NewsBreaking NewsD5 specialInternational

ਕਚਰਾ ਘੱਟ ਕਰਨ ਲਈ ਏਅਰਲਾਈਨ ਨੇ ਕੌਫੀ ਕੱਪ ਦਾ ਇੰਝ ਕੀਤਾ ਇਸਤੇਮਾਲ

ਨਿਊਜ਼ੀਲੈਂਡ : ਏਅਰ ਨਿਊਜ਼ੀਲੈਂਡ ਨੇ ਹਾਲ ਵਿੱਚ ਹਰ ਸਾਲ ਏਅਰਲਾਈਨ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ 8 ਮਿਲੀਅਨ ਪਲਾਸਟਿਕ ਦੇ ਕੱਪਾਂ ਨਾਲ ਪੈਦਾ ਹੋਣ ਵਾਲੇ ਕਚਰੇ ਨੂੰ ਖਤਮ ਕਰਨ ਲਈ ਵੇਨਿਲਾ ਸੰਵਾਦ ਵਾਲੇ ਖਾਧ ਕੱਪਾਂ ਵਿੱਚ ਸਰਵ ਕਰਨੀ ਸੁਰੂ ਕਰ ਦਿੱਤੀ ਹੈ। ਏਅਰ ਲਾਈਨਸ ਦੇ ਗ੍ਰਾਹਕ ਅਨੁਭਵ ਦੇ ਪ੍ਰਮੁੱਖ ਕੇਟੀ ਹੋਲਮੈਟੀਅਰ ਨੇ ਬੁੱਧਵਾਰ ਨੂੰ ਜਾਰੀ ਇੱਕ ਪ੍ਰਚਾਰ ਵੀਡੀਓ ਵਿੱਚ ਕਿਹਾ ਨਾ ਇਹ ਕੇਵਲ ਆਪਣੀ ਗਰਮਾਹਟ ਨੂੰ ਬਰਕਰਾਰ ਰੱਖਦਾ ਹੈ ਬਲਕਿ ਮੈਂ ਇਸਨੂੰ ਉਦੋਂ ਵੀ ਖਾ ਸਕਦਾ ਹਾਂ ਜਦੋਂ ਮੇਰੀ ਕੌਫੀਖ ਤਮ ਹੋ ਚੁੱਕੀ ਹੋਵੇ।

Read Also ‘ਕੌਫੀ ਵਿਦ ਕਰਨ’ ‘ਚ ਜੰਮਕੇ ਧੂਮ ਮਚਾਉਣਗੇ ਇਹ ਦੋ ਸਿੰਗਰਸ

ਬਾਇਡਿਗ੍ਰੇਡੇਬਲ ਕੰਟੇਨਰਾਂ ‘ਚ ਕੌਫ਼ੀ ਸਰਵ ਕਰਦੀ ਹੈ
ਜਾਣਕਾਰੀ ਮੁਤਾਬਕ ਹੋਲਮੈਟੀਅਰ ਨੇ ਆਸ ਜਤਾਈ ਹੈ ਕਿ ਇਹ ਪਹਿਲ ਮੁਸਾਫਿਰਾਂ ਅਤੇ ਨਿਊਜੀਲੈਂਡ ਵਿੱਚ ਰਹਿਣ ਵਾਲਿਆਂ ਨਾਲ ਗੱਲਬਾਤ ਕਰਕੇ ਅਤੇ ਉਸ ‘ਤੇ ਮੁੜਵਿਚਾਰ ਕਰ ਕੂੜੇ ਵਰਗੀਆਂ ਚੀਜ਼ਾਂ ‘ਤੇ ਸੋਚਣ ਲਈ ਮਜਬੂਰ ਕਰੇਗੀ। ਏਅਰਲਾਈਨ ਜੋ ਪਹਿਲਾਂ ਤੋਂ ਹੀ ਬਾਇਡਿਗ੍ਰੇਡੇਬਲ ਕੰਟੇਨਰਾਂ ਵਿੱਚ ਕੌਫ਼ੀ ਸਰਵ ਕਰਦੀ ਹੈ ਨੇ ਇਸ ਖਾਧ ਉਤਪਾਦਾਂ ਦੇ ਉਤਪਾਦਨ ਲਈ ਘਰੇਲੂ ਕੰਪਨੀ ਟਵਾਇਸ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ।

coffee cups

ਬਿਸਕੁਟੀ ਕੌਫੀ ਕੱਪ ਵਿੱਚ ਕੌਫ਼ੀ ਸਰਵ ਕਰਨਾ
ਬੀਤੇ ਮੰਗਲਵਾਰ ਨੂੰ ਏਅਰਲਾਈਨਸ ਨੇ ਆਪਣੇ ਟਵਿਟਰ ਅਕਾਉਂਟ ‘ਤੇ ਲਿਖਿਆ ਕਿ ਅਸੀ ਹਵਾਈ ਸੇਵਾ ਦੇ ਦੌਰਾਨ ਕੂੜੇ ਨੂੰ ਘੱਟ ਕਰਨ ਦੇ ਤਰੀਕਿਆਂ ਦੀ ਤਲਾਸ਼ ਕਰ ਰਹੇ ਹਾਂ। ਇਸ ਲਈ ਅਸੀਂ ਬਿਸਕੁਟੀ ਕੌਫ਼ੀ ਕੱਪ ਵਿੱਚ ਕੌਫ਼ੀ ਸਰਵ ਕਰਨ ਦੇ ਬਾਰੇ ਵਿੱਚ ਵਿਚਾਰ ਕੀਤਾ ਹੈ ਤਾਂ ਕਿ ਕੌਫ਼ੀ ਦੇ ਖਤਮ ਹੋਣ ਤੋਂ ਬਾਅਦ ਕੱਪ ਦਾ ਵੀ ਮਜਾ ਚੁੱਕਿਆ ਜਾ ਸਕੇ। ਕਾਫ਼ੀ ਖ਼ਤਮ ਹੋਣ ਤੋਂ ਬਾਅਦ ਉਸਦੇ ਕੱਪ ਨੂੰ ਖਾ ਲੈਣ ਦਾ ਵੀ ਇੱਕ ਅਲੱਗ ਮਜ਼ਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button