Breaking NewsD5 specialNewsPunjabTop News

ਕਪਾਸ ਦੀ ਫਸਲ ਦੇ ਨੁਕਸਾਨ ‘ਤੇ ਮੁਆਵਜ਼ੇ ਦਾ ਐਲਾਨ, Aruna Chaudhary ਅਤੇ Randeep Nabha ਨੇ ਕਿਸਾਨਾਂ ਨੂੰ ਦਿੱਤੀ 16 ਕਰੋੜ ਦੀ ਸੌਗਾਤ

ਪਟਿਆਲਾ : ਗੁਲਾਬੀ ਸੁੰਡੀ ਦੇ ਹਮਲੇ ਨਾਲ ਬਰਬਾਦ ਹੋਈ ਨਰਮੇ ਦੀ ਫਸਲ ਨੂੰ ਲੈ ਕੇ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਕਿਸਾਨਾਂ ਨੂੰ 16 ਕਰੋੜ ਦੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ ਹੈ। ਮਾਲ ਮੰਤਰੀ ਅਰੁਣਾ ਚੌਧਰੀ ਅਤੇ ਖੇਤੀ ਮੰਤਰੀ ਰਣਦੀਪ ਨਾਭਾ ਨੇ ਪ੍ਰੈੱਸ ਕਾਨਫ੍ਰੰਸ ਕਰਕੇ ਮੁਆਵਜ਼ੇ ਦਾ ਐਲਾਨ ਕੀਤਾ।

ਖੇਤੀਬਾੜੀ ਮੰਤਰੀ ਦਾ ਚੰਡੀਗੜ੍ਹ ਤੋਂ ਵੱਡਾ ਐਲਾਨ! ਖੁਸ਼ ਕਰਤੇ ਕਿਸਾਨ || D5 Channel Punjabi

ਅਰੁਣਾ ਚੌਧਰੀ ਨੇ ਕਿਹਾ ਕਿ ਮਾਨਸਾ, ਸੰਗਰੂਰ, ਬਠਿੰਡਾ ਆਦਿ ‘ਚ ਨੁਕਸਾਨ ਵੱਧ ਹੋਇਆ ਸੀ। ਤਿੰਨ ਸਲੈਬ ‘ਚ ਮੁਆਵਜ਼ਾ ਤੈਅ ਕੀਤਾ ਗਿਆ ਹੈ। ਜਿਸ ‘ਚ 26 ਤੋਂ 32 ਫੀਸਦੀ ਨੁਕਸਾਨ ‘ਚ 2000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। 33 ਤੋਂ 75 ਫੀਸਦੀ ‘ਚ 5400 ਰੁਪਏ ਪ੍ਰਤੀ ਏਕੜ ਅਤੇ 76 ਤੋਂ 100 ਫੀਸਦੀ ‘ਚ 12000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਭਲਕੇ ਹੀ ਕਿਸਾਨਾਂ ਦੇ ਖਾਤਿਆਂ ‘ਚ ਕੀਤੀ ਜਾਵੇਗੀ ਇਹ ਰਾਸ਼ੀ ਟਰਾਂਸਫਰ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button