Breaking NewsD5 specialNewsPunjabTop News

ਇੰਜੀਨੀਅਰਿੰਗ ਦੇ ਖੇਤਰ ‘ਚ ਗਣਿਤ ਦਾ ਅਹਿਮ ਰੋਲ

ਸਾਇੰਸ ਸਿਟੀ ਵਲੋਂ ਗਣਿਤ ਦਿਵਸ ਤੇ ਵਰਕਸ਼ਾਪ ਦਾ ਆਯੋਜਨ

ਜਲੰਧਰ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮੀ ਗਣਿਤ ਦਿਵਸ ‘ਤੇ ਪੰਜਾਬ ਸਟੇਸ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੌਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 200 ਦੇ ਕਰੀਬ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਸਾਇੰਸ ਸਿਟੀ ਦੇ ਪ੍ਰਮੁੱਖ ਵਿਗਿਆਨੀ ਰਿਤੇਸ਼ ਪਾਠਕ ਨੇ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਵਿਖੇ ਬਣੀ ਗਣਿਤ ਗੈਲਰੀ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾ ਦੱਸਿਆ ਕਿ ਅੱਜ ਦੇ ਦਿਨ ਮਹਾਨ ਭਾਰਤੀ ਗਣਿਤ ਮਾਹਿਰ ਸ੍ਰੀ ਨਿਵਾਸਾ ਰਾਮਾਨੁਜ਼ ਦਾ ਜਨਮ ਹੋਇਆ ਸੀ। ਇਹਨਾਂ ਵਲੋਂ ਸਮੀਰਕਨ ਅਤੇ ਪਛਾਣ ਦੇ ਖੇਤਰ ਅਹਿਮ ਯੋਗਦਾਨ ਪਾਇਆ ਗਿਆ ਹੈ।

ਲੁਧਿਆਣਾ ਬਲਾਸਟ ਪਿੱਛੇ ਕਿਸਦਾ ਹੱਥ? ਸੱਚ ਆਇਆ ਸਾਹਮਣੇ! CM ਚੰਨੀ ਦੀ ਵੱਡੀ ਕਾਰਵਾਈ || D5 Channel Punjabi

ਇਸ ਮੌਕੇ ਗਣਿਤ ਕਿੱਟਾ ਰਾਹੀਂ ਬੱਚਿਆਂ ਨੂੰ ਖੇਤਰਫ਼ਲ, ਆਕਰ, ਆਇਤਨ, ਘਣਫ਼ਲ, ਵਰਗਮੂਲ ਆਦਿ ਦੇ ਸਵਾਲ ਹੱਲ ਕਰਨ ਦੇ ਤਰੀਕਿਆ ਸਬੰਧੀ ਪ੍ਰੈਕੀਟਕਲ ਕਰਕੇ ਸਮਝਾਇਆ ਗਿਆ। ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਗਣਿਤ ਮਾਹਿਰ ਉਪ ਸਿੱਖਿਆ ਅਧਿਕਾਰੀ ਹਰਸਿਮਰਨ ਕੌਰ ਨੇ ਬੱਚਿਆਂ ਨੂੰ ਗਣਿਤ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ। ਵਰਕਸ਼ਾਪ ਦੇ ਦੌਰਾਨ ਇਨੋਵੇਸ਼ਨ ਹੱਬ ਦੇ ਚੀਫ਼ ਮੈਂਟਰ ਇੰਜੀਅਰ ਵਿਸ਼ਾਲ ਸ਼ਰਮਾਂ ਵਲੋਂ ਵਿਦਿਆਰਥੀਆਂ ਨੂੰ ਵਿਗਿਆਨ,ਤਕਨਾਲੌਜੀ, ਇੰਜੀਨੀਅਰਿੰਗ ਅਤੇ ਗਣਿਤ (ਸਟੈਂਮ) ਬਾਰੇ ਵਿਸਥਾਰਤ ਜਾਣਾਕਾਰੀ ਦਿੱਤੀ। ਇੰਜੀ ਵਿਸ਼ਾਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਜ ਇੱਜੀਨੀਅfੰਰੰਗ ਦਾ ਖੇਤਰ ਚਾਹੇ ਕੋਈ ਵੀ ਹੋਵੇ ਪਰ ਗਣਿਤ *ਤੇ ਪਕੜ੍ਹ ਹੋਣੀ ਬਹੁਤ ਜ਼ਰੂਰੀ ਹੈੇ। ਵਰਕਕਸ਼ਾਪ ਦੇ ਅਖੀਰ ਵਿਚ ਬੱਚਿਆਂ ਨੂੰ ਸਾਇੰਸ ਸਿਟੀ ਦੀ ਨਵੀਂ ਬਣੀ ਗਣਿਤ ਗੈਲਰੀ ਦਾ ਦੌਰਾ ਵੀ ਕਰਵਾਇਆ ਗਿਆ। ਬੰਚਿਆਂ ਨੇ ਗਣਿਤ ਗੈਲਰੀ ਵਿਚ ਬੜੀ ਗਹਿਣਤਾ ਨਾਲ ਅਧਿਐਨ ਕੀਤਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button