Breaking NewsD5 specialEntertainmentNewsTop News

Crime Branch ਨੇ ਪੋਰਨੋਗ੍ਰਾਫੀ ਮਾਮਲੇ ‘ਚ Raj Kundra ਤੋਂ ਬਾਅਦ Shilpa Shetty ਤੋਂ ਸ਼ੁਰੂ ਕੀਤੀ ਪੁੱਛਗਿਛ

ਮੁੰਬਈ : ਕਰਾਇਮ ਬ੍ਰਾਂਚ ਨੇ ਪੋਰਨੋਗ੍ਰਾਫੀ ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਸ਼ਿਲਪਾ ਸ਼ੈੱਟੀ ਤੋਂ ਪੁੱਛਗਿਛ ਕਰਨੀ ਸ਼ੁਰੂ ਕਰ ਦਿੱਤੀ ਹੈ। ਕਰਾਇਮ ਬ੍ਰਾਂਚ ਦੇ ਅਧਿਕਾਰੀ ਸ਼ਿਲਪਾ ਸ਼ੈੱਟੀ ਦੇ ਜੁਹੂ ਸਥਿਤ ਘਰ ‘ਤੇ ਸਵਾਲ ਕਰ ਰਹੇ ਹਨ। ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਵੀ ਰਾਜ ਕੁੰਦਰਾ ਨਾਲ ਵਿਆਨ ਕੰਪਨੀ ਦੀ ਡਾਇਰੈਕਟਰ ਰਹੀ ਹੈ। ਕਰਾਇਮ ਬ੍ਰਾਂਚ ਨੇ ਵਿਆਨ ਕੰਪਨੀ ‘ਚ ਛਾਪੇਮਾਰੀ ਕੀਤੀ, ਜਿਸ ਦੌਰਾਨ ਉਨ੍ਹਾਂ ਨੂੰ ਕਾਫ਼ੀ ਡਾਟਾ ਬਰਾਮਦ ਹੋਇਆ।

🔴LIVE| ਪ੍ਰਧਾਨ ਦੀ ਕੁਰਸੀ ‘ਤੇ ਬੈਠਦੇ ਸਾਰ ਸਿੱਧੂ ਦਾ ਧਮਾਕਾ!ਕਾਂਗਰਸੀ ਵਿਧਾਇਕਾਂ ‘ਤੇ ਐਕਸ਼ਨ, ਕੀਤੇ ਤਲਬ!

ਰਾਜ ਕੁੰਦਰਾ ਨੇ ਇਸ ਮਾਮਲੇ ‘ਚ ਹਾਈ ਕੋਰਟ ਦਾ ਦਰਵਾਜ਼ਾ ਠਕਠਕਾਇਆ ਹੈ। ਕੁੰਦਰਾ ਨੇ ਕਿਹਾ ਕਿ ਮੁੰਬਈ ਪੁਲਿਸ ਨੇ ਉਨ੍ਹਾਂ ਨੂੰ ਨੋਟਿਸ ਨਹੀਂ ਦਿੱਤਾ ਸੀ। ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਪੋਰਨ ਫਿਲਮਾਂ ਬਣਾਉਣ ਦੇ ਇਲਜ਼ਾਮ ‘ਚ 19 ਜੁਲਾਈ ਨੂੰ ਕਰਾਇਮ ਬ੍ਰਾਂਚ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ 23 ਜੁਲਾਈ ਤੱਕ ਕਾਨੂੰਨੀ ਹਿਰਾਸਤ ‘ਚ ਰੱਖਿਆ ਗਿਆ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਕੋਰਟ ‘ਚ ਪੇਸ਼ੀ ਹੋਈ ਹੈ। ਕੋਰਟ ਨੇ ਰਾਜ ਕੁੰਦਰਾ ਨੂੰ 27 ਜੁਲਾਈ ਤੱਕ ਕਾਨੂੰਨੀ ਹਿਰਾਸਤ ‘ਚ ਰੱਖਣ ਦੇ ਨਿਰਦੇਸ਼ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button