Breaking NewsD5 specialNewsPunjab

ਇਲਾਜ ਕਰਵਾਉਣ ਲਈ ਪੈਸੇ ਨਹੀਂ, ਮੌਤ ਮੰਗ ਰਿਹੈ ਗ਼ਰੀਬ ਨੌਜਵਾਨ

ਫ਼ਿਰੋਜ਼ਪੁਰ : ਹਰ ਬੱਚੇ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਬਾਪ ਆਪਣੀ ਕਮਾਈ ਨਾਲ ਉਸਨੂੰ ਪੜ੍ਹਾ ਲਿਖਾ ਕੇ ਉਸਨੂੰ ਇਸ ਕਾਬਲ ਬਣਾਏ ਕਿ ਉਸਨੂੰ ਜਿੰਦਗੀ ਵਿੱਚ ਕਦੇ ਕਿਸੇ ਦੇ ਅੱਗੇ ਹੱਥ ਨਾ ਅੱਡਣਾ ਪਵੇ ਪਰ ਜੇਕਰ ਕਮਾਈ ਕਰਨ ਵਾਲਾ ਹੀ ਮੰਜੇ ‘ਤੇ ਪਿਆ ਦਿਨ ਕੱਟ ਰਿਹਾ ਹੋਵੇ ਤਾਂ ਉਨ੍ਹਾਂ ਬੱਚਿਆਂ ਦਾ ਤਾਂ ਫਿਰ ਰੱਬ ਹੀ ਰਾਖਾ ਹੈ। ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਜੋਗੇ ਵਾਲਾ ਵਿੱਚ ਦੋ ਧੀਆਂ ਦਾ ਬਾਪ ਅਤੇ ਇੱਕ ਸਿਧਰੀ ਔਰਤ ਦਾ ਪਤੀ ਅੱਜ ਭਰਾ ਦੇ ਬੂਹੇ ਤੇ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਇਲਾਜ ਕਰਵਾਉਣ ਲਈ ਪੈਸੇ ਨਹੀਂ, ਮੌਤ ਮੰਗ ਰਿਹੈ ਗ਼ਰੀਬ ਨੌਜਵਾਨ | Latest News

ਜਿਸਦੀ ਮਦਦ ਲਈ ਨਾ ਤਾਂ ਕੋਈ ਸਮਾਜ ਸੇਵੀ ਸੰਸਥਾ ਅੱਗੇ ਆ ਰਹੀ ਹੈ ਅਤੇ ਨਾ ਹੀ ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ। ਇਕ ਪਾਸੇ ਪੋਲੀਓ ਪੀੜਤ ਅਤੇ ਦੂਜੇ ਪਾਸੇ ਫੇਫੜਿਆਂ ਦੀ ਬਿਮਾਰੀ ਲਾਲ ਸਿੰਘ ਹੁਣ ਰੱਬ ਤੋਂ ਮੌਤ ਮੰਗ ਰਿਹਾ ਹੈ ਕਿਉਂ ਕਿ ਇਲਾਜ ਕਰਵਾਉਣ ਲਈ ਪੈਸਾ ਨਹੀਂ।

ਹੁਣ ਫਸ ਗਿਆ ਗਿੱਪੀ ਗਰੇਵਾਲ ! ਚੋਰੀ ਦੇ ਲੱਗੇ ਇਲਜ਼ਾਮ, ਬੰਦੇ ਨੇ live ਹੋ ਕੇ ਖੋਲ੍ਹਤੀਆਂ ਪੋਲਾਂ

ਲਾਲ ਸਿੰਘ ਦੀ ਪਤਨੀ ਵੀ ਦਿਮਾਗੀ ਮਰੀਜ਼ ਹੈ। ਗੁਰਬਤ ਦੀ ਮਾਰ, ਧੀਆਂ ਨੂੰ ਕਈ ਵਾਰ ਭੁੱਖਿਆਂ ਰਾਤ ਕੱਟਣੀ ਪੈਂਦੀ ਹੈ। ਪੀੜਤ ਦੇ ਭਰਾ ਅਤੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ।ਉਮੀਦ ਹੈ ਕਿ ਇਸ ਪਰਿਵਾਰ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣਗੀਆਂ ਤਾਂ ਜੋ ਇਸ ਗਰੀਬ ਦਾ ਇਲਾਜ ਹੋ ਸਕੇ ਅਤੇ ਇਹ ਛੋਟੀਆਂ ਛੋਟੀਆਂ ਬੱਚੀਆਂ ਪੜ ਲਿਖ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button