Breaking NewsD5 specialInternationalNewsTop News

ਕਤਰ ਏਅਰਵੇਜ਼ ਦੀ ਫਲਾਈਟ ‘ਚ ਹੋਇਆ ਚਮਤਕਾਰ, 35000 ਫੁੱਟ ਦੀ ਉਚਾਈ ‘ਤੇ ਮਹਿਲਾ ਨੇ ਦਿੱਤਾ ਬੱਚੀ ਨੂੰ ਜਨਮ

ਦੋਹਾ : ਕਤਰ ਤੋਂ ਯੁਗਾਂਡਾ ਜਾ ਰਹੀ ਇੱਕ ਫਲਾਇਟ ‘ਚ ਇੱਕ ਚਮਤਕਾਰ ਹੋਇਆ ਜਿਸਨੂੰ ਦੇਖਕੇ ਸਾਰੇ ਹੈਰਾਨ ਹੋ ਗਏ। ਰਾਤ ਭਰ ਦੇ ਸਫਰ ਤੋਂ ਬਾਅਦ ਫਲਾਈਟ ਨੇ ਜਦੋਂ ਲੈਂਡ ਕੀਤਾ ਤਾਂ ਉਸ ‘ਚ ਯਾਤਰੀਆਂ ਦੀ ਗਿਣਤੀ ਵੱਧ ਚੁੱਕੀ ਸੀ। ਦਰਅਸਲ ਇਸ ਫਲਾਈਟ ‘ਚ ਇਕ ਬੱਚੀ ਨੇ ਜਨਮ ਲਿਆ ਸੀ। ਮਾਂ ਦੀ ਡਿਲੀਵਰੀ ਕਰਨ ਵਾਲੀ ਕੈਨੇਡੀਅਨ ਡਾਕਟਰ ਨੇ ਟਵਿੱਟਰ ’ਤੇ ਬੱਚੀ ਅਤੇ ਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਟੋਰਾਂਟੋ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਡਾ : ਆਇਸ਼ਾ ਖ਼ਤੀਬ ਵੀ ਕਤਰ ਏਅਰਵੇਜ਼ ਦੀ ਫਲਾਈਟ ਵਿਚ ਸੀ।

ਕੇਜਰੀਵਾਲ ਨੂੰ ਲੱਭਿਆ ਮੁੱਖ ਮੰਤਰੀ ਦਾ ਚੇਹਰਾ? ਲੱਖਾਂ ਲੋਕਾਂ ਨੇ ਕੀਤੀ ਚੋਣ, ਹੁਣ ਕੇਜਰੀਵਾਲ ਪਿਆ ਭੰਬਲਭੁੱਸੇ ’ਚ!

ਮੀਡੀਆ ਰਿਪੋਰਟ ਅਨੁਸਾਰ ਫਲਾਈਟ ਦੇ ਉਡਾਣ ਭਰਨ ਤੋਂ ਇਕ ਘੰਟੇ ਬਾਅਦ ਹੀ ਪਤਾ ਲੱਗਾ ਕਿ ਸਾਊਦੀ ਅਰਬ ਤੋਂ ਯੁਗਾਂਡਾ ਜਾ ਰਹੀ ਇਕ ਪ੍ਰਵਾਸੀ ਮਜ਼ਦੂਰ ਔਰਤ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਯਾਤਰਾ ਖ਼ਤਮ ਹੁੰਦੇ – ਹੁੰਦੇ ਮਾਂ ਨੇ ਇਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਅਤੇ ਡਾਕਟਰ ਦੇ ਨਾਮ ’ਤੇ ਉਸ ਦਾ ਨਾਮ ‘ਮਿਰੇਕਲ ਆਇਸ਼ਾ’ ਰੱਖਿਆ ਗਿਆ। ਡਾ : ਖ਼ਤੀਬ ਕਰੋਨਾ ਵਾਇਰਸ ਨਾਲ ਜੂਝ ਰਹੇ ਟੋਰਾਂਟੋ ਦੇ ਰੁਝੇ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਆ ਰਹੀ ਸੀ।

ਦਿੱਲੀ ਤੋਂ ਆਈ ਵੱਡੀ ਖ਼ਬਰ, ਕਿਸਾਨ ਮੋਰਚੇ ਦੀ ਮੀਟਿੰਗ, ਰਾਜੇਵਾਲ ‘ਤੇ ਹੋਵੇਗੀ ਕਾਰਵਾਈ ! D5 Channel Punjabi

ਖਤੀਬ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਨੇ ਬੱਚੀ ਦਾ ਨਾਮ ਮੇਰੇ ਨਾਮ ’ਤੇ ਰੱਖਣ ਦਾ ਫ਼ੈਸਲਾ ਕੀਤਾ। ਖ਼ਤੀਬ ਨੇ ਤੋਹਫ਼ੇ ਵਜੋਂ ਆਇਸ਼ਾ ਨੂੰ ਇਕ ਗੋਲਡਨ ਨੈਕਲੈਸ ਦਿੱਤਾ , ਜਿਸ ’ਤੇ ਅਰਬੀ ਵਿਚ ਆਇਸ਼ਾ ਲਿਖਿਆ ਹੋਇਆ ਸੀ। ਉਨ੍ਹਾਂ ਕਿਹਾ , ‘ਮੈਂ ਸੋਚਿਆ ਕਿ ਮੈਂ ਇਹ ਨੈਕਲੈਸ ਉਸ ਨੂੰ ਦਵਾਂਗੀ ਅਤੇ ਉਸ ਕੋਲ ਉਸ ਡਾਕਟਰ ਦੀ ਨਿਸ਼ਾਨੀ ਰਹੇਗੀ, ਜਿਸ ਨੇ ਨੀਲ ਨਦੀ ਦੇ ਉਪਰ 35,000 ਫੁੱਟ ਹਵਾ ਦੀ ਉਚਾਈ ’ਤੇ ਉਸ ਨੂੰ ਜਨਮ ਦਿੱਤਾ।’ ਬੱਚੀ ਦਾ ਜਨਮ 5 ਦਸੰਬਰ ਨੂੰ ਹੋਇਆ ਸੀ ਪਰ ਖਤੀਬ ਨੇ ਉਸ ਦੀਆਂ ਤਸਵੀਰਾਂ ਹਾਲ ਹੀ ਵਿਚ ਜਾਰੀ ਕੀਤੀਆਂ ਹਾਂ, ਕਿਉਂਕਿ ਉਹ ਟੋਰਾਂਟੋ ਵਿਚ ਕੋਵਿਡ ਰੋਗੀਆਂ ਦੇ ਇਲਾਜ ਵਿਚ ਬਹੁਤ ਰੁੱਝੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button