Breaking NewsD5 specialIndiaNewsTop News

ਏਅਰਪੋਰਟ ‘ਤੇ ਲੈਂਡਿੰਗ ਤੋਂ ਠੀਕ ਪਹਿਲਾਂ ਤੂਫਾਨ ‘ਚ ਫਸਿਆ SpiceJet ਦਾ ਜਹਾਜ਼, 40 ਯਾਤਰੀ ਜ਼ਖਮੀ

ਨਵੀਂ ਦਿੱਲੀ : ਸਪਾਈਸ ਜੈੱਟ ਦੀ ਮੁੰਬਈ-ਦੁਰਗਾਪੁਰ ਉਡਾਣ ਐਤਵਾਰ ਨੂੰ ਹਵਾਈ ਅੱਡੇ ‘ਤੇ ਉਤਰਦੇ ਸਮੇਂ ਵਾਯੂਮੰਡਲ ਵਿਚ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਈ। ਖ਼ਰਾਬ ਮੌਸਮ ਕਾਰਨ ਜਹਾਜ ਤੂਫ਼ਾਨ ਦੀ ਲਪੇਟ ਵਿਚ ਆ ਗਿਆ ਅਤੇ ਕੈਬਿਨ ਵਿਚ ਪਿਆ ਸਮਾਨ ਯਾਤਰੀਆਂ ਦੇ ਉੱਪਰ ਡਿੱਗ ਗਿਆ। ਇਸ ਕਾਰਨ ਜਹਾਜ ਵਿਚ ਸਵਾਰ 40 ਯਾਤਰੀ ਜ਼ਖ਼ਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਜ਼ਖ਼ਮੀ ਯਾਤਰੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਕਿਸਾਨਾਂ ਦੇ ਹੱਕ ‘ਚ ਆਈ ਬੀਜੇਪੀ | D5 Channel Punjabi

ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ, ”1 ਮਈ ਨੂੰ ਸਪਾਈਸਜੈੱਟ ਦਾ ਬੋਇੰਗ ਬੀ737 ਜਹਾਜ਼ ਮੁੰਬਈ ਤੋਂ ਦੁਰਗਾਪੁਰ ਲਈ ਉਡਾਣ SG-945 ਦਾ ਸੰਚਾਲਨ ਕਰਦੇ ਸਮੇਂ ਹਵਾਈ ਅੱਡੇ ‘ਤੇ ਲੈਂਡ ਕਰ ਰਿਹਾ ਸੀ ਕਿ ਉਸ ਸਮੇਂ ਇਸ ਵਿਚ ਗੰਭੀਰ ਖ਼ਰਾਬੀ ਆ ਗਈ, ਜਿਸ ਕਾਰਨ ਕੁਝ ਯਾਤਰੀ ਜ਼ਖਮੀ ਹੋ ਗਏ। ” ਬੁਲਾਰੇ ਨੇ ਦੱਸਿਆ ਕਿ ਦੁਰਗਾਪੁਰ ਵਿਖੇ ਜਹਾਜ਼ ਦੇ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ। ਬੁਲਾਰੇ ਨੇ ਕਿਹਾ “ਸਪਾਈਸਜੈੱਟ ਇਸ ਮੰਦਭਾਗੀ ਘਟਨਾ ‘ਤੇ ਅਫ਼ਸੋਸ ਪ੍ਰਗਟ ਕਰਦਾ ਹੈ ਅਤੇ ਜ਼ਖ਼ਮੀਆਂ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ”।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button