NIA ਵਾਲੇ ਚੰਗੇ, ਮੈਂਨੂੰ ਨਹੀਂ ਕੋਈ ਧਮਕਾਇਆ, ਜਾਂਚ ਏਜੰਸੀ ਨੇ ਕੀਤੀ ਪੁੱਛਗਿੱਛ
ਸਿੱਧੂ ਮੂਸਵਾਲਾ ਕਤਲ ਮਾਮਲੇ ਚ ਕੇਂਦਰੀ ਜਾਂਚ ਏਜੰਸੀ ਦੁਆਰਾ ਗਾਇਕਾ ਅਫ਼ਸਾਨਾਂ ਖਾਨ ਨੂੰ ਨੋਟਿਸ ਭੇਜ ਪੁੱਛਗਿੱਛ ਚ ਸਮਾਮਿਲ ਹੋਂਣ ਲਈ ਕਿਹਾ ਤੇ ਇਸ ਦੇ ਬਆਦ ਮੀਡੀਆ ਚ ਕਾਫ਼ੀ ਚਰਚਾਵਾਂ ਰਹੀਆਂ। ਜਿਸ ਨੂੰ ਲੈ ਅਫ਼ਸਾਨਾ ਖਾ ਅੱਜ ਲਾਇਵ ਹੋਈ ਤੇ ਬੋਲੀ ਕਿ ਐਨਆਈਏ ਦੇ ਅਧਿਕਾਰੀ ਉਨ੍ਹਾਂ ਨਾਲ ਬੇਹੱਦ ਚੰਗੇ ਤਰੀਕੇ ਨਾਲ ਪੇਸ਼ ਆਏ। ਉਨ੍ਹਾਂ ਨੂੰ ਕੋਈ ਡਰਾਇਆ-ਧਮਕਾਇਆ ਨਹੀਂ। ਉਨ੍ਹਾਂ ਨੂੰ ਗੈਂਗਸਟਰਾਂ ਨਾਲ ਸਬੰਧਤ ਕੋਈ ਸਵਾਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਐਨਆਈਏ ਵੱਲੋਂ ਜਾਂਚ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ।
ਜਿਕਰਯੋਗ ਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਪੜਤਾਲ ਦੌਰਾਨ ਗੱਲ ਸਾਹਮਣ੍ਹੇ ਆਈ ਸੀਕਿ ਅਫ਼ਸਾਨਾਂ ਖਾਨ ਗੈਂਗਸਟਰਾਂ ਦੇ ਸੰਪਰਕ ਚ ਹੈ ਤਾਂ ਕਰ ਪੁੱਛਗਿੱਛ ਕੀਤੀ ਗਈ। ਅਫ਼ਸਾਨਾ ਨੇ ਕਿਹਾ ਕਿ ਜਾਂਚ ਏਜੰਸੀ ਨੇ ਪੁੱਛਗਿੱਛ ਕੀਤੀ। ਇਸ ਦੌਰਾਨ ਐਨਆਈਏ ਨੇ ਉਸ ਨਾਲ ਨਾ ਤਾਂ ਕੋਈ ਬਦਸਲੂਕੀ ਕੀਤੀ ਤੇ ਨਾ ਹੀ ਕੋਈ ਧੱਕੇਸ਼ਾਹੀ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.