Sports

ਕਪਤਾਨੀ ਤੇ ਪਾਕਿਸਤਾਨ ਟੀਮ ਪ੍ਰਬੰਧਨ ‘ਚ ਵੱਡੀਆਂ ਖਾਮੀਆਂ :- ਸ਼ੋਏਬ ਅਖ਼ਤਰ

ਸ਼ੋਏਬ ਅਖਤਰ ਨੇ ਆਪਣੇ ਯੂਟਿਊਬ ਚੈਨਲ ’ਤੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਤੁਹਾਨੂੰ ਲੋਕਾਂ ਨੂੰ ਸਮਝਣਾ ਇੰਨਾ ਮੁਸ਼ਕਲ ਕਿਉਂ ਹੈ। ਮੈਂ ਇਹ ਪਹਿਲਾਂ ਵੀ ਕਿਹਾ ਹੈ ਅਤੇ ਮੈਂ ਇਹ ਦੁਬਾਰਾ ਕਹਿ ਰਿਹਾ ਹਾਂ ਕਿ ਸਿਖ਼ਰ ਅਤੇ ਮੱਧਕ੍ਰਮ ਨਾਲ ਅਸੀਂ ਵੱਡੀ ਸਫਲਤਾ ਹਾਸਿਲ ਕਰ ਸਕਦੇ ਹਾਂ ਪਰ ਅਸੀਂ ਲਗਾਤਾਰ ਜਿੱਤ ਨਹੀਂ ਸਕਦੇ। ਨਵਾਜ਼ ਨੇ ਤਿੰਨ ਮੈਚਾਂ ’ਚ ਆਖ਼ਰੀ ਓਵਰ ਸੁੱਟੇ ਹਨ। ਪਾਕਿਸਤਾਨ ਵਿਸ਼ਵ ਕੱਪ ਤੋਂ ਬਾਹਰ ਹੈ।ਰਥ ਦੇ ਮੈਦਾਨ ‘ਤੇ ਖੇਡੇ ਗਏ ਪਾਕਿਸਤਾਨ ਅਤੇ ਜ਼ਿੰਬਾਬਵੇ ਵਿਚਾਲੇ ਮੈਚ ‘ਚ ਪਾਕਿਸਤਾਨ ਦੀ ਹਾਰ ਤੋਂ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਗੁੱਸੇ ‘ਚ ਹਨ, ਉੱਥੇ ਹੀ ਪਾਕਿਸਤਾਨ ਦੇ ਸਾਬਕਾ ਕਿ੍ਰਕਟਰ ਵੀ ਆਪਣੀ ਟੀਮ ਤੋਂ ਨਾਰਾਜ਼ ਹਨ। ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਟੀ-20 ਵਿਸ਼ਵ ਕੱਪ ‘ਚ ਪਰਥ ਵਿਚ ਇਕ ਦੌੜ ਨਾਲ ਹਾਰਨ ‘ਤੇ ਬਾਬਰ ਆਜ਼ਮ ਦੀ ਕਪਤਾਨੀ ‘ਤੇ ਸਵਾਲ ਖੜ੍ਹੇ ਕੀਤੇ ਹਨ।ਸ਼ੋਏਬ ਅਖਤਰ ਨੇ ਪਾਕਿਸਤਾਨੀ ਟੀਮ ’ਚ ਬਦਲਾਅ ਬਾਰੇ ਕਿਹਾ ਕਿ ਬਾਬਰ ਨੂੰ ਵਨ ਡਾਊਨ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਸ਼ਾਹੀਨ ਸ਼ਾਹ ਅਫਰੀਦੀ ਦੀ ਫਿਟਨੈੱਸ ’ਚ ਵੱਡੀ ਖਾਮੀ। ਕਪਤਾਨੀ ਵਿੱਚ ਵੱਡੀਆਂ ਖਾਮੀਆਂ ਅਤੇ ਟੀਮ ਪ੍ਰਬੰਧਨ ਵਿੱਚ ਵੱਡੀਆਂ ਖਾਮੀਆਂ ਹਨ। ਅਸੀਂ ਤੁਹਾਡਾ ਸਮਰਥਨ ਕਰਾਂਗੇ ਪਰ ਤੁਸੀਂ ਕਿਸ ਤਰ੍ਹਾਂ ਦੀ ਕਿ੍ਰਕਟ ਖੇਡ ਰਹੇ ਹੋ? ਤੁਸੀਂ ਸਿਰਫ ਇਕ ਟੂਰਨਾਮੈਂਟ ਵਿਚ ਬਿਹਤਰ ਨਹੀਂ ਕਰ ਸਕਦੇ, ਤੁਹਾਨੂੰ ਹਰ ਮੈਚ ਵਿਚ ਬਿਹਤਰ ਖੇਡਣਾ ਹੋਵੇਗਾ। ਪਾਕਿਸਤਾਨ ਐਤਵਾਰ ਨੂੰ ਆਪਣੇ ਬਾਕੀ ਮੈਚਾਂ ਵਿਚ ਨੀਦਰਲੈਂਡ ਨਾਲ ਭਿੜੇਗਾ। ਜੇ ਪਾਕਿਸਤਾਨ ਨੀਦਰਲੈਂਡ ਖ਼ਿਲਾਫ਼ ਹਾਰਦਾ ਹੈ ਤਾਂ ਉਹ ਸੈਮੀਫਾਈਲ ਦੀ ਦੌੜ ਤੋਂ ਬਾਹਰ ਹੋ ਜਾਵੇਗਾ। ਇਸ ਤੋਂ ਪਹਿਲਾਂ ਉਸ ਨੂੰ ਦੋ ਮੈਚਾਂ ਵਿਚ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button