Breaking NewsD5 specialInternationalNewsTop News

ਉੱਤਰ ਕੋਰੀਆਈ ਨੇਤਾ ਕਿਮ ਨੇ ਪਤਨੀ ਸਮੇਤ ਪ੍ਰੋਗਰਾਮ ‘ਚ ਲਿਆ ਹਿੱਸਾ, ਦਰਸ਼ਕਾਂ ਨੇ ਕੀਤਾ ਸਵਾਗਤ

ਸਿਓਲ : ਉੱਤਰ ਕੋਰੀਆਈ ਨੇਤਾ ਕਿਮ ਜੋਂਗ ਆਪਣੀ ਪਤਨੀ ਦੇ ਨਾਲ ਰਾਜਧਾਨੀ ਪਯੋਂਗਯਾਂਗ ‘ਚ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ, ਜਿੱਥੇ ਦਰਸ਼ਕਾਂ ਅਤੇ ਕਲਾਕਾਰਾਂ ਨੇ ਰਾਸ਼ਟਰੀ ਸ਼ਕਤੀ ਦੇ ‘‘ਨਵੇਂ ਯੁੱਗ’’ ਦੀ ਸ਼ੁਰੁਆਤ ਕਰਨ ਲਈ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।ਉੱਤਰੀ ਕੋਰੀਆ ਦੀ ਅਧਿਕਾਰਤ ਮੀਡੀਆ ਜਨਵਰੀ ‘ਚ ਕੁਝ ਮਿਜ਼ਾਈਲ ਪਰੀਖਣਾਂ ਤੋਂ ਬਾਅਦ ਕਿਮ ਦੀ ਤਾਨਾਸ਼ਾਹ ਅਗਵਾਈ ਨੂੰ ਦਿਖਾਉਂਦੀ ਰਹੀ ਹੈ। ਕੁਝ ਮਾਹਰ ਇਹਨਾਂ ਮਿਜ਼ਾਈਲ ਪਰੀਖਣਾਂ ਨੂੰ ਪ੍ਰਮਾਣੂ ਗੱਲਬਾਤ ਵਿੱਚ ਗਤੀਰੋਧ ਨੂੰ ਲੈਕੇ ਅਮਰੀਕਾ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਦੇ ਤੌਰ ਤੇ ਦੇਖਦੇ ਹਨ।

SSM : Rajewal ਦਾ ਨਵਾਂ ਸਿਆਸੀ ਦਾਅ, ਸਿਆਸੀ ਧਿਰਾਂ ਨੂੰ ਛੇੜੀ ਕੰਬਣੀ, ਚੋਣਾਂ ਤੋਂ ਪਹਿਲਾਂ ਵੱਡਾ ਫੈਸਲਾ

ਮੀਡੀਆ ਰਿਪੋਰਟ ਅਨੁਸਾਰ ਕਿਮ ਅਤੇ ਉਨ੍ਹਾਂ ਦੀ ਪਤਨੀ ਦਾ ਮੰਗਲਵਾਰ ਨੂੰ ਸਮਾਗਮ ਲਈ ਪਯੋਂਗਯਾਂਗ ਦੇ ਵਿਸ਼ਾਲ ਮੈਨਸੂਡੇ ਆਰਟ ਖੀਏਟਰ ਵਿੱਚ ਪਹੁੰਚਣ ਤੋਂ ਬਾਅਦ ਜ਼ੋਰਦਾਰ ਸਵਾਗਤ ਕੀਤਾ ਗਿਆ। ਕੇਸੀਐਨ ਨੇ ਦੱਸਿਆ ਕਿ ਦਰਸ਼ਕਾਂ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਕਿਮ ਲੋਕਾਂ ਦੇ ਆਦਰਸ਼ਾਂ ਅਤੇ ਖੁਸ਼ਹਾਲੀ ਅਤੇ ਸ਼ਕਤੀਸ਼ਾਲੀ ਰਾਸ਼ਟਰ ਦੇ ਨਿਰਮਾਣ ਦੀ ਇੱਛਾ ਨੂੰ ਅਸਲੀਅਤ ਵਿੱਚ ਬਦਲ ਕੇ ਦੇਸ਼ ਵਿੱਚ ਇੱਕ ਨਵੀਂ ਦੁਨੀਆ ਅਤੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਨ ।

ਕਿਸਾਨਾਂ ਨੂੰ ਸਰਕਾਰ ਦਾ ਤੋਹਫ਼ਾ, ਕਾਂਗਰਸ ਨੂੰ ਝਟਕਾ, ਕਸੂਤਾ ਫਸਿਆ ਕੈਪਟਨ ! ਰੁਲਦੂ ਸਿੰਘ ਮਾਨਸਾ ਦਾ ਵੱਡਾ ਬਿਆਨ

ਉੱਤਰੀ ਕੋਰੀਆਈ ਟੀਵੀ ਨੇ ਮੰਗਲਵਾਰ ਨੂੰ ਇੱਕ ਨਵੇਂ ਡਾਕਊਮੈਂਟਰੀ ਵਿਚ ਦਿਖਾਇਆ ਕਿ ਕਿਮ ਇੱਕ ਸਫੈਦ ਘੋੜੇ ਤੇ ਸਵਾਰ ਹੋਕੇ ਇੱਕ ਜੰਗਲ ਵਿਚੋਂ ਲੰਘ ਰਹੇ ਹਨ , ਜੋ ਦੇਸ਼ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਰਾਸ਼ਟਰਵਾਦੀ ਰਾਜ ਸੱਤੇ ਦੇ ਸੰਕੇਤ ਹਾਂ । ਇਹ ਡਾਕਊਮੈਂਟਰੀ 2021 ਵਿੱਚ ਵਾਇਰਸ ਵਿਰੋਧੀ ਮੁਹਿੰਮਾਂ , ਨਿਰਮਾਣ ਪ੍ਰਾਜੈਕਟਾਂ ਅਤੇ ਹਥਿਆਰ ਵਿਕਸਿਤ ਕਰਨ ਸਮੇਤ ਹਾਸਲ ਕੀਤੀਆਂ ਗਈਆਂ ਉਹਾਂਾਂ ਦੀਆਂ ਕਥਿਤ ਉਪਲਬਧੀਆਂ ਤੇ ਬਣਾਈ ਗਈ ਹੈ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button