Breaking NewsD5 specialIndiaInternationalNews

ਇਨਸਾਨਾਂ ਤੋਂ ਲੈ ਕੇ ਜਾਨਵਰਾਂ ਤੱਕ ਇੱਥੇ ਹਰ ਕੋਈ ਹੈ ਅੰਨ੍ਹਾ, ਵਜ੍ਹਾ ਕਰ ਦੇਵੇਗੀ ਹੈਰਾਨ

ਮੈਕਸੀਕੋ : ਇਸ ਦੁਨੀਆਂ ਦੇ ਅੰਦਰ ਕਈ ਅਜਿਹੀਆਂ ਜਗ੍ਹਾਵਾਂ ਹਨ। ਜਿਨ੍ਹਾਂ ਦੇ ਬਾਰੇ ‘ਚ ਲੋਕ ਅੱਜ ਤੱਕ ਨਹੀਂ ਜਾਣਦੇ। ਅਜਿਹਾ ਹੀ ਇੱਕ ਪਿੰਡ ਹੈ ਮੈਕਸੀਕੋ ਵਿੱਚ। ਜਿਸਨੂੰ ਅੰਨ੍ਹਿਆਂ ਦਾ ਪਿੰਡ ਕਿਹਾ ਜਾਂਦਾ ਹੈ। ਕਿਉਂਕਿ ਇੱਥੇ ਇਨਸਾਨਾਂ ਤੋਂ ਲੈ ਕੇ ਜਾਨਵਰ ਤੱਕ ਸਭ ਅੰਨ੍ਹੇ ਹੋ ਜਾਂਦੇ ਹੈ। ਆਓ ਜਾਣਦੇ ਹਾਂ ਇਸ ਪਿੰਡ ‘ਚ ਛੁਪਿਆ ਇੱਕ ਗਹਿਰਾ ਰਾਜ਼।

ਮੀਡੀਆ ਰਿਪੋਰਟਾਂ ਅਨੁਸਾਰ ਇਸ ਪਿੰਡ ‘ਚ ਕਈ ਜਾਤੀ ਦੇ ਲੋਕ ਰਹਿੰਦੇ ਹਨ। ਇੱਥੇ ਜਨਮ ਦੇ ਸਮੇਂ ਬੱਚੇ ਬਿਲਕੁੱਲ ਠੀਕ ਹੁੰਦੇ ਹਨ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਆਪਣੇ ਆਪ ਚਲੀ ਜਾਂਦੀ ਹੈ।

ਕਰੋ ਦਰਸ਼ਨ… ਉਰਦੂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 100 ਸਾਲ ਪੁਰਾਣਾ ਤਰਜਮਾ | Urdu | Guru Granth Sahib

ਦੱਸ ਦਈਏ ਕਿ ਇਸ ਪਿੰਡ ਵਿੱਚ ਰਹਿਣ ਵਾਲੇ ਲੋਕ ਆਪਣੇ ਅੰਨ੍ਹੇਪਨ ਦੇ ਪਿੱਛੇ ਇੱਥੇ ਮੌਜੂਦ ਇੱਕ ਸਰਾਪਾ ਦਰੱਖਤ ਨੂੰ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦਰੱਖਤ ਨੂੰ ਦੇਖਣ ਤੋਂ ਬਾਅਦ ਇਨਸਾਨਾਂ ਤੋਂ ਲੈ ਕੇ ਜੀਵ – ਜੰਤੁ ਵੀ ਅੰਨ੍ਹੇ ਹੋ ਜਾਂਦੇ ਹਨ।

ਹਾਲਾਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਅੰਨ੍ਹੇਪਨ ਦੇ ਪਿੱਛੇ ਕੋਈ ਵੀ ਦਰੱਖਤ ਨਹੀਂ ਸਗੋਂ ਖਤਰਨਾਕ ਜ਼ਹਿਰੀਲੀ ਮਧੂਮੱਖੀ ਹੈ। ਇਹ ਖਾਸ ਕਿਸਮ ਦੀ ਜ਼ਹਿਰੀਲੀ ਮੱਖੀ ਦੇ ਕੱਟਣ ਨਾਲ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ।

Bhagwant Mann ਕਰੰਟ ਮਾਰਦੈ, ਆਹ ਸੁਣੋ.. ! Captain ਤੇ Badal ਦੇ ਨਵੇਂ ਖ਼ੁਲਾਸੇ

ਇਸ ਪਿੰਡ ‘ਚ ਕਰੀਬ 27 ਝੋਪੜੀਆਂ ਹਨ। ਜਿਸ ਵਿੱਚ ਕਰੀਬ 300 ਲੋਕ ਰਹਿੰਦੇ ਹਨ। ਇਸ ਪਿੰਡ ਦੀ ਖਾਸ ਗੱਲ ਇਹ ਹੈ ਕਿ ਇੱਥੇ ਕਿਸੇ ਵੀ ਘਰ ਵਿੱਚ ਖਿੜਕੀ ਨਹੀਂ ਹਨ। ਹਾਲਾਂਕਿ ਮੰਨਿਆ ਜਾਂਦਾ ਹੈ ਕਿ ਇੱਥੇ ਕੁਝ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਠੀਕ ਹੈ। ਜਿਸਦੀ ਵਜ੍ਹਾ ਨਾਲ ਇੱਥੇ ਦੂਜੇ ਲੋਕ ਵੀ ਰਹਿ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button