Breaking NewsInternationalNews

ਏਅਰਪੋਰਟ ਤੇ ‘ਦੇਵੀ’ ਦਾ ਰੂਪ ਬਣ, ਬਾਪ ਬੇਟੀ ਦੀ ਮਦਦ ਕਰ ਗਈ ਅਣਜਾਣ ਔਰਤ

ਓਮਾਹਾ : ਅਮਰੀਕਾ ਦੀ ਇੱਕ ਦਿਲਚਸਪ ਘਟਨਾ ਪਰ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਮਾਮਲਾ ਨੇਬਰਾਸਕਾ ਸਟੇਟ ਦੇ ਓਮਾਹਾ ਦਾ ਹੈ। ਉੱਥੇ ਇੱਕ ਪਿਤਾ ਆਪਣੀ 2 ਸਾਲ ਦੀ ਬੇਟੀ ਨੂੰ ਲੈ ਕੇ ਏਅਰਪੋਰਟ ਪਹੁੰਚਿਆ ਪਰ ਜਿਵੇਂ ਹੀ ਪਿਤਾ ਕਾਊਂਟਰ ’ਤੇ ਗਿਆ ਉਸਨੂੰ ਪਤਾ ਲੱਗਿਆ ਕਿ ਉਸਨੂੰ ਆਪਣੀ ਬੇਟੀ ਲਈ 54000 ਰੁਪਏ ਦਾ ਟਿਕਟ ਅਲੱਗ ਤੋਂ ਖਰੀਦਣਾ ਪਵੇਗਾ। ਇਹ ਗੱਲ ਸੁਣਦਿਆਂ ਸਾਰ ਹੀ ਉਸਦੇ ਹੋਸ਼ ਉੱਡ ਗਏ। ਉਸ ਸਮੇਂ ਉਸ ਕੋਲ ਟਿਕਟ ਖਰੀਦਣ ਲਈ ਪੈਸੇ ਨਹੀਂ ਸਨ। ਇਹ ਪਿਤਾ ਆਪਣੀ ਬੇਟੀ ਨੂੰ ਛੱਡ ਕੇ ਅੱਗੇ ਵੀ ਨਹੀਂ ਜਾ ਸਕਦਾ ਸੀ। ਪਰ ਉਸੇ ਸਮੇਂ ਕੋਲ ਖੜੀ ਔਰਤ ਨੇ ਜੋ ਕੁਝ ਕੀਤਾ ਉਸਨੂੰ ਦੇਖ ਕੇ ਉਸ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

Read Also ਏਅਰਪੋਰਟ’ਤੇ ਕਸਟਮ ਵਿਭਾਗ ਨੇ ਕੀਤਾ ਲੱਖਾਂ ਦਾ ਸੋਨਾ ਬਰਾਮਦ

ਇਹ ਪੂਰਾ ਮਾਮਲਾ ਸ਼ੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ ਹੈ। ਜਿਸਦੇ ਵਾਇਰਲ ਹੋਣ ਤੋਂ ਬਾਅਦ ਹਰ ਪਾਸੇ ਇਸ ਖਬਰ ਦੀ ਚਰਚਾ ਹੋ ਰਹੀ ਹੈ। ਅਸਲ ਵਿੱਚ ਜਦੋਂ ਇਸ ਵਿਅਕਤੀ ਨੇ ਜਹਾਜ਼ ਦੀ ਟਿਕਟ ਬੁੱਕ ਕੀਤੀ ਸੀ, ਉਸ ਸਮੇਂ ਉਸਦੀ ਬੇਟੀ ਦੀ ਉਮਰ 1 ਸਾਲ ਕੁਝ ਮਹੀਨੇ ਸੀ, ਜਿਸ ਕਾਰਨ ਉਸ ਸਮੇਂ ਉਸਨੂੰ ਟਿਕਟ ਖਰੀਦਣ ਦੀ ਜ਼ਰੂਰਤ ਨਹੀਂ ਸੀ। ਪਰ ਜਦੋਂ ਯਾਤਰਾ ਦਾ ਸਮਾਂ ਆਇਆ ਤਦ ਉਸਦੀ ਬੇਟੀ ਦੀ ਉਮਰ 2 ਸਾਲ ਹੋ ਗਈ ਸੀ। ਜਿਸ ਕਾਰਨ ਉਸ ਵਿਅਕਤੀ ਨੂੰ ਕਾਊਂਟਰ ’ਤੇ ਟਿਕਟ ਲੈਣ ਲਈ ਕਿਹਾ ਗਿਆ ਸੀ। ਉਸ ਸਮੇਂ ਪਿਤਾ ਦੀ ਹਾਲਤ ਰੋਣ ਵਰਗੀ ਹੋ ਗਈ ਸੀ।

ਪਰ ਉਸ ਸਮੇਂ ਕੋਲ ਖੜੀ ਇੱਕ ਔਰਤ ਉਨ੍ਹਾਂ ਲਈ ‘ਦੇਵੀ’ ਦਾ ਰੂਪ ਬਣ ਕੇ ਆਈ। ਬੱਚੀ ਦੇ ਪਿਤਾ ਦੀ ਅਜਿਹੀ ਹਾਲਤ ਦੇਖ ਕੇ ਉਸ ਔਰਤ ਨੇ ਉਨ੍ਹਾਂ ਨੂੰ ਇਹ ਟਿਕਟ ਖਰੀਦਣ ਦੀ ਪੇਸ਼ਕਸ਼ ਕੀਤੀ।ਜਿਸ ਕਰਕੇ ਉਸ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਔਰਤ ਨੇ ਆਪਣੇ ਕਰੈਡਿਟ ਕਾਰਡ ਤੋਂ ਟਿਕਟ ਖਰੀਦ ਕੇ ਉਨ੍ਹਾਂ ਨੂੰ ਦੇ ਦਿੱਤੀ। ਇਹ ਸਭ ਕੁਝ ਕੋਲ ਖੜੀ ਕੇਵਿਨ ਲੇਸਲੀ ਨਾਮ ਦੀ ਇੱਕ ਔਰਤ ਦੇਖ ਰਹੀ ਸੀ। ਇਸ ਔਰਤ ਨੇ ਇਹ ਸਾਰੀ ਕਹਾਣੀ ਨੂੰ ਸ਼ੋਸਲ ਮੀਡੀਆ ਤੇ ਸ਼ੇਅਰ ਕੀਤਾ। ਜਿਸ ਔਰਤ ਨੇ ਇਹ ਟਿਕਟ ਖਰੀਦ ਕੇ ਦਿੱਤੀ ਸੀ, ਉਸਦੀ ਪਹਿਚਾਣ ਡੇਬੀ ਬਾਲਟਨ ਦੇ ਰੂਪ ਵਿੱਚ ਸਾਹਮਣੇੇ ਆਈ ਹੈ। ਇਹ ਔਰਤ ਨਾਵੇਕਸ ਕੰਪਨੀ ਦੀ ਕੋ-ਫਾਊਂਡਰ ਹੈ। ਸ਼ੋਸ਼ਲ ਮੀਡੀਆ ਤੇ ਡੇਬੀ ਦੀ ਕੰਪਨੀ ਦੇ ਕਰਮਚਾਰੀਆਂ ਨੇ ਉਸਦੀ ਪਹਿਚਾਣ ਦੀ ਜਾਣਕਾਰੀ ਦਿੱਤੀ। ਚਾਰੇ ਪਾਸੇ ਇਸ ਔਰਤ ਦੀ ‘ਖੁੱਲ ਦਿਲੀ’ ਦੀ ਚਰਚਾ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button