Breaking NewsD5 specialNewsPress ReleasePunjab

ਈਵੀਐਮ-ਵੀਵੀਪੈਟ ਦੀ ਪਹਿਲੀ ਵਾਰ ਦੀ ਚੈਕਿੰਗ ਨਾਲ ਸਬੰਧਤ ਐਸਓਪੀਜ਼ ਬਾਰੇ ਜਾਣਕਾਰੀ ਦੇਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਸੀ.ਈ.ਓ./ਡੀ.ਈ.ਓਜ਼ ਨਾਲ ਮੀਟਿੰਗ 

ਚੰਡੀਗੜ੍ਹ:ਪੰਜਾਬ ਰਾਜ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਅੱਜ ਪ੍ਰੋਟੋਕੋਲ ਅਤੇ ਈਵੀਐਮ-ਵੀਵੀਪੈਟ ਦੀ ਪਹਿਲੀ ਵਾਰ ਦੀ ਚੈਕਿੰਗ (ਐਫਐਲਸੀ) ਨਾਲ ਸਬੰਧਤ ਨਿਰਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਉਣ ਲਈ ਸਾਰੇ 23 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ (ਡੀਈਓ) ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ।ਡੀਈਓਜ਼ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਉਣ ਲਈ ਸਮੁੱਚੀ ਐਫਐਲਸੀ ਪ੍ਰਕਿਰਿਆ ਦੀ ਉਚਿਤ ਜਾਣਕਾਰੀ ਦਿੱਤੀ ਗਈ। ਇਹ ਕਿਹਾ ਗਿਆ  ਕਿ ਡੀਈਓ ਸਮੁੱਚੀ ਐਫਐਲਸੀ ਪ੍ਰਕਿਰਿਆ ਲਈ ਜ਼ਿੰਮੇਵਾਰ ਹੋਣਗੇ ਅਤੇ ਐਫਐਲਸੀ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੇ।

ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਤੋਮਰ ਦਾ ਆਇਆ ਬਿਆਨ! ਕਾਨੂੰਨ ਹੋਣਗੇ ਵਾਪਿਸ? iK Meri Vi Suno || D5 Channel Punjabi

ਡੀਈਓ ਇੱਕ ਐਡੀਸ਼ਨਲ/ਡਿਪਟੀ ਡੀਈਓ ਦੀ ਨਿਯੁਕਤੀ ਕਰੇਗਾ ਜੋ ਐਫਐਲਸੀ ਸੁਪਰਵਾਈਜ਼ਰ ਵਜੋਂ ਐਫਐਲਸੀ ਪ੍ਰਕਿਰਿਆ ਨਾਲ ਪੂਰੀ ਤਰ੍ਹਾਂ ਜਾਣਕਾਰ ਹੋਵੇਗਾ।ਐਫਐਲਸੀ ਪ੍ਰਕਿਰਿਆ ਵਿੱਚ ਚੈਕ ਕੀਤੀਆਂ ਜਾਣ ਵਾਲੀਆਂ ਈਵੀਐਮ ਅਤੇ ਵੀਵੀਪੈਟਸ ਦੀ ਗਿਣਤੀ ਦੇ ਅਧਾਰ ‘ਤੇ, ਸੀਈਓਜ਼ ਈਵੀਐਮ ਦੇ ਈਐਲਸੀ ਲਈ ਇੱਕ ਸਮਾਂ-ਸੂਚੀ ਤਿਆਰ ਕਰਦੇ ਹਨ ਅਤੇ ਰਾਜਨੀਤਿਕ ਪਾਰਟੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਂਦੇ ਹਨ। ਐਫਐਲਸੀ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਰਾਸ਼ਟਰੀ ਅਤੇ ਰਾਜ ਪੱਧਰੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੀ ਪ੍ਰਤੀਨਿਧਤਾ ਲਾਜ਼ਮੀ ਕੀਤੀ ਗਈ ਹੈ।

ਹਰਿਆਣਾ ਦੇ ਕਿਸਾਨਾਂ ਨੇ ਘੇਰ ਲਿਆ ਸੁਖਬੀਰ ਬਾਦਲ! ਖੜ੍ਹ ਗਏ ਡੰਡੇ ਲੈ ਅੱਗੇ || D5 Channel Punjabi

ਮੀਟਿੰਗ ਵਿੱਚ ਮੁੱਖ ਚੋਣ ਅਫਸਰ ਪੰਜਾਬ ਡਾ.ਐਸ.ਕਰੁਣਾ ਰਾਜੂ,ਪੰਜਾਬ ਦੇ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਮਾਧਵੀ ਕਟਾਰੀਆ (ਆਈਏਐਸ) ਅਤੇ ਸਟੇਟ ਈਵੀਐਮ ਨੋਡਲ ਅਫ਼ਸਰ ਮੌਜੂਦ ਸਨ।ਸੀਈਓ, ਪੰਜਾਬ ਡਾ: ਰਾਜੂ ਨੇ ਨਿਰਦੇਸ਼ ਦਿੱਤੇ ਕਿ ਐਫਐਲਸੀ ਦੇ ਐਸਓਪੀਜ਼ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣ।ਐਫਐਲਸੀ ਦੇ ਸਾਰੇ ਨਾਜ਼ੁਕ ਪਹਿਲੂਆਂ ਜਿਵੇਂ ਬੁਨਿਆਦੀ ਢਾਂਚਾਗਤ ਸਹੂਲਤਾਂ ਅਤੇ ਵੈਬ-ਕਾਸਟਿੰਗ/ਸੀਸੀਟੀਵੀ/ਵੀਡੀਓਗ੍ਰਾਫੀ ਦੀ ਵਿਵਸਥਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਵੀ ਉਜਾਗਰ ਕੀਤਾ ਗਿਆ ਕਿ ਵੈਬਕਾਸਟਿੰਗ ਦੀ ਫੀਡ ਦੀ ਡੀਈਓ ਅਤੇ ਸੀਈਓ ਪੱਧਰ ‘ਤੇ ਕੰਟਰੋਲ ਰੂਮ ਵਿੱਚ ਨੇੜਿਓਂ ਨਿਗਰਾਨੀ ਕੀਤੀ ਜਾਵੇ ਅਤੇ ਰਿਪੋਰਟ ਈਸੀਆਈ ਨੂੰ ਸੌਂਪੀ ਜਾਵੇ।

ਘਰ ‘ਚ ਗੋਹਾ ਸੁੱਟਣ ਤੋਂ ਬਾਅਦ ਡਰਿਆ ਬੀਜੇਪੀ ਲੀਡਰ || D5 Channel Punjabi

ਐਫਐਲਸੀ ਇੱਕ ਵੱਡੇ, ਢੁੱਕਵੀਂ ਰੌਸ਼ਨੀ ਦੇ ਪ੍ਰਬੰਧ ਵਾਲੇ ਚੰਗੇ ਹਵਾਦਾਰ ਹਾਲ ਵਿੱਚ ਸਿੰਗਲ ਐਂਟਰੀ ਅਤੇ ਐਗਜ਼ਿਟ ਪੁਆਇੰਟ ਨਾਲ ਕੀਤੀ ਜਾਵੇਗੀ।ਭਾਰਤੀ ਚੋਣ ਕਮਿਸ਼ਨ ਐਫਐਲਸੀ ਦੇ ਸ਼ੁਰੂ ਹੋਣ ਤੋਂ 3-5 ਦਿਨ ਪਹਿਲਾਂ, ਐਫਐਲਸੀ ਹਾਲ ਅਤੇ ਇਸ ਦੀ ਤਿਆਰੀ ਦਾ ਜਾਇਜਾ ਲੈਣ ਲਈ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਅਤੇ ਸੀ.ਈ.ਓ ਸਮੇਤ ਨਿਰਮਾਤਾ ਕੰਪਨੀਆਂ ਦੇ ਇੰਜੀਨੀਅਰਾਂ ਦੀ ਇੱਕ ਨਿਰੀਖਣ ਟੀਮ ਭੇਜਦਾ ਹੈ। ਡੀਈਓਜ਼ ਵੱਲੋਂ ਪਹਿਲਾਂ ਤਿਆਰੀਆਂ ਦਾ ਜਾਇਜਾ ਲੈਣਾ ਅਤੇ ਨਿਯਮਤ ਅਧਾਰ ‘ਤੇ ਅਚਨਚੇਤ ਚੈਕਿੰਗ ਕਰਨਾ ਜ਼ਰੂਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button