
ਟਰੇਨ ’ਚ ਸਫ਼ਰ ਕਰਦੇ ਸਮੇਂ ਯਾਤਰੀ ਕੋਲ ਟਿਕਟ ਹੋਣਾ ਜ਼ਰੂਰੀ ਹੈ। ਇਹ ਇੱਕ ਅਜਿਹਾ ਨਿਯਮ ਹੈ, ਜਿਸ ਦੀ ਪਾਲਣਾ ਹਰ ਰੇਲਵੇ ਯਾਤਰੀ ਨੂੰ ਕਰਨੀ ਪੈਂਦੀ ਹੈ। ਟਿਕਟ ਨਾ ਹੋਣ ਦੀ ਸਥਿਤੀ ’ਚ ਯਾਤਰੀ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਤੇ ਜੁਰਮਾਨਾ ਨਾ ਭਰਨ ’ਤੇ ਰੇਲਵੇ ਵੱਲੋਂ ਕਾਰਵਾਈ ਵੀ ਕੀਤੀ ਜਾ ਸਕਦੀ ਹੈ।ਕੇਰਲ ਦੀ ਕੇ. ਜੈਸਮਿਤਾ ਤ੍ਰਿਸ਼ੂਰ ਦੇ ਏਰੁਮਾਪੇੱਟੀ ਦੀ ਰਹਿਣ ਵਾਲੀ ਹੈ ਤੇ ਇਸ ਸਮੇਂ ਤਿਰੁਵਨੰਤਪੁਰਮ ’ਚ ਰਹਿੰਦੀ ਹੈ। ਜੈਸਮਿਤਾ ਨਾਲ ਇਹ ਘਟਨਾ 30 ਜੁਲਾਈ 2023 ਨੂੰ ਵਾਪਰੀ, ਜਦੋਂ ਉਹ ਟਰੇਨ ਨੰਬਰ 16348 ਰਾਹੀਂ ਵਡੱਕਨਚੇਰੀ ਤੋਂ ਤਿਰੁਵਨੰਤਪੁਰਮ ਜਾ ਰਹੀ ਸੀ। ਜੈਸਮਿਤਾ ਨੂੰ ਲੱਗਿਆ ਕਿ ਉਹ ਕਨਫਰਮ ਤੇ ਸਹੀ ਰਿਜ਼ਰਵੇਸ਼ਨ ਨਾਲ ਯਾਤਰਾ ਕਰ ਰਹੀ ਹੈ। ਪਰ ਜਦੋਂ ਉਹ ਆਪਣੀ ਬਰਥ ’ਤੇ ਪਹੁੰਚੀ ਤਾਂ ਉੱਥੇ ਕੋਈ ਹੋਰ ਯਾਤਰੀ ਬੈਠਾ ਹੋਇਆ ਸੀ। ਉਸ ਨੂੰ ਕੋਚ S4 ’ਚ ਬਰਥ ਨੰਬਰ 41 ਅਲਾਟ ਕੀਤੀ ਗਈ ਸੀ, ਪਰ ਟਰੇਨ ’ਚ ਚੜ੍ਹਨ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਇਹੀ ਬਰਥ ਕਿਸੇ ਹੋਰ ਯਾਤਰੀ ਨੂੰ ਵੀ ਅਲਾਟ ਕੀਤੀ ਗਈ ਸੀ।ਜੈਸਮਿਤਾ ਵੱਲੋਂ ਸ਼ਿਕਾਇਤ ਕਰਨ ’ਤੇ TTE ਨੇ ਉਸ ਨੂੰ ਦੱਸਿਆ ਕਿ ਉਸ ਦੀ ਟਿਕਟ ਆਨਲਾਈਨ ਕੈਂਸਲ ਕਰ ਦਿੱਤੀ ਗਈ ਸੀ ਤੇ ਦੂਜੀ ਬਰਥ ਲਈ 500 ਰੁਪਏ ਜੁਰਮਾਨਾ ਭਰਨ ਲਈ ਕਿਹਾ।ਜੈਸਮਿਤਾ ਨਕਦ ਭੁਗਤਾਨ ਨਹੀਂ ਕਰ ਸਕੀ, ਜਿਸ ਕਾਰਨ ਮਾਮਲਾ ਉੱਥੇ ਹੱਲ ਨਹੀਂ ਹੋ ਸਕਿਆ। ਜਦੋਂ ਟਰੇਨ ਅਲੂਵਾ ਪਹੁੰਚੀ ਤਾਂ ਉਸ ਨੂੰ RPF ਦੇ ਹਵਾਲੇ ਕਰ ਦਿੱਤਾ ਗਿਆ। ਉਸ ਨਾਲ ਅਜਿਹਾ ਵਿਵਹਾਰ ਕੀਤਾ ਗਿਆ ਜਿਵੇਂ ਉਸ ਨੇ ਜਾਣਬੁੱਝ ਕੇ ਬਿਨਾਂ ਟਿਕਟ ਯਾਤਰਾ ਕੀਤੀ ਹੋਵੇ, ਜਦਕਿ ਅਸਲ ’ਚ ਉਸ ਕੋਲ ਕਨਫਰਮ ਰਿਜ਼ਰਵੇਸ਼ਨ ਸੀ ਤੇ ਉਸ ਨੇ ਖੁਦ ਟਿਕਟ ਕੈਂਸਲ ਨਹੀਂ ਕੀਤੀ ਸੀ। ਬਾਅਦ ’ਚ ਜੈਸਮਿਤਾ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪਰ ਜਦੋਂ ਰੇਲਵੇ ਨੂੰ ਪਤਾ ਲੱਗਾ ਕਿ ਇਹ ਮਾਮਲਾ ਗਲਤ ਤਰੀਕੇ ਨਾਲ ਦਰਜ ਕੀਤਾ ਗਿਆ ਸੀ ਤਾਂ ਰੇਲਵੇ ਨੇ ਕੇਸ ਵਾਪਸ ਲੈ ਲਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




