InternationalTop News

ਓਨਟਾਰੀਓ ਪੁਲਿਸ ਵੱਲੋਂ ਕਾਰਾਂ ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਓਨਟਾਰੀਓ ਦੀ ਪੀਲ ਪੁਲਿਸ ਦੀ ਕੇਂਦਰੀ ਲੁੱਟ ਖੋਹ ਬਿਊਰੋ ਨੇ ਬਰੈਂਪਟਨ ਰਹਿੰਦੇ 27 ਸਾਲਾਂ ਦੇ ਪੰਜਾਬੀ ਨੌਜਵਾਨ ਲਵਪ੍ਰੀਤ ਮਾਨ ਨੂੰ ਕਾਰਾਂ ਲੁੱਟਣ ਦੇ ਯਤਨ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਕਾਰ ‘ਚ ਬੈਠੇ ਵਿਅਕਤੀ ‘ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਤੇ ਇੱਕ ਹੋਰ ਦੇ ਘਰ ਦਾ ਦਰਵਾਜਾ ਭੰਨ ਕੇ ਉਨ੍ਹਾਂ ਤੋਂ ਕਾਰ ਦੀਆਂ ਚਾਬੀਆਂ ਮੰਗਣ ਦਾ ਦੋਸ਼ ਹੈ।
ਪੁਲਿਸ ਬੁਲਾਰੇ ਨੇ ਦੱਸਿਆ ਕਿ ਬੀਤੇ ਐਤਵਾਰ ਰਾਤ ਸਾਢੇ 10 ਵਜੇ ਮੁਲਜਮ ਨੇ ਬਰੈਂਪਟਨ ਦੀ ਕਰੈਡਿਟ ਵਿਊ ਰੋਡ ਅਤੇ ਕਲਾਕਵਰਕ ਡਰਾਇਵ ਸਥਿਤ ਆਪਣੇ ਘਰ ਦੇ ਸਾਹਮਣੇ ਪਹੁੰਚਕੇ ਕਾਰ ਪਾਰਕ ਕਰ ਰਹੇ ਵਿਅਕਤੀ ਨੂੰ ਕਾਰ ‘ਚੋਂ ਬਾਹਰ ਸੁੱਟਣ ਦਾ ਯਤਨ ਕਰਦਿਆਂ ਗੰਭੀਰ ਜ਼ਖ਼ਮੀ ਕਰ ਦਿੱਤਾ, ਪਰ ਵਿਅਕਤੀ ਸਰੀਰਕ ਤੌਰ ‘ਤੇ ਭਾਰਾ ਹੋਣ ਕਰਕੇ ਮੁਲਜ਼ਮ ਉਸਨੂੰ ਕਾਰ ਤੋਂ ਬਾਹਰ ਸੁੱਟ ਕੇ ਕਾਰ ਭਜਾਉਣ ਵਿਚ ਨਾਕਾਮ ਰਿਹਾ।
ਉਥੋਂ ਥੋੜੀ ਦੂਰ ਜਾ ਕੇ ਉਸ ਨੇ ਇੱਕ ਹੋਰ ਘਰ ਦੀ ਘੰਟੀ ਵਜਾਈ, ਪਰ ਕਿਸੇ ਵਲੋਂ ਦਰਵਾਜ਼ਾ ਨਾ ਖੋਲ੍ਹੇ ਜਾਣ ਤੋਂ ਬਾਅਦ ਉਹ ਦਰਵਾਜਾ ਭੰਨ ਕੇ ਅੰਦਰ ਗਿਆ ਤੇ ਘਰ ਵਾਲਿਆਂ ਤੋਂ ਕਾਰ ਦੀਆਂ ਚਾਬੀਆਂ ਮੰਗੀਆਂ। ਚਾਬੀਆਂ ਨਾ ਮਿਲਣ ‘ਤੇ ਉਹ ਉਥੋਂ ਭੱਜ ਗਿਆ। ਇਸ ਉਪਰੰਤ ਮੁਲਜ਼ਮ ਨੇ ਦੋ ਹੋਰ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਦੀ ਭੰਨ ਤੋੜ ਕਰਕੇ ਕਾਰਾਂ ਭਜਾਉਣ ਦੇ ਯਤਨ ਕੀਤੇ ਪਰ ਸਫਲ ਨਾ ਹੋ ਸਕਿਆ।
ਪੁਲਿਸ ਬੁਲਾਰੇ ਨੇ ਦੱਸਿਆ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਮੁਲਜ਼ਮ ਦੀ ਪਛਾਣ ਕੀਤੀ ਗਈ ਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਤੋਂ ਬਾਅਦ ਉਸ ਵਿਰੁੱਧ ਲੁੱਟ ਖੋਹ, ਜਾਨਲੇਵਾ ਹਮਲਾ, ਗੈਰਕਨੂੰਨੀ ਹਥਿਆਰ ਰੱਖਣ ਅਤੇ ਧਮਕੀਆਂ ਦੇਣ ਦੀਆਂ ਵੱਖ-ਵੱਖ ਧਾਰਵਾਂ ਹੇਠ ਮਾਮਲਾ ਦਰਜ ਕਰਕੇ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਲਵਪ੍ਰੀਤ ਨੂੰ ਜ਼ਮਾਨਤ ਨਾ ਮਿਲਣ ਕਰਕੇ ਜੇਲ ਭੇਜ ਦਿਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button