InternationalTop News

ਇੰਡੋਨੇਸ਼ੀਆ ‘ਚ ਵੱਡਾ ਹਾਦਸਾ : 240 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਸਾਗਰ ‘ਚ ਲਾਪਤਾ, ਸਮੁੰਦਰ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਜਾਰੀ

ਇੰਡੋਨੇਸ਼ੀਆ ‘ਚ ਐਤਵਾਰ ਨੂੰ 240 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਜਾਵਾ ਸਾਗਰ ‘ਚ ਲਾਪਤਾ ਹੋ ਗਿਆ। ਅਧਿਕਾਰੀਆਂ ਮੁਤਾਬਕ ਇਹ ਜਹਾਜ਼ ਪੂਰਬੀ ਜਾਵਾ ਤੋਂ ਬੋਰਨਿਓ ਟਾਪੂ ’ਤੇ ਸਥਿਤ ਦੱਖਣੀ ਕਾਲੀਮੰਤਨ ਵੱਲ ਜਾ ਰਿਹਾ ਸੀ, ਜਦੋਂ ਇਸ ਨਾਲ ਸੰਪਰਕ ਟੁੱਟ ਗਿਆ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਬਚਾਅ ਟੀਮਾਂ ਨੇ ਸਮੁੰਦਰ ‘ਚ ਵੱਡੇ ਪੱਧਰ ’ਤੇ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਦੱਖਣੀ ਕਾਲੀਮੰਤਨ ਸੂਬੇ ਦੀ ਰਾਜਧਾਨੀ ਬੰਜ਼ਾਰਮਾਸਿਨ ਸਥਿਤ ਖੋਜ ਅਤੇ ਬਚਾਅ ਦਫ਼ਤਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਰਗੋ ਟ੍ਰਾਂਸਪੋਰਟ 8 ਨਾਮਕ ਜਹਾਜ਼ ‘ਚ ਤਕਨੀਕੀ ਖ਼ਰਾਬੀ ਕਾਰਨ ਸੰਚਾਰ ਪ੍ਰਣਾਲੀ ਬੰਦ ਹੋ ਗਈ ਹੈ।
ਇਹ ਜਹਾਜ਼ ਇੰਡੋਨੇਸ਼ੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੁਰਾਬਾਇਆ ਤੋਂ ਬੰਜ਼ਾਰਮਾਸਿਨ ਜਾ ਰਿਹਾ ਸੀ। ਜਹਾਜ਼ ਦੇ ਆਪਰੇਟਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਸਮੁੰਦਰ ‘ਚ ਅਚਾਨਕ ਮੌਸਮ ਖ਼ਰਾਬ ਹੋਣ ਤੋਂ ਬਾਅਦ ਜਹਾਜ਼ ਨਾਲ ਸੰਪਰਕ ਟੁੱਟ ਗਿਆ।
ਤੱਟ ਤੋਂ 148 ਕਿਲੋਮੀਟਰ ਦੂਰ ਸੀ ਆਖਰੀ ਸਥਿਤੀ
ਮੁੱਢਲੀ ਜਾਣਕਾਰੀ ਮੁਤਾਬਕ ਜਹਾਜ਼ ਦੀ ਆਖਰੀ ਸਥਿਤੀ ਜਾਵਾ ਸਾਗਰ ‘ਚ ਦਰਜ ਕੀਤੀ ਗਈ ਸੀ, ਜੋ ਬੰਜ਼ਾਰਮਾਸਿਨ ਦੇ ਤੱਟ ਤੋਂ ਲਗਭਗ 148 ਕਿਲੋਮੀਟਰ ਦੂਰ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਕਿਸੇ ਦੇ ਹਤਾਹਤ ਹੋਣ ਦੀ ਕੋਈ ਤੁਰੰਤ ਸੂਚਨਾ ਨਹੀਂ ਮਿਲੀ ਹੈ ਅਤੇ ਪਹਿਲੀ ਤਰਜੀਹ ਜਹਾਜ਼ ਤੱਕ ਜਲਦ ਤੋਂ ਜਲਦ ਪਹੁੰਚਣਾ ਹੈ।
ਬੰਜ਼ਾਰਮਾਸਿਨ ਬਚਾਅ ਏਜੰਸੀ ਦੇ ਆਪਰੇਸ਼ਨ ਮੁਖੀ ਅਰਿਆਂਤੋ ਅਰਦੀ ਨੇ ਜਹਾਜ਼ ਨਾਲ ਸੰਪਰਕ ਟੁੱਟਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਚਾਅ ਕਰਮਚਾਰੀਆਂ ਅਤੇ ਜਹਾਜ਼ਾਂ ਨੂੰ ਤੁਰੰਤ ਉਸ ਸਮੁੰਦਰੀ ਖੇਤਰ ਵੱਲ ਭੇਜਿਆ ਗਿਆ ਹੈ।
ਅਰਦੀ ਨੇ ਦੱਸਿਆ ਕਿ ਸਥਿਤੀ ’ਤੇ ਨਜ਼ਰ ਰੱਖਣ ਅਤੇ ਖੋਜ ਮੁਹਿੰਮ ਦੇ ਸੰਚਾਲਨ ਲਈ ਤ੍ਰਿਸ਼ਕਤੀ ‘ਚ ਇੱਕ ਆਪਰੇਸ਼ਨ ਪੋਸਟ ਸਥਾਪਿਤ ਕੀਤੀ ਗਈ ਹੈ। ਰਾਹਤ ਅਤੇ ਬਚਾਅ ਟੀਮਾਂ ਸਮੁੰਦਰ ‘ਚ ਲਾਪਤਾ ਜਹਾਜ਼ ਦਾ ਪਤਾ ਲਗਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button