
ਪਿੰਡ ਕੋਟਸ਼ਮੀਰ ਦੀ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਰਾਜਪਾਲ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਬਠਿੰਡਾ ਦੀ SSPਅਮਨੀਤ ਕੌਂਡਲ ਨੇ ਕਿਹਾ ਕਿ ਇਹ ਕਦਮ ਆਮ ਲੋਕਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਚੁੱਕਿਆ ਗਿਆ ਹੈ। ਹਾਲਾਂਕਿ ਇਸ ਕਾਰਵਾਈ ਪਿੱਛੇ ਇਕ ਹੋਰ ਵੱਡਾ ਕਾਰਨ ਵੀ ਸਾਹਮਣੇ ਆ ਰਿਹਾ ਹੈ -ਪਿਛਲੇ ਦਿਨੀਂ 80 ਹਜ਼ਾਰ ਲੀਟਰ ਐਥਨਾਲ ਦੀ ਬਰਾਮਦਗੀ ਮਾਮਲੇ ਵਿੱਚ ਮਿਸਹੈਂਡਲਿੰਗ ਜਾਂ ਲਾਪਰਵਾਹੀ।
ਪੁਲਿਸ ਅਤੇ ਅਬਕਾਰੀ ਵਿਭਾਗ ਵੱਲੋਂ 80,000 ਲੀਟਰ ਐਥਨਾਲ ਦੀ ਬਰਾਮਦਗੀ ਦਾ ਦਾਅਵਾ ਕੀਤਾ ਗਿਆ ਸੀ, ਜੋ ਕਿ ਕਥਿਤ ਤੌਰ ‘ਤੇ ਗੈਰਕਾਨੂੰਨੀ ਢੰਗ ਨਾਲ ਲਿਜਾਇਆ ਜਾ ਰਿਹਾ ਸੀ। ਹਾਲਾਂਕਿ, ਅਗਲੇ ਹੀ ਦਿਨ ਇਸ ਦਾਅਵੇ ਨੂੰ ਉਸ ਵੇਲੇ ਗੰਭੀਰ ਚੁਣੌਤੀ ਮਿਲੀ ਜਦੋਂ ਟਰੱਕ ਮਾਲਕ ਬਲਜੀਤ ਸਿੰਘ ਸੰਧੂ ਮੀਡੀਆ ਦੇ ਸਾਹਮਣੇ ਆਏ ਅਤੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਵਿੱਚ ਜੋ ਐਥਨਾਲ ਸੀ, ਉਹ ਪੂਰੀ ਤਰ੍ਹਾਂ ਕਾਨੂੰਨੀ ਸੀ ਅਤੇ ਇਹ ਦਿਨਾਨਗਰ ਤੋਂ ਇੰਡੀਅਨ ਆਇਲ ਕਾਰਪੋਰੇਸ਼ਨ (IOCL), ਬਠਿੰਡਾ ਲਈ ਭੇਜਿਆ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.