Breaking NewsD5 specialNewsPunjab

ਐਸ ਸੀ ਜਾਅਲੀ ਸਰਟੀਫਿਕੇਟ ਬਣਾਉਣ ਵਾਲਿਆਂ ਖਿਲਾਫ਼ ਤੁਰੰਤ ਕਾਰਵਾਈ ਕਰੇ ਕੈਪਟਨ ਸਰਕਾਰ  : ਕੈਂਥ

ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਸੰਬੰਧੀ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਕਰੇ ਡਾਇਰੈਕਟਰ ਭਲਾਈ ਵਿਭਾਗ  : ਅਸ਼ੋਕ ਮਹਿੰਦਰਾ

ਐਸ ਸੀ ਸਰਟੀਫਿਕੇਟ ਸੰਬੰਧੀ ਕੇਸਾਂ ਚ ਮੁਫੱਤ ਸੇਵਾਵਾਂ  ਦੇਣਗੇ : ਐਡਵੋਕੇਟ ਐਸ ਕੇ ਖੁਰਚਾ

ਮੋਹਾਲੀ : ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਕਰਵਾਓ ਮੋਰਚਾ ਵਲੋਂ ਅੱਜ ਡਾਇਰੈਕਟਰ ਭਲਾਈ ਵਿਭਾਗ ਪੰਜਾਬ ਮੋਹਾਲੀ ਦੇ ਦਫ਼ਤਰ ਦੇ ਬਾਹਰ ਲੜੀਵਾਰ ਭੁੱਖ ਹੜਤਾਲ ਦੇ ਸਿਲਸਿਲੇ ਦੀ ਸ਼ੁਰੂਆਤ ਕੀਤੀ ਅਤੇ 5 ਸਾਥੀਆਂ ਦਾ ਜੱਥਾ ਭੁੱਖ ਹੜਤਾਲ ਤੇ ਬੈਠਾਇਆ ਗਿਆ, ਇਸ ਮੌਕੇ ਬੋਲਦਿਆਂ ਨੈਸ਼ਨਲ ਸ਼ਡਿਊਲਡ ਕਾਸਟਸ਼ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਨਾਮ ਉੱਤੇ ਹਾਜ਼ਰਾਂ ਜਾਅਲੀ ਜਾਤੀ ਸਰਟੀਫਿਕੇਟਾਂ ਰਾਹੀਂ ਸਰਕਾਰੀ ਨੌਕਰੀ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਦਾਖਲਾ ਦਾ ਸਿਲਸਿਲਾ ਜਾਰੀ ਹੈ, ਪਰ ਕੈਪਟਨ ਸਰਕਾਰ ਇਨ੍ਹਾਂ ਫਰਜ਼ੀ ਅਨੁਸੂਚਿਤ ਜਾਤੀ ਵਿਅਕਤੀਆਂ ਨੂੰ ਨੱਥ ਪਾਉਣ ਵਿਚ ਅਸਫਲ ਸਾਬਿਤ ਹੋ ਰਹੀ ਹੈ। ਜਦੋਂ ਇਨ੍ਹਾਂ ਫਰਜ਼ੀ ਐਸ ਸੀ ਸਰਟੀਫਿਕੇਟ ਬਣਾਉਣ ਵਾਲਿਆਂ ਦੀ ਸ਼ਿਕਾਇਤ ਡਾਇਰੈਕਟਰ ਭਲਾਈ ਵਿਭਾਗ ਪੰਜਾਬ ਨੂੰ ਦਿੱਤੀ ਜਾਂਦੀ ਹੈ ਉਸ ਉਤੇ ਤੁਰੰਤ ਕਾਰਵਾਈ ਕਰਨ ਦੀ ਬਜਾਏ ਸ਼ਿਕਾਇਤ ਕਰਤਾ ਨੂੰ ਜਾਣਬੁੱਝ ਕੇ ਖੱਜਲ ਖੋਅਰ ਕੀਤਾ ਜਾਂਦਾ ਹੈ।

ਲਓ ਜੀ ! ਹੁਣ ਖਾਲਸਾ ਏਡ ਨੇ ਬਾਰਡਰ ‘ਤੇ ਲਾਏ ਨਵੇਂ ਯੰਤਰ , ਹਰ ਵਰਗ ਨੂੰ ਮਿਲੀ ਵੱਖਰੀ ਸਹੂਲਤ , ਕਿਸਾਨਾਂ ਦਾ ਵਧਿਆ ਜੋਸ਼

ਕੈਂਥ ਨੇ ਅੱਗੇ ਦੱਸਿਆ ਕਿ ਸਰਕਾਰੀ ਅਧਿਕਾਰੀਆਂ /ਕਰਮਚਾਰੀਆਂ ਰਾਹੀਂ ਭ੍ਰਿਸ਼ਟਾਚਾਰੀ ਹੱਥ ਕੰਡੇ  ਅਪਣਾਉਣ ਦਾ ਵੀ ਦੋਸ਼ ਲਗਾਇਆ ਹੈ।ਸ੍ਰ ਕੈਂਥ ਨੇ ਵੀ ਮੋਰਚੇ ਨੂੰ ਵਿਸ਼ਵਾਸ ਦਵਾਇਆ ਕੇ ਉਹ ਮੋਰਚੇ ਦੀ ਹਰ ਸੰਭਵ ਮਦਦ ਕਰਨਗੇ।ਸਮਾਜਿਕ ਆਗੂ ਸ਼੍ਰੀ ਅਸ਼ੋਕ ਮਹਿੰਦਰਾ  ਨੇ ਕਿਹਾ ਕੇ ਜਦੋਂ ਤੱਕ ਵਿਭਾਗ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਸੰਬੰਧੀ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਕਰਦਾ ਉਦੋਂ ਤੱਕ ਇਹ ਭੁੱਖ ਹੜਤਾਲ ਜਾਰੀ ਰਹੇਗੀ। ਡਿਪਟੀ ਡਾਇਰੈਕਟਰ ਨੇ ਮੋਰਚੇ ਦੇ ਆਗੂਆਂ ਨੂੰ ਗੱਲਬਾਤ ਦਾ ਸੱਦਾ ਪੱਤਰ ਭੇਜਿਆ, ਇਕ ਡੈਪੁਟੇਸ਼ਨ (ਅਸ਼ੋਕ ਮਹਿੰਦਰਾ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ, ਬਲਰਾਜ ਸਿੰਘ )ਨੇ ਡਿਪਟੀ ਡਾਇਰੈਕਟਰ ਨਾਲ ਮੁਲਾਕਾਤ ਕੀਤੀ ਉਹਨਾਂ ਜਾਣਕਾਰੀ ਦਿਤੀ ਕੇ ਮੋਰਚੇ ਦੀਆਂ 9 ਸ਼ਿਕਾਇਤਾਂ ਵਿੱਚੋ 3  ਸ਼ਿਕਾਇਤਾਂ ਤੇ 22 ਦਸੰਬਰ ਨੂੰ ਵਿਜੀਲੈਂਸ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ ਅਤੇ ਬਾਕੀ ਸ਼ਿਕਾਇਤਾਂ ਸੰਬੰਧੀ ਹਰ ਹਫਤੇ ਪੈਂਡਿੰਗ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਧਰਨੇ ਚ ਆ ਕੇ ਸਾਰਿਆਂ ਨੂੰ ਕਾਰਵਾਈ ਦਾ ਵਿਸ਼ਵਾਸ ਦਵਾਇਆ, ਇਸ ਮੌਕੇ ਸੀਨੀਅਰ ਐਡਵੋਕੇਟ ਸ੍ਰੀ ਐਸ ਕੇ ਖੁਰਚਾ ਨੇ ਵਿਸ਼ੇਸ ਤੋਰ ਤੇ ਸਿਰਕਤ ਕੀਤੀ ਅਤੇ ਮੋਰਚੇ ਨੂੰ ਵਿਸ਼ਵਾਸ ਦਵਾਇਆ ਕੇ ਉਹ ਜਾਅਲੀ ਐਸ ਸੀ ਸਰਟੀਫਿਕੇਟ ਸੰਬੰਧੀ ਕੇਸਾਂ ਚ ਮੁਫੱਤ ਸੇਵਾਵਾਂ  ਦੇਣਗੇ।

ਕਿਸਾਨਾਂ ਦੀ ਸੇਵਾ ਲਈ ਛੱਡਿਆ ਆਪਣਾ ਕਾਰੋਬਾਰ,ਹੁਣ ਹਰ ਪਾਸੇ ਹੋ ਰਹੇ ਨੇ ਚਰਚੇ,ਸ਼ਰਮ ਨਾਲ ਪਾਣੀ-ਪਾਣੀ ਹੋਈ ਕੇਂਦਰ ਸਰਕਾਰ!

ਡਿਪਟੀ ਡਾਇਰੈਕਟਰ ਦੇ ਦਿਤੇ ਵਿਸ਼ਵਾਸ ਤੋਂ ਬਾਅਦ ਲੜ੍ਹੀਵਾਰ ਭੁੱਖ ਹੜਤਾਲ ਕੁੱਝ ਸਮੇ ਲਈ ਮੁਲਤਵੀ ਕੀਤੀ ਗਈ ਅਤੇ ਭਲਾਈ ਵਿਭਾਗ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਅਨੁਸਾਰ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।ਇਸ ਮੌਕੇ ਪਵਨ ਕੁਮਾਰ, ਬਲਰਾਜ ਸਿੰਘ,ਊਸ਼ਾ ਰਾਣੀ, ਕੁਲਵੰਤ ਸਿੰਘ, ਜਰਨੈਲ ਸਿੰਘ, ਕੁਲਵਿੰਦਰ ਸਿੰਘ, ਗੁਰਮੇਲ ਸਿੰਘ, ਊਧਮ ਸਿੰਘ ਚੋਹਾਨ, ਮਨਜੀਤ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ ਨਾਗਰਾ, ਲਖਵਿੰਦਰ ਸਿੰਘ ਚੋਹਾਨ, ਹਰਪ੍ਰੀਤ ਸਿੰਘ ਹੈਰੀ, ਜਗਤਾਰ ਸਿੰਘ ਤਾਰੀ, ਬਿਕਰਮ ਸਿੰਘ, ਸੋਨੂ ਕੌਲੀ, ਬਲਵੀਰ ਸਿੰਘ, ਮਨਵੀਰ ਸਿੰਘ ਪਟਿਆਲਾ, ਅਮਰਪ੍ਰੀਤ ਸਿੰਘ ਜੁਗਨੂੰ, ਤਰਸੇਮ ਸਿੰਘ ਚੰਦੂਮਾਜਰਾ, ਗਗਨਦੀਪ ਸਿੰਘ, ਰਾਜ ਕੁਮਾਰ, ਸੋਹਣ ਸਿੰਘ ਡੈਂਟਰ, ਸ਼ਲਿੰਦਰ ਸਿੰਘ ਮੋਗਾ, ਗੁਰਮੀਤ ਸਿੰਘ ਫਾਜ਼ਿਲਕਾ, ਆਦਿ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button