Breaking NewsInternationalNews

ਇੰਡੋਨੇਸ਼ੀਆ ‘ਚ ਜਵਾਲਾਮੁਖੀ ਫਟਣ ਨਾਲ ਆਈ ਸੁਨਾਮੀ, 62 ਮੌਤਾਂ 600 ਜਖ਼ਮੀ

ਜਕਾਰਤਾ : ਇੰਡੋਨੇਸ਼ੀਆ ਵਿੱਚ ਸੁਨਾਮੀ ਇੱਕ ਵਾਰ ਫਿਰ ਕਹਿਰ ਬਣਕੇ ਗੁਜਰੀ ਹੈ। ਇੰਡੋਨੇਸ਼ੀਆ ਦੇ ਪੱਛਮੀ ‘ਚ ਜਾਵਾ ਅਤੇ ਸੁਮਾਤਰਾ ਦੇ ਬੀਚ ਸੁੰਡਾ ਸਟ੍ਰੇਟ ‘ਚ ਸੁਨਾਮੀ ਆਉਣ ਨਾਲ ਘੱਟ ਤੋਂ ਘੱਟ 62 ਲੋਕਾਂ ਦੀ ਮੌਤ ਹੋ ਗਈ ਅਤੇ 600 ਦੇ ਕਰੀਬ ਜ਼ਖਮੀ ਹੋ ਗਏ। ਇੰਡੋਨੇਸ਼ੀਆ ਦੀ ਆਫਤ ਸ਼ਮਨ ਏਜੰਸੀ ਅਨੁਸਾਰ ਸੁਨਾਮੀ ਸ਼ਨੀਵਾਰ ਨੂੰ 21.26 ਵਜੇ ਸੁੰਡਾ ਸਟ੍ਰੇਟ ਦੇ ਤੱਟੀ ਖੇਤਰਾਂ ‘ਚ ਆਈ ਜਿਸ ਨਾਲ ਬਾਂਟੇਨ ਪ੍ਰਾਂਤ ਦੇ ਪਾਂਡੇਗਲਾਂਗ ਤੇ ਸੇਰਾਂਗ ਜਿਲ੍ਹੇ ਅਤੇ ਲਾਮਪੁੰਗ ਪ੍ਰਾਂਤ ਦੇ ਦੱਖਣੀ ਲਾਮਪੁੰਗ ਸ਼ਾਮਲ ਹਨ।

Read Also ਇੰਡੋਨੇਸ਼ੀਆ ‘ਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਦਸਤਕ

ਅਧਿਕਾਰੀਆਂ ਨੇ ਕਿਹਾ ਕਿ ਪਾਣੀ ਦੇ ਹੇਠਾਂ ਭੁਚਾਲ ਆਉਣ ਨਾਲ ਅਨਾਕ ਕ੍ਰੇਕਟਾਊ ਜਵਾਲਾਮੁਖੀ ਵਿਸਫੋਟ ਕਾਰਨ ਲਹਿਰਾਂ ਪੈਦਾ ਹੋਣ ਦਾ ਡਰ ਹੈ। ਇੰਡੋਨੇਸ਼ੀਆ ਨੈਸ਼ਨਲ ਬੋਰਡ ਫਾਰ ਡਿਜਾਸਟਰ ਮੈਨੇਜਮੈਂਟ ਦੇ ਮੁੱਖ ਜਨਸੰਪਰਕ ਅਧਿਕਾਰੀ ਸੁਤੋਪੋ ਪੁਰਵੋ ਨੁਗਰੋਹੋ ਨੇ ਇਕ ਟਵੀਟ `ਚ ਕਿਹਾ ਕਿ ਸੁਨਾਮੀ ਕਾਰਨ ਭੂਚਾਲ ਨਹੀਂ ਪ੍ਰੰਤੁ ਇਕ ਪਾਣੀ ਦੇ ਹੇਠਾਂ ਭੁਚਾਲ ਆਉਣ ਨਾਲ ਮਾਉਟ ਅਨਾਕ ਕ੍ਰੈਕਟਾਉ ਜਵਾਲਾਮੁਖੀ ਵਿਸਫੋਟ ਹੋਣ ਦਾ ਡਰ ਹੈ। ਉਨ੍ਹਾਂ ਮ੍ਰਿਤਕਾਂ ਦੀ ਗਿਣਤੀ ਵੱਧਣ ਦੀ ਸੰਭਾਵਨਾ ਪ੍ਰਗਟਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button