SportsBreaking NewsD5 specialNews

ਇੰਗਲੈਂਡ ਨੂੰ ਲੱਗਿਆ ਵੱਡਾ ਝੱਟਕਾ, ਜੋਫਰਾ ਆਰਚਰ ਦੂਜੇ ਟੈਸਟ ਤੋਂ ਹੋਏ ਬਾਹਰ

ਨਵੀਂ ਦਿੱਲੀ : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਭਾਰਤ ਦੇ ਖਿਲਾਫ਼ ਦੂਜੇ ਟੈਸਟ ਕ੍ਰਿਕੇਟ ਮੈਚ ‘ਚ ਨਹੀਂ ਖੇਡ ਸਕਣਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਵੀਰਵਾਰ ਨੂੰ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ, ‘‘ਜੋਫਰਾ ਆਰਚਰ ਸੱਜੇ ਕੂਹਣੀ ਦੇ ਦਰਦ ਦੇ ਕਾਰਨ ਭਾਰਤ ਦੇ ਖਿਲਾਫ ਸ਼ਨੀਵਾਰ ਤੋਂ ਚੇਂਨਈ ‘ਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ‘ਚ ਨਹੀਂ ਖੇਡਣਗੇ।” ਉਹ ਇਸ ਸਥਾਨ ‘ਤੇ ਪਹਿਲਾਂ ਟੈਸਟ ਦੇ ਦੌਰਾਨ ਅਸਹਜ ਮਹਿਸੂਸ ਕਰ ਰਹੇ ਸਨ। ਇਹ ਮੈਚ ਇੰਗਲੈਂਡ ਨੇ 227 ਦੌੜਾਂ ਤੋਂ ਜਿੱਤਿਆ ਸੀ।’’

ਲਓ ਜੀ! ਭਾਜਪਾ ਆਗੂਆਂ ਨੂੰ ਪਿਆ ਘੇਰਾ! ਲੋਕਾਂ ਨੇ ਕੀਤਾ ਬੁਰਾ ਹਾਲ! ਲੀਡਰਾਂ ਨੇ ਭੱਜ ਕੇ ਬਚਾਈ ਜਾਨ!

ਬਾਰਬਾਡੋਸ ਤੋਂ ਜੰਮੇਂ ਇਸ ਤੇਜ਼ ਗੇਂਦਬਾਜ਼ ਨੂੰ ਇੰਗਲੈਂਡ ਦੀ ਰੋਟੇਸ਼ਨ ਨੀਤੀ ਦੇ ਕਾਰਨ ਸੀਰੀਜ਼ ਦੇ ਦੌਰਾਨ ਆਰਾਮ ਦਿੱਤੇ ਜਾਣ ਦੀ ਸੰਭਾਵਨਾ ਸੀ। ਈਸੀਬੀ ਨੇ ਸਪੱਸ਼ਟ ਕੀਤਾ ਕਿ ਇਸ ਤੇਜ਼ ਗੇਂਦਬਾਜ਼ ਨੂੰ ਕਿਸੇ ਪਿੱਛਲੀ ਸਮੱਸਿਆ ਦੇ ਕਾਰਨ ਇਹ ਸੱਟ ਨਹੀਂ ਲੱਗੀ। ਬੋਰਡ ਨੇ ਕਿਹਾ, ‘‘ਇਹ ਮਾਮਲਾ ਕਿਸੇ ਪਿੱਛਲੀ ਸੱਟ ਨਾਲ ਜੁੜਿਆ ਹੋਇਆ ਨਹੀਂ ਹੈ ਅਤੇ ਉਮੀਦ ਹੈ ਕਿ ਇਲਾਜ਼ ਨਾਲ ਹਾਲਤ ਛੇਤੀ ਹੀ ਆਮ ਵਾਂਗ ਹੋ ਜਾਵੇਗੀ ਅਤੇ ਇਹ ਤੇਜ਼ ਗੇਂਦਬਾਜ਼ ਅਹਿਮਦਾਬਾਦ ‘ਚ ਤੀਸਰੇ ਟੈਸਟ ਮੈਚ ਵਿੱਚ ਵਾਪਸੀ ਕਰ ਸਕੇਗਾ।”

ਕਿਸਾਨਾਂ ਨੇ ਮੰਨੀ ਪ੍ਰਧਾਨ ਮੰਤਰੀ ਦੀ ਗੱਲ! ਅੰਬਾਨੀਆਂ ਅੰਡਾਨੀਆਂ ਨੂੰ ਦਿੱਤਾ ਵੱਡਾ ਝਟਕਾ

ਆਰਚਰ ਦੇ ਬਾਹਰ ਹੋਣ ਤੋਂ ਬਾਅਦ ਜੇਮਜ਼ ਐਂਡਰਸਨ ਦੇ ਨਾਲ ਅਨੁਭਵੀ ਸਟੂਅਰਟ ਬ੍ਰਾਡ ਦਾ ਪਲੇਇੰਗ ਇਲੈਵਨ ਵਿੱਚ ਚੁਣਿਆ ਜਾਣਾ ਤੈਅ ਹੈ। ਇਸ ਤੋਂ ਇਲਾਵਾ ਪਹਿਲਾਂ ਟੈਸਟ ‘ਚ ਹਿੱਸਾ ਲੈਣ ਵਾਲੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਵੀ ਇੰਗਲੈਂਡ ਵਾਪਸ ਪਰਤ ਚੁੱਕੇ ਹਨ। ਬੇਨ ਫੌਕਸ ਨੂੰ ਉਸਦੀ ਜਗ੍ਹਾ ‘ਤੇ ਇਕ ਮੌਕਾ ਮਿਲੇਗਾ। ਫੌਕਸ ਦੇ ਕੋਲ ਪੰਜ ਟੈਸਟ ਮੈਚਾਂ ਦਾ ਅਨੁਭਵ ਹੈ। ਇੰਗਲੈਂਡ ਪਹਿਲਾ ਟੈਸਟ ਮੈਚ ਜਿੱਤਣ ਤੋਂ ਬਾਅਦ ਚਾਰ ਮੈਚਾਂ ਦੀ ਸੀਰੀਜ਼ ਵਿੱਚ 1 – 0 ਤੋਂ ਅੱਗੇ ਚੱਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button