NewsBreaking NewsIndiaInternational

ਏਅਰਹੋਸਟਸ ਨੇ ਉੱਡਦੇ ਜਹਾਜ਼ ‘ਚ ਹੀ ਕੀਤਾ ਗਲਤ ਕੰਮ , ਵੀਡੀਓ ਹੋਈ ਵਾਇਰਲ (ਵੀਡੀਓ)

ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਤਾਂ ਲਗਾ ਹੀ ਲਿਆ ਹੋਣਾ ਪਰ ਫਿਰ ਵੀ ਅਸੀਂ ਦੱਸਦੇ ਹਾ ਕਿ ਇਹ ਹੋ ਕੀ ਰਿਹਾ ਹੈ। ਤਸਵੀਰਾਂ ‘ਚ ਸਾਹਮਣੇ ਖਾਣ ਪੀਣ ਦਾ ਕੁਝ ਸਮਾਨ ਦਿਖਾਈ ਦੇ ਰਿਹਾ ਪਰ ਉਸ ਦੇ ਨਾਲ ਜਰਾ ਕੋਲ ਖੜੀ ਕੁੜੀ ਵੱਲ ਧਿਆਨ ਮਾਰੋ। ਤੁਸੀਂ ਦੇਖ ਸਕਦੇ ਹੋ ਕਿ ਵਰਦੀ ਪਾਈ ਖੜੀ ਕੁੜੀ ਨੇ ਹੱਥ ਵਿਚ ਇਕ ਚਮਚਾ ਫੜਿਆ ਹੋਇਆ ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਉਹ ਕੁੜੀ ਹਰ ਮੀਲ ਵਿਚੋਂ ਚਮਚੇ ਨਾਲ ਖਾਣਾ ਸ਼ੁਰੂ ਕਰ ਦਿੰਦੀ ਹੈ ਤੇ ਸਾਰੇ ਹੀ ਸਮਾਨ ਨੂੰ ਜੂਠਾ ਕਰ ਦਿੰਦੀ ਹੈ।

Read Also ਪ੍ਰਸਾਸ਼ਨ ਦਾ ਸ਼ਰਮਨਾਕ ਕਾਰਾ, VIDEO ਸੋਸ਼ਲ਼ ਮੀਡਿਆ ‘ਤੇ ਵਾਇਰਲ

ਚਲੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਵੀਡੀਓ ਹੈ ਕਿਥੋਂ ਦੀ ਦਰਅਸਲ ਇਹ ਵੀਡੀਓ ਚੀਨੀ ਕੈਰੀਅਰ ਉਰੂਮਕੀ ਏਅਰਲਾਈਨਜ਼ ਦੀ ਹੈ। ਜਿਥੇ ਇਕ ਏਅਰਹੋਸਟਸ ਵਲੋਂ ਯਾਤਰੀਆਂ ਨੂੰ ਦੇਣ ਵਾਲੇ ਭੋਜਣ ਨੂੰ ਜੂਠਾ ਕਰ ਦਿੱਤਾ। ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਏਅਰਹੋਸਟਸ ਵਲੋਂ ਅਜਿਹਾ ਕੰਮ ਕਰਨ ਤੇ ਕੀ ਐਕਸ਼ਨ ਲਿਆ ਗਿਆ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲੀ ਤਾਂ ਏਅਰਲਾਈਨਜ਼ ਤੱਕ ਪਹੁੰਚਣਾ ਵੀ ਸੰਭਵ ਸੀ।

ਵੀਡੀਓ ਨੂੰ ਦੇਖਣ ਤੋਂ ਬਾਅਦ ਏਅਰਲਾਈਨਜ਼ ਨੇ ਆਪਣੀ ਸਾਖ ਬਚਾਉਣ ਲਈ ਏਅਰਹੋਸਟਸ ਨੂੰ ਮੁਅੱਤਲ ਕਰ ਦਿੱਤਾ। ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਸੀ ਜੋ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਸੀ। ਜਿਥੇ ਇਕ ਆਨਲਾਈਨ ਖਾਣਾ ਡਿਲਵਿਰ ਕਰਨ ਵਾਲੀ ਕੰਪਨੀ ਜੂਮੈਟੋ ਦੇ ਇਕ ਕਰਮਚਾਰੀ ਵਲੋਂ ਲੋਕਾਂ ਤੱਕ ਪਹੁੰਚਾਉਣ ਵਾਲੇ ਸਮਾਨ ਨੂੰ ਰਾਹ ਵਿਚ ਹੀ ਜੂਠਾ ਕਰ ਦਿੱਤਾ ਜਾਂਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button