Breaking NewsD5 specialIndiaNewsPunjabUncategorized

ਓਬਰਾਏ ਦੇ ਯਤਨਾਂ ਦੇ ਸਦਕਾ ਸਮਾਣਾ ਦੇ ਗਾਜੇਵਾਸ ਦੇ ਫ਼ਿਰੋਜ਼ ਖਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪਿੰਡ ਪੁੱਜੀ

ਪਟਿਆਲਾ : ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਯਤਨਾਂ ਸਦਕਾ ਸਮਾਣਾ ਦੇ ਨੌਜਵਾਨ ਫ਼ਿਰੋਜ਼ ਖਾਨ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਲਿਆਂਦਾ ਗਿਆ ਜਿੱਥੇ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਿੰਡ ਗਾਜੇਵਾਸ ਚਤੈਰਾ ਸਪੁਰਦ -ਏ- ਖਾਕ ਕੀਤਾ ਗਿਆ। ਦੱਸ ਦੇਈਏ ਕਿ ਫਿਰੋਜ਼ ਖਾਨ ਜੋ ਕਿ ਪਿਛਲੇ ਸਾਲ ਰੋਜ਼ੀ ਰੋਟੀ ਦੀ ਤਲਾਸ਼ ਵਿਚ ਦੁਬਈ ਵਿਖੇ ਗਿਆ ਸੀ ਤੇ 9 ਮਈ ਨੂੰ ਉਸ ਦੀ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਸੀ।

BIG BREAKING | ਸਵੇਰੇ ਸਵੇਰੇ ਵੱਡੀ ਖ਼ਬਰ, ਫਰਾਰ ਹੋਇਆ ਕਰੋਨਾ ਵਾਇਰਸ ਦਾ ਮਰੀਜ਼

ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਫਿਰੋਜ਼ ਖਾਨ ਦਾ ਕਤਲ ਕੀਤਾ ਗਿਆ ਹੈ ਦੁਬਈ ਦੀ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਜਦੋਂ ਫਿਰੋਜ਼ ਖਾਨ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਕਿ ਫ਼ਿਰੋਜ਼ ਖਾਨ ਦੀ ਮੌਤ ਦੁਬਈ ਵਿਖੇ ਹੋ ਗਈ ਹੈ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਲਿਆਂਦਾ ਜਾਵੇ ਤਾਂ ਉਨ੍ਹਾਂ ਨੇ ਦੁਬਈ ਸਥਿਤ ਆਪਣੀ ਟੀਮ ਨੂੰ ਹਦਾਇਤ ਕੀਤੀ ਕਿ ਫਿਰੋਜ਼ ਖਾਨ ਦੀ ਮ੍ਰਿਤਕ ਦੇਹ ਨੂੰ ਤੁਰੰਤ ਭਾਰਤ ਭੇਜਣ ਲਈ ਕਾਗਜ਼ੀ ਕਾਰਵਾਈ ਕੀਤੀ ਜਾਵੇ।

Big Breaking – ਮੁੱਖ ਸਕੱਤਰ ਤੇ ਮੰਤਰੀਆਂ ਦੇ ਝਗੜੇ ਨੇ ਲਿਆ ਨਵਾਂ ਮੋੜ, Manpreet Badal ਦਾ ਵੱਡਾ ਐਲਾਨ

ਓਬਰਾਏ ਅਨੁਸਾਰ ਫਿਰੋਜ਼ ਖਾਨ ਦੀ ਮਿ੍ਤਕ ਦੇ ਬੀਤੀ ਰਾਤ ਦਿੱਲੀ ਹਵਾਈ ਅੱਡੇ ਆ ਗਈ ਸੀ। ਟਰੱਸਟ ਵਲੋਂ ਹੁਣ ਤੱਕ 165 ਮਿਰਤਕ ਦੇਹਾਂ ਨੂੰ ਭਾਰਤ/ਪੰਜਾਬ ਲਿਆਂਦਾ ਜਾ ਚੁੱਕਿਆ ਹੈ। ਓਬਰਾਏ ਨੇ ਸਾਫ਼ ਕੀਤਾ ਕਿ ਕੋਰੋਨਾ ਦੇ ਚਲਦਿਆਂ ਜਿਨ੍ਹਾਂ ਭਾਰਤੀਆਂ ਦੀ ਉੱਥੇ ਮੌਤ ਹੋ ਜਾਂਦੀ ਹੈ ਉਨ੍ਹਾਂ ਨੂੰ ਉਨ੍ਹਾਂ ਦੀਆਂ ਧਾਰਮਿਕ ਰਹੁ ਰੀਤਾਂ ਅਨੁਸਾਰ ਅੰਤਿਮ ਰਸਮਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਭੁਲੇਖੇ ਪੈ ਰਹੇ ਹਨ ਕਿ ਭਾਰਤੀਆਂ ਦੀਆਂ ਮਿਰਤਕ ਦੇਹਾਂ ਦਫ਼ਨਾਈਆਂ ਜਾ ਰਹੀਆਂ ਹਨ ਉਨ੍ਹਾਂ ਸਾਫ ਕੀਤਾ ਕਿ ਦੁਬਈ ਵਿਖੇ ਇਲੈਕਟ੍ਰਿਕ ਕਰੈਮੀਟੋਰੀਅਮ ਮੌਜੂਦ ਹਨ ਜਿੱਥੇ ਲਾਸ਼ਾਂ ਦਾ ਸਸਕਾਰ ਕੀਤਾ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button