Breaking NewsD5 specialNewsSports

ਏਸ਼ੀਆ ਕੱਪ 2021 ਦੋ ਸਾਲ ਲਈ ਮੁਲਤਵੀ, ਹੁਣ 2023 ‘ਚ ਹੋਵੇਗਾ

ਨਵੀਂ ਦਿੱਲੀ :  ਏਸ਼ੀਆ ਕੱਪ ਦੇ 2021 ਦੇ ਐਡੀਸ਼ਨ ਨੂੰ ਆਧਿਕਾਰਿਕ ਰੂਪ ਨਾਲ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਹੁਣ ਇਸਦਾ ਪ੍ਰਬੰਧ 2023 ‘ਚ ਕੀਤਾ ਜਾਵੇਗਾ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਾਰਨ ਏਸ਼ੀਆਈ ਕ੍ਰਿਕੇਟ ਪ੍ਰੀਸ਼ਦ (ਏਸੀਸੀ ) ਨੂੰ ਇਹ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਏਸੀਸੀ ਨੇ ਮੀਡੀਆ ਨੂੰ ਜਾਰੀ ਇੱਕ ਬਿਆਨ ‘ਚ ਕਿਹਾ ਕੋਵਿਡ 19 ਮਹਾਮਾਰੀ ਦੇ ਕਾਰਨ ਏਸੀਸੀ ਕਾਰਜਕਾਰੀ ਬੋਰਡ ਨੂੰ ਏਸ਼ੀਆ ਕੱਪ ਨੂੰ 2023 ‘ਚ ਲਿਜਾਣ ਦਾ ਮੁਸ਼ਕਿਲ ਫੈਸਲਾ ਕਰਨਾ ਪਿਆ ਹੈ। ਉਸ ਤੋਂ ਬਾਅਦ ਏ. ਸੀ. ਸੀ. ਆਪਣੇ ਸਾਥੀਆਂ ਅਤੇ ਸ਼ੇਅਰ ਧਾਰਕਾਂ ਦੇ ਨਾਲ ਇਹ ਯਕੀਨੀ ਕਰਨ ਦਾ ਕੰਮ ਕਰੇਗੀ ਕਿ ਇਹ ਟੂਰਨਾਮੈਂਟ ਹਰ ਸਾਲ ਆਯੋਜਿਤ ਹੋਵੇ।

26 ਮਈ ਦੇ ਐਲਾਨ ਤੋਂ ਪਹਿਲਾਂ ਕਿਸਾਨਾਂ ਨੇ ਕਰਲੀ ਵੱਡੀ ਮੀਟਿੰਗ,ਸਰਕਾਰ ਨੂੰ ਪਾਤੀ ਬਿਪਤਾ

ਬੋਰਡ ਨੇ ਇਸ ਮਾਮਲੇ ‘ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਤੈਅ ਕੀਤਾ ਕਿ ਇਸ ਟੂਰਨਾਮੈਂਟ ਨੂੰ ਮੁਅੱਤਲ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਇਹ ਟੂਰਨਾਮੈਂਟ ਹੁਣ 2023 ‘ਚ ਕਰਨਾ ਹੀ ਸੰਭਵ ਹੋਵੇਗਾ ਕਿਉਂਕਿ 2022 ‘ਚ ਪਹਿਲਾਂ ਤੋਂ ਹੀ ਏਸ਼ੀਆ ਕੱਪ ਦਾ ਆਯੋਜਨ ਹੋਣਾ ਹੈ। ਏਸ਼ੀਆ ਕੱਪ ਦੇ ਲਈ ਤਾਰੀਕਾਂ ਦਾ ਐਲਾਨ ਨਿਰਧਾਰਿਤ ਸਮੇਂ ਦੇ ਅੰਦਰ ਦੱਸ ਦਿੱਤਾ ਜਾਵੇਗਾ। ਇਹ ਦੂਜਾ ਮੌਕਾ ਹੈ, ਜਦੋ ਇਸ ਟੂਰਨਾਮੈਂਟ ਦੇ ਆਯੋਜਨ ‘ਤੇ ਪਾਣੀ ਫਿਰਿਆ ਹੋਵੇ। ਪਹਿਲਾਂ ਇਹ ਮੁਕਾਬਲਾ ਪਿਛਲੇ ਸਾਲ 2020 ‘ਚ ਪਾਕਿਸਤਾਨ ‘ਚ ਹੋਣਾ ਸੀ ਪਰ ਕੋਰੋਨਾ ਮਹਾਮਾਰੀ ਦੇ ਚੱਲਦੇ ਇਕ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਪਾਕਿਸਤਾਨ ਨੇ ਸ਼੍ਰੀਲੰਕਾ ਤੋਂ ਅਧਿਕਾਰ ਦੀ ਅਦਲਾ-ਬਦਲੀ ਕੀਤੀ ਸੀ ਇਸ ਲਈ ਜੂਨ 2021 ‘ਚ ਏਸ਼ੀਆ ਕੱਪ ਸ਼੍ਰੀਲੰਕਾ ‘ਚ ਹੋਵੇਗਾ ਜਦਕਿ ਪਾਕਿਸਤਾਨ ਕ੍ਰਿਕਟ ਬੋਰਡ 2022 ‘ਚ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button