ਚੰਡੀਗੜ੍ਹ : ਉੱਘੇ ਇਤਿਹਾਸਕਾਰ ਪ੍ਰੋ: ਜਗਤਾਰ ਸਿੰਘ ਗਰੇਵਾਲ ਦਾ ਬੀਤੇ ਕੱਲ੍ਹ ਦੇਹਾਂਤ ਹੋ ਗਿਆ। ਉਹ 95 ਸਾਲਾਂ ਦੇ ਸਨ। ਜਿਕਰਯੋਗ ਹੈ ਕਿ ਉਹਨਾਂ ਨੂੰ ਮੱਧਕਾਲੀਨ ਅਤੇ ਆਧੁਨਿਕ ਭਾਰਤ ਦੇ ਨਾਲ-ਨਾਲ ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਬਾਰੇ ਉਨ੍ਹਾਂ ਦੇ ਕੰਮ ਲਈ ਜਾਣਿਆ ਜਾਂਦਾ ਸੀ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਸਨ ਅਤੇ ਉਨ੍ਹਾਂ ਨੇ ਨੇ 1963 ਵਿੱਚ ਲੰਡਨ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਪੀਐਚਡੀ ਪ੍ਰਾਪਤ ਕੀਤੀ।
CM Mann ਦਾ ਵੱਡਾ ਐਲਾਨ, ਵਿਰੋਧੀ ਦੰਗ, Akali Dal ਦਾ ਬਾਗੀ ਆਗੂਆਂ ’ਤੇ ਐਕਸ਼ਨ? | D5 Channel Punjabi
ਇਸ ਦੇ ਨਾਲ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ ਚਾਂਸਲਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ, ਸ਼ਿਮਲਾ ਦੇ ਡਾਇਰੈਕਟਰ ਅਤੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਈਆਂ। ਇਤਿਹਾਸਕਾਰੀ ਵਿੱਚ ਉਨ੍ਹਾਂ ਦੇ ਯੋਗਦਾਨ ਕਾਰਨ, ਉਨ੍ਹਾਂ ਨੂੰ 1984 ਵਿੱਚ ਇੰਡੀਅਨ ਹਿਸਟਰੀ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਸੀ ਅਤੇ ਸਾਲ 2005 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਦੇਹਾਂਤ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬ ਦੇ ਉੱਘੇ ਇਤਿਹਾਸਕਾਰ ਪਦਮ ਸ਼੍ਰੀ ਪ੍ਰੋ.ਜਗਤਾਰ ਸਿੰਘ ਗਰੇਵਾਲ ਜੀ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹਾਂ…
ਯਕੀਨਨ ਪੰਜਾਬ ‘ਚ ਇਤਿਹਾਸਕਾਰ ਵਜੋਂ ਇੱਕ ਯੁੱਗ ਦਾ ਅੰਤ ਹੋਇਆ ਹੈ…ਪ੍ਰੋ.ਸਾਬ੍ਹ ਦੀਆਂ ਲਿਖਤਾਂ-ਖੋਜ ਪੱਤਰ ਸਦਾ ਸਾਡੀ ਨੌਜਵਾਨੀ ਦੇ ਕੰਮ ਆਉਣਗੇ…ਪਰਮਾਤਮਾ ਅੱਗੇ ਅਰਦਾਸ…ਵਿੱਛੜੀ ਹੋਈ ਨੇਕ ਰੂਹ ਨੂੰ ਚਰਨਾਂ ‘ਚ ਥਾਂ ਦੇਣ pic.twitter.com/bj8GwAaXpL
— Bhagwant Mann (@BhagwantMann) August 12, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.