ਉੱਧਵ ਠਾਕਰੇ ‘ਤੇ ਭੜਕੀ ਕੰਗਣਾ ਰਣੌਤ, ‘ਤੁਹਾਡੇ ਗੰਦੇ ਭਾਸ਼ਣ ਤੁਹਾਡੀ…

ਮੁੰਬਈ : ਅਦਾਕਾਰਾ ਕੰਗਣਾ ਰਣੌਤ ਅਤੇ ਸ਼ਿਵਸੈਨਾ ਦੇ ਵਿੱਚ ਜ਼ੁਬਾਨੀ ਜੰਗ ਲਗਾਤਾਰ ਜਾਰੀ ਹੈ। ਹਾਲ ਹੀ ‘ਚ ਮਹਾਰਾਸ਼ਟਰ ਦੇ ਸੀਐਮ ਉੱਧਵ ਠਾਕਰੇ ਨੇ ਫਿਰ ਤੋਂ ਕੰਗਣਾ ਰਣੌਤ ‘ਤੇ ਨਿਸ਼ਾਨਾ ਸਾਧਿਆ। ਦਰਅਸਲ ਉੱਧਵ ਠਾਕਰੇ ਨੇ ਕੰਗਣਾ ਰਨੌਤ ਦੇ ਬਿਆਨਾਂ ਨੂੰ ‘ਨਮਕ ਹਰਾਮੀ’ ਦੱਸਿਆ ਹੈ। ਐਤਵਾਰ ਦੁਸ਼ਹਿਰਾ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਉੱਧਵ ਠਾਕਰੇ ਨੇ ਕਿਹਾ ਮਹਾਰਾਸ਼ਟਰ ਸਰਕਾਰ, ਮੁੰਬਈ ਪੁਲਿਸ, ਉਨ੍ਹਾਂ ਦੇ ਪਰਿਵਾਰ ਇੱਥੋਂ ਤੱਕ ਕਿ ਆਦਿਤਿਆ ਠਾਕਰੇ ‘ਤੇ ਕਾਫ਼ੀ ਚਿੱਕੜ ਉਛਾਲਿਆ ਗਿਆ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕੰਗਣਾ ਦੇ ਟਵੀਟ ਦਾ ਜ਼ਿਕਰ ਕਰ ਕਿਹਾ, ਕਿਸੇ ਨੇ ਕਿਹਾ ਸੀ ਕਿ ਮੁੰਬਈ ਪੀਓਕੇ ਦੀ ਤਰ੍ਹਾਂ ਹੈ। ਇਹ ਲੋਕ ਮੁੰਬਈ ‘ਚ ਕੰਮ ਕਰਨ ਆਉਂਦੇ ਹਨ ਅਤੇ ਫਿਰ ਸ਼ਹਿਰ ਦਾ ਨਾਮ ਖ਼ਰਾਬ ਕਰਦੇ ਹਨ। ਇਹ ਇੱਕ ਤਰ੍ਹਾਂ ਨਾਲ ਨਮਕ ਹਰਾਮੀ ਹੈ।
🔴LIVE ਦੁਸਹਿਰੇ ਤੋਂ ਬਾਅਦ ਕਿਸਾਨਾਂ ਦਾ ਵੱਡਾ ਧਮਾਕਾ,ਨਵਜੋਤ ਸਿੱਧੂ ਬਣਾਊ ਕਿਸਾਨਾਂ ਨਾਲ ਪਾਰਟੀ?
ਕੰਗਣਾ ਨੇ ਦਿੱਤਾ ਉੱਧਵ ਠਾਕਰੇ ਨੂੰ ਜਵਾਬ
ਉੱਧਵ ਦੇ ਬਿਆਨ ‘ਤੇ ਕੰਗਣਾ ਰਨੌਤ ਨੇ ਟਵੀਟ ਕਰ ਪਲਟਵਾਰ ਕਰ ਖਰੀਆਂ – ਖੋਟੀਆਂ ਗੱਲਾਂ ਸੁਣਾਈਆਂ। ਕੰਗਣਾ ਨੇ ਆਪਣੇ ਟਵੀਟ ‘ਚ ਲਿਖਿਆ, ਠੀਕ ਜਿਵੇਂ ਹਿਮਾਲਿਆ ਦੀ ਖੂਬਸੂਰਤੀ ਹਰ ਭਾਰਤੀ ਦੀ ਹੈ, ਠੀਕ ਉਸੇ ਤਰ੍ਹਾਂ ਹੀ ਮੁੰਬਈ ਜੋ ਮੌਕੇ ਦਿੰਦੀ ਹੈ ਉਹ ਸਾਡੇ ਸਾਰਿਆਂ ਨਾਲ ਸਬੰਧਿਤ ਹਨ। ਇਹ ਦੋਵੇਂ ਹੀ ਮੇਰੇ ਘਰ ਹਨ। ਉੱਧਵ ਠਾਕਰੇ ਤੁਸੀ ਸਾਡੇ ਤੋਂ ਸਾਡੇ ਲੋਕੰਤਤ੍ਰਿਕ ਅਧਿਕਾਰ ਖੋਹਣ ਅਤੇ ਸਾਨੂੰ ਵੰਡਣ ਦੀ ਕੋਸ਼ਿਸ਼ ਨਾ ਕਰੋ। ਤੁਹਾਡੇ ਗੰਦੇ ਭਾਸ਼ਣ ਤੁਹਾਡੀ ਨਾ – ਕਾਬੀਲੀਅਤ ਦਾ ਅਸ਼ਲੀਲ ਪ੍ਰਦਰਸ਼ਨ ਹਨ ।
Just how beauty of Himalayas belongs to every Indian, opportunities that Mumbai offers too belongs to each one of us, both are my homes, Uddhav Thackeray don’t you dare to snatch our democratic rights and divide us, your filthy speeches are a vulgar display of your incompetence..
— Kangana Ranaut (@KanganaTeam) October 26, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.