SportsTop News

ਓਲੰਪਿਕ ਤਮਗਾ ਜੇਤੂ ਬੈਡਮਿੰਟਨ ਸਟਾਰ ਸਿੰਧੂ ਜਲਦ ਹੀ ਬੰਨਣ ਜਾ ਰਹੇ ਆ ਵਿਆਹ ਬੰਧਨ ਚ

ਭਾਰਤ ਦੀ ਮਹਾਨ ਸ਼ਟਲਰ ਪੀਵੀ ਸਿੰਧੂ ਆਪਣੀ ਜ਼ਿੰਦਗੀ ਦਾ ਨਵਾਂ ਅਤੇ ਸਭ ਤੋਂ ਖੂਬਸੂਰਤ ਸਫਰ ਸ਼ੁਰੂ ਕਰਨ ਜਾ ਰਹੀ ਹੈ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਬੈਡਮਿੰਟਨ ਸਟਾਰ ਸਿੰਧੂ ਜਲਦ ਹੀ ਵਿਆਹ ਕਰਨ ਜਾ ਰਹੀ ਹੈ। ਸਿੰਧੂ ਦੇ ਪਿਤਾ ਨੇ ਸੋਮਵਾਰ 2 ਦਸੰਬਰ ਨੂੰ ਆਪਣੀ ਧੀ ਦੇ ਵਿਆਹ ਦੀ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਤੇ ਮੀਡੀਆ ਨਾਲ ਸਾਂਝੀ ਕੀਤੀ। ਭਾਰਤੀ ਸਟਾਰ ਦਾ ਵਿਆਹ ਹੈਦਰਾਬਾਦ ਦੇ ਇੱਕ ਬਿਜ਼ਨਸ ਐਗਜ਼ੀਕਿਊਟਿਵ ਨਾਲ ਹੋ ਰਿਹਾ ਹੈ। ਸਿੰਧੂ ਦੇ ਪਿਤਾ ਪੀਵੀ ਰਮੰਨਾ ਨੇ ਦੱਸਿਆ ਕਿ ਵਿਆਹ ਦੀਆਂ ਰਸਮਾਂ 22 ਦਸੰਬਰ ਨੂੰ ਰਾਜਸਥਾਨ ਦੇ ਲੇਕ ਸਿਟੀ ਉਦੈਪੁਰ ਵਿੱਚ ਪੂਰੀਆਂ ਹੋਣਗੀਆਂਐਤਵਾਰ 1 ਦਸੰਬਰ ਨੂੰ ਸਈਅਦ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ ਜਿੱਤ ਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਵਾਲੀ ਪੀਵੀ ਸਿੰਧੂ ਨੇ ਹੁਣ ਸਾਰਿਆਂ ਨੂੰ ਡਬਲ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ। ਸਿੰਧੂ ਦਾ ਵਿਆਹ ਹੈਦਰਾਬਾਦ ਦੀ ਇੱਕ ਕੰਪਨੀ ਵਿੱਚ ਸੀਨੀਅਰ ਐਗਜ਼ੀਕਿਊਟਿਵ ਵੈਂਕਟ ਦੱਤਾ ਨਾਲ ਹੋ ਰਿਹਾ ਹੈ। ਸਿੰਧੂ ਵਾਂਗ ਵੈਂਕਟਾ ਵੀ ਹੈਦਰਾਬਾਦ ਦਾ ਰਹਿਣ ਵਾਲਾ ਹੈ। ਵਿਆਹ ਬਾਰੇ ਜਾਣਕਾਰੀ ਦਿੰਦੇ ਹੋਏ ਸਿੰਧੂ ਦੇ ਪਿਤਾ ਨੇ ਦੱਸਿਆ ਕਿ ਦੋਵੇਂ ਪਰਿਵਾਰ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ। ਪੀਟੀਆਈ ਨੇ ਪੀਵੀ ਰਮੰਨਾ ਦੇ ਹਵਾਲੇ ਨਾਲ ਕਿਹਾ ਕਿ ਵਿਆਹ ਦਾ ਫੈਸਲਾ ਇੱਕ ਮਹੀਨਾ ਪਹਿਲਾਂ ਕੀਤਾ ਗਿਆ ਸੀ ਤੇ ਸਿੰਧੂ ਦੇ ਰੁਝੇਵਿਆਂ ਨੂੰ ਦੇਖਦੇ ਹੋਏ 22 ਦਸੰਬਰ ਦੀ ਤਰੀਕ ਤੈਅ ਕੀਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button