Breaking NewsInternationalNews

ਈਰਾਨ ਨੇ ਅਮਰੀਕੀ ਫੌਜ ਨੂੰ ਅੱਤਵਾਦੀ ਸੰਗਠਨ ਕੀਤਾ ਘੋਸ਼ਿਤ

ਵਾਸ਼ਿੰਗਟਨ: ਇਰਾਨ ‘ਤੇ ਕਈ ਬੈਨ ਲਗਾਉਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨੀ ਫ਼ੌਜ ਦੇ ਰੈਵਿਲੀਊਸ਼ਨਰੀ ਗਾਰਡਜ਼ ਨੂੰ ਇਕ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਕਰ ਦਿੱਤਾ। ਇਹ ਪਹਿਲੀ ਵਾਰ ਹੈ ਕਿ ਜਦੋਂ ਅਮਰੀਕਾ ਨੇ ਦੂਜੇ ਦੇਸ਼ ਦੀ ਫ਼ੌਜ ਨੂੰ ਅੱਤਵਾਦੀ ਸੰਗਠਨ ਕਰਾਰ ਦਿੱਤਾ ਹੈ। ਇਰਾਨ ਦੇ ਸਰਕਾਰੀ ਮੀਡੀਆ ਮੁਤਾਬਕ ਇਰਾਨ ਨੇ ਅਮਰੀਕੀ ਮੱਧ ਕਮਾਨ ਨੂੰ ਅੱਤਵਾਦੀ ਸੰਗਠਨ ਐਲਾਨ ਕਰਕੇ ਜਵਾਬੀ ਕਾਰਵਾਈ ਕੀਤੀ। ਦੱਸ ਦੇਈਏ ਕਿ ਟਰੰਪ ਦੁਆਰਾ ਅਮਰੀਕਾ ਅਤੇ ਇਰਾਨ ਵਿਚਾਲੇ ਹੋਏ ਅੰਤਰਰਾਜੀ ਪਰਮਾਣੂ ਸਮਝੌਤੇ ਨੂੰ ਖ਼ਤਮ ਕਰਨ ਮਗਰੋਂ ਵਾਸ਼ਿੰਗਟਨ ਅਤੇ ਤੇਹਰਾਨ ਵਿਚਾਲੇ ਤਣਾਅ ਵੱਧ ਗਿਆ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ-ਇਰਾਨ ਦੀ ਵਿਸ਼ੇਸ਼ ਫ਼ੌਜ ਬਲ ‘ਰੈਵਿਲੀਊਸ਼ਨਰੀ ਗਾਰਡਜ਼ ਕਾਰਪ’ (ਆਈਆਰਜੀਸੀ) ਨੂੰ ਇਕ ਅੱਤਵਾਦੀ ਸੰਗਠਨ ਐਲਾਨ ਕਰ ਰਿਹਾ ਹੈ। ਟਰੰਪ ਨੇ ਇਕ ਬਿਆਨ ਚ ਕਿਹਾ, ਇਹ ਅਚਾਨਕ ਚੁਕਿਆ ਕਦਮ ਇਹ ਯਾਦ ਦੁਆਉਂਦਾ ਹੈ ਕਿ ਇਰਾਨ ਨਾ ਸਿਰਫ ਅੱਤਵਾਦ ਨੂੰ ਜਨਮ ਦੇਣ ਵਾਲਾ ਦੇਸ਼ ਹੈ ਬਲਕਿ ਆਈਆਰਜੀਸੀ ਅੱਤਵਾਦ ਨੂੰ ਪੈਸਾ ਮੁਹੱਈਆ ਕਰਾਉਣ ਅਤੇ ਉਸ ਨੂੰ ਵਾਧਾ ਦੇਣ ਚ ਸਰਗਰਮੀ ਨਾਲ ਲਗਿਆ ਹੈ।”

Read Also ਅਮਰੀਕੀ ਟੀਵੀ ਹੋਸਟ ਨੇ ਨਹੀਂ ਧੋਏ 10 ਸਾਲਾਂ ਤੋਂ ਆਪਣੇ ਹੱਥ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸੋਮਵਾਰ ਨੂੰ ਸਾਰੇ ਬੈਂਕਾਂਅਤੇ ਕਾਰੋਬਾਰੀਆਂ ਨੂੰ ਇਰਾਨ ਦੇ ਰੈਵਿਲੀਊਸ਼ਨਰੀ ਗਾਰਡਜ਼ ਨਾਲ ਕੰਮਕਾਜ ਜਾਰੀ ਰੱਖਣ ’ਤੇ ਨਤੀਜੇ ਭੁੱਗਤਾਨ ਦੀ ਚੇਤਾਵਨੀ ਦਿੱਤੀ ਹੈ। ਪੋਂਪਿਓ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਕਦਮ ਇਕ ਹਫ਼ਤੇ ਅੰਦਰ ਲਾਗੂ ਹੋ ਜਾਵੇਗਾ।

ਇਰਾਨ ਨੂੰ ਇਕ ਆਮ ਰਾਸ਼ਟਰ ਵਜੋਂ ਵਤੀਰਾ ਕਰਨ ਲਈ ਪਾਬੰਦੀ ਅਤੇ ਦਬਾਅ ਜਾਰੀ ਰੱਖੇਗਾ ਤੇ ਅਮਰੀਕਾ ਦੇ ਸਾਥੀਆਂ ਤੋਂ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਅਪੀਲ ਕਰੇਗਾ। ਪੋਂਪਿਓ ਨੇ ਕਿਹਾ, ਇਰਾਨ ਦੇ ਨੇਤਾ ਕ੍ਰਾਂਤੀਕਾਰੀ ਨਹੀਂ ਹਨ ਤੇ ਲੋਕ ਬੇਹਤਰ ਦੇ ਹੱਕਦਾਰ ਹਨ ਜਦਕਿ ਇਹ ਨੇਤਾ ਮੌਕਾਪ੍ਰਸਤ ਹਨ। ਬਾਅਦ ਚ ਇਕ ਟਵੀਟ ਚ ਪੋਂਪਿਓ ਨੇ ਕਿਹਾ ਕਿ ਸਾਨੂੰ ਇਰਾਨ ਦੇ ਲੋਕਾਂ ਨੂੰ ਉਨ੍ਹਾਂ ਦੀ ਆਜ਼ਾਦੀ ਦੁਆਉਣ ਚ ਮਦਦ ਕਰਨੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button