Breaking NewsD5 specialInternationalNewsTop News

ਈਰਾਨ ‘ਚ ਪੱਟੜੀ ਤੋਂ ਉਤਰੀ ਟ੍ਰੇਨ, 10 ਮੌਤਾਂ 50 ਤੋਂ ਵੱਧ ਜਖ਼ਮੀ

ਤਹਿਰਾਨ : ਪੂਰਬੀ ਈਰਾਨ ਵਿੱਚ ਬੁੱਧਵਾਰ ਤੜਕੇ ਇੱਕ ਯਾਤਰੀ ਰੇਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ 10 ਯਾਤਰੀਆਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਖ਼ਬਰਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

Sidhu Moose Wala Bhog | Moose Wala Antim Ardas | Antim Ardas | Sidhu Moose Wala Antim Ardas

ਤਾਬਾਸ ਕਸਬੇ ਨੇੜੇ ਤੜਕੇ ਰੇਲਗੱਡੀ ਦੇ ਸੱਤ ਡੱਬਿਆਂ ਵਿੱਚੋਂ ਚਾਰ ਪਟੜੀ ਤੋਂ ਉਤਰ ਗਏ। ਐਂਬੂਲੈਂਸਾਂ ਅਤੇ ਤਿੰਨ ਹੈਲੀਕਾਪਟਰਾਂ ਵਿੱਚ ਬਚਾਅ ਦਲ ਦੂਰ-ਦੁਰਾਡੇ ਇਲਾਕਿਆਂ ਵਿੱਚ ਭੇਜੇ ਜਾ ਰਹੇ ਹਨ। ਖ਼ਬਰਾਂ ਵਿਚ ਦੱਸਿਆ ਗਿਆ ਹੈ ਕਿ ਇਹ ਹਾਦਸਾ ਰਾਜਧਾਨੀ ਤਹਿਰਾਨ ਤੋਂ ਲਗਭਗ 550 ਕਿਲੋਮੀਟਰ ਦੱਖਣ-ਪੂਰਬ ਵਿਚ ਤਾਬਾਸ ਵਿਚ ਹੋਇਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button