Breaking NewsD5 specialEntertainmentNews

ਇੱਕ ਹਫ਼ਤੇ ਬਾਅਦ ਅਫ਼ਸਾਨਾ ਨੇ ਸਜਾਈ ਸਿੱਧੂ ਮੂਸੇਵਾਲਾ ਦੇ ਗੁੱਟ ਤੇ ਰੱਖੜੀ

ਚੰਡੀਗੜ੍ਹ : ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਵੀ ਸਾਂਝਾ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਗਾਇਕ ਸਿੱਧੂ ਮੂਸੇਵਾਲੇ ਦੇ ਰੱਖੜੀ ਬੰਨ੍ਹਦੀ ਹੋਈ ਨਜ਼ਰ ਆ ਰਹੀ ਹੈ।

ਕਿਸਾਨਾਂ ਨੇ ਘੇਰਿਆ ਖੱਟਰ, ਕਰਾਈ ਪੂਰੀ ਤਸੱਲੀ ! ਭਖਿਆ ਮਾਹੌਲ, ਛਾਉਣੀ ਬਣੀ ਰਾਜਧਾਨੀ ! D5 Channel Punjabi

ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਅਫਸਾਨਾ ਖ਼ਾਨ ਨੇ ਲਿਖਿਆ ਹੈ, ”ਵੀਰ ਹੁੰਦੇ ਨੇ ਸਹਾਰਾ ਸਦਾ ਭੈਣਾਂ ਦਾ, ਭੈਣਾਂ ਨੂੰ ਮਾਣ ਵੀਰਾਂ ‘ਤੇ ਹੁੰਦਾ! ਏਹ ਰਿਸ਼ਤਾ ਦੁਨੀਆਂ ਦਾ ਸਭ ਤੋਂ ਹਸੀਨ ਹੁੰਦਾ, ਵੀਰ ਹੀ ਹਮੇਸ਼ਾ ਭੈਣ ਦੇ ਦਿਲ ਦੇ ਕਰੀਬ ਹੁੰਦਾ, ਇਕ ਬਾਂਹ ਸੱਜੀ ਤੇ ਦੂਜਾ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ, ਕੁੱਝ ਹੁੰਦੇ ਨੇ ਭਰਾ ਜਾਨ ਤੋਂ ਪਿਆਰੇ ਜਿਹਨਾ ਬਿਨ੍ਹਾਂ ਰਿਹਾ ਨੀ ਜਾਂਦਾ।

ਪਰਗਟ ਸਿੰਘ ਨੇ ਭਖਾਈ ਸਿਆਸਤ, ਰਾਵਤ ਬਾਰੇ ਕਹੀ ਅਜਿਹੀ ਗੱਲ, ਕੈਪਟਨ ਤੇ ਸਿੱਧੂ ਦੇ ਉਡਾਏ ਹੋਸ਼! D5 Channel Punjabi

ਹਰ ਇੱਕ ਨੂੰ ਸਾਡੇ ਆਲਾ ਕਿਹਾ ਨੀ ਜਾਂਦਾ, ਵੱਡਾ ਵੀਰਾ ਸਿੱਧੂ ਮੂਸੇ ਵਾਲਾ 💚🙏🏻 ਛੋਟਾ ਵੀਰਾ ਖੁਦਾ ਬਖ਼ਸ਼💚।” ਨਾਲ ਹੀ ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਤੇ ਖੁਦਾ ਬਖ਼ਸ਼ ਨੂੰ ਟੈਗ ਵੀ ਕੀਤਾ ਹੈ। ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਅਫਸਾਨਾ ਖ਼ਾਨ ਸਿੱਧੂ ਮੂਸੇ ਵਾਲਾ ਅਤੇ ਸਿੱਧੂ ਦੇ ਪਿਤਾ ਨੂੰ ਵੀ ਰੱਖੜੀ ਬੰਨ੍ਹਦੀ ਹੋਈ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ‘ਚ ਲਾਈਕਸ ਤੇ ਕੁਮੈਂਟ ਇਸ ਪੋਸਟ ‘ਤੇ ਆ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button