਂ ‘ਚ ਕੀਤਾ ਫ਼ੈਸਲਾ D5 Channel Punjabi

ਇਸ ਦੇ ਨਾਲ ਹੀ ਉਸ ਦਾ ਦੋਸ਼ ਹੈ ਕਿ ਉਸ ਨੇ ਕਪਿਲ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੇ ਕਦੇ ਜਵਾਬ ਨਹੀਂ ਦਿੱਤਾ। ਹਾਲਾਂਕਿ ਕਪਿਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਨੁਕਸਾਨ ਦੀ ਭਰਪਾਈ ਕਰਨਗੇ, ਪਰ ਅਜਿਹਾ ਨਹੀਂ ਹੋਇਆ। ਅਮਿਤ ਜੇਤਲੀ ਨੇ ਦੱਸਿਆ ਕਿ ਮਾਮਲਾ ਅਜੇ ਨਿਊਯਾਰਕ ਦੀ ਅਦਾਲਤ ‘ਚ ਵਿਚਾਰ ਅਧੀਨ ਹੈ ਅਤੇ ਉਹ ਯਕੀਨੀ ਤੌਰ ‘ਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button