Breaking NewsD5 specialNewsTop News

ਈਰਾਨ : ਕੈਮੀਕਲ ਫੈਕਟਰੀ ‘ਚ ਧਮਾਕੇ ਦੌਰਾਨ 133 ਤੋਂ ਵੱਧ ਜ਼ਖਮੀ

ਤਹਿਰਾਨ : ਦੱਖਣੀ ਈਰਾਨ ‘ਚ ਇੱਕ ਰਸਾਈਣਿਕ ਫੈਕਟਰੀ ‘ਚ ਹੋਏ ਧਮਾਕੇ ਵਿੱਚ ਘੱਟੋ-ਘੱਟ 133 ਲੋਕ ਜ਼ਖਮੀ ਹੋ ਗਏ। ਦੇਸ਼ ਦੇ ਇਕ ਸਰਕਾਰੀ ਟੈਲੀਵਿਜ਼ਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਖ਼ਬਰਾਂ ਮੁਤਾਬਕ ਰਾਜਧਾਨੀ ਤਹਿਰਾਨ ਤੋਂ ਕਰੀਬ 770 ਕਿਲੋਮੀਟਰ ਦੱਖਣ ‘ਚ ਸਥਿਤ ਫਾਰਸ ਸੂਬੇ ਦੇ ਦੱਖਣੀ ਸ਼ਹਿਰ ਫਿਰੋਜ਼ਾਬਾਦ ‘ਚ ਸੋਮਵਾਰ ਸ਼ਾਮ ਨੂੰ ਇਕ ਅਮੋਨੀਅਮ ਟੈਂਕ ‘ਚੋਂ ਲੀਕੇਜ ਹੋਣ ਕਾਰਨ ਧਮਾਕਾ ਹੋਇਆ। ਫਾਇਰਫਾਈਟਰਜ਼ ਨੇ ਅੱਗ ‘ਤੇ ਕਾਬੂ ਪਾ ਲਿਆ ਹੈ।

Moose Wala ਦੇ ਕਾਤਲਾਂ ‘ਤੇ ਪੁਲਿਸ ਦੀ ਕਾਰਵਾਈ, ਪਹੁੰਚੇ ਮਹਾਰਾਸ਼ਟਰ ! ਐਕਸ਼ਨ ‘ਚ CM Mann | D5 Channel Punjabi

ਸੂਬਾਈ ਸਿਹਤ ਵਿਭਾਗ ਦੇ ਮੁਖੀ ਵਾਹਿਦ ਹੁਸੈਨੀ ਮੁਤਾਬਕ 133 ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ‘ਚ ਲਿਜਾਇਆ ਗਿਆ, ਜਿਨ੍ਹਾਂ ‘ਚੋਂ 114 ਨੂੰ ਮੁੱਢਲੀ ਸਹਾਇਤਾ ਮਿਲਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਜ਼ਖਮੀਆਂ ‘ਚ ਜ਼ਿਆਦਾਤਰ ਫੈਕਟਰੀ ਕਰਮਚਾਰੀ ਸਨ। ਧਮਾਕੇ ਵਾਲੀ ਥਾਂ ਦੇ ਨੇੜੇ ਇੱਕ ਪ੍ਰਮੁੱਖ ਸੜਕ ਜੋ ਧਮਾਕੇ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ, ਨੂੰ ਮੰਗਲਵਾਰ ਨੂੰ ਅਧਿਕਾਰੀਆਂ ਨੇ ਦੁਬਾਰਾ ਖੋਲ੍ਹ ਦਿੱਤਾ। ਈਰਾਨ ਵਿੱਚ ਉਦਯੋਗਿਕ ਸਥਾਨਾਂ ‘ਤੇ ਅੱਗ ਜਾਂ ਧਮਾਕੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਸ ਦਾ ਮੁੱਖ ਕਾਰਨ ਅਕਸਰ ਤਕਨੀਕੀ ਅਸਫਲਤਾਵਾਂ ਹਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button