Breaking NewsD5 specialInternationalNewsTop News

ਈਰਾਨ ਨੇ ਫਾਰਸ ਦੀ ਖਾੜੀ ‘ਚ ਯੂਨਾਨ ਦੇ ਦੋ ਤੇਲ ਟੈਂਕਰ ਕੀਤੇ ਜ਼ਬਤ 

ਦੁਬਈ : ਈਰਾਨ ਦੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਨੇ ਸ਼ੁੱਕਰਵਾਰ ਨੂੰ ਫਾਰਸ ਦੀ ਖਾੜੀ ‘ਚ ਯੂਨਾਨ ਦੇ ਦੋ ਤੇਲ ਟੈਂਕਰਾਂ ਨੂੰ ਜ਼ਬਤ ਕਰ ਲਿਆ। ਇਹ ਕਾਰਵਾਈ ਉਦੋਂ ਕੀਤੀ ਗਈ, ਜਦੋਂ ਯੂਨਾਨ ਨੇ ਭੂਮੱਧ ਸਾਗਰ ‘ਚ ਪਾਬੰਦੀਆਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਈਰਾਨ ਦੇ ਤੇਲ ਟੈਂਕਰ ਨੂੰ ਜ਼ਬਤ ਕਰਨ ‘ਚ ਅਮਰੀਕਾ ਦੀ ਸਹਾਇਤਾ ਕੀਤੀ।

ਜਥੇਦਾਰ ਨੇ ਭਗਵੰਤ ਮਾਨ ਨੂੰ ਮੋੜੀ ਸੁਰੱਖਿਆ, ਦਿੱਤਾ ਸਾਫ਼ ਜਵਾਬ | D5 Channel Punjabi

ਰੈਵੋਲਿਊਸ਼ਨਰੀ ਗਾਰਡ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਜਦ ਈਰਾਨ ਦੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ‘ਚ ਰੁਕਾਵਟ ਨੂੰ ਲੈ ਕੇ ਈਰਾਨ ਅਤੇ ਪੱਛਮੀ ਦੇਸ਼ਾਂ ਦਰਮਿਆਨ ਤਣਾਅ ਵਧ ਗਿਆ ਹੈ। ਗਾਰਡ ਨੇ ਆਪਣੀ ਵੈੱਬਸਾਈਟ ਤੇ ਇਕ ਬਿਆਨ ਜਾਰੀ ਕਰਦੇ ਹੋਏ ਅਣਪਛਾਤੇ ਟੈਂਕਰਾਂ ਦੀ ਉਲੰਘਣਾ ਦਾ ਦੋਸ਼ ਲਾਇਆ ਪਰ ਇਨ੍ਹਾਂ ਦੇ ਬਾਰੇ ‘ਚ ਜਾਣਕਾਰੀ ਨਹੀਂ ਦਿੱਤੀ। ਯੂਨਾਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਸ ਨੇ ਫਾਰਸ ਦੀ ਖਾੜੀ ‘ਚ ਯੂਨਾਨ ਦੇ ਝੰਡੇ ਵਾਲੇ ਦੋ ਜਹਾਜ਼ਾਂ ਨੂੰ ਹਿੰਸਕ ਰੂਪ ਨਾਲ ਕਬਜ਼ੇ ‘ਚ ਲੈਣ ਨੂੰ ਲੈ ਕੇ ਏਥਨਜ਼ ‘ਚ ਈਰਾਨ ਦੇ ਰਾਜਦੂਤ ਨੂੰ ਸਖਤ ਇਤਰਾਜ਼ ਦਰਜ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button