SportsTop News

FIFA ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਕੀਤਾ ਮੁਅੱਤਲ

ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਫੁੱਟਬਾਲ ਸੰਸਥਾ ਫੀਫਾ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਨੂੰ ਮੁਅੱਤਲ ਕਰ ਦਿੱਤਾ ਹੈ। ਫੀਫਾ ਦਾ ਇਲਜ਼ਾਮ ਹੈ ਕਿ ਏਆਈਐਫਐਫ ਤੀਜੀ ਧਿਰ ਦੇ ਅਣਉਚਿਤ ਪ੍ਰਭਾਵ ਹੇਠ ਕੰਮ ਕਰ ਰਿਹਾ ਹੈ, ਜੋ ਕਿ ਫੀਫਾ ਕਾਨੂੰਨ ਦੀ ਗੰਭੀਰ ਉਲੰਘਣਾ ਹੈ। ਫੀਫਾ ਨੇ ਇਕ ਬਿਆਨ ਵਿੱਚ ਕਿਹਾ, “ਏਆਈਐਫਐਫ ਕਾਰਜਕਾਰੀ ਕਮੇਟੀ ਲਈ ਪ੍ਰਸ਼ਾਸਕਾਂ ਦੀ ਕਮੇਟੀ ਦੇ ਗਠਨ ਤੋਂ ਬਾਅਦ ਮੁਅੱਤਲੀ ਹਟਾ ਦਿੱਤੀ ਜਾਵੇਗੀ।”

ਆਮ ਆਦਮੀ ਕਲੀਨਿਕ ਪਹੁੰਚੇ ਸਿਹਤ ਮੰਤਰੀ ਜੋੜਾਮਾਜਰਾ, ਫਿਰ ਕੀਤਾ ਅਜਿਹਾ ਕੰਮ, ਛਿੜੀ ਨਵੀਂ ਚਰਚਾ

ਸੁਪਰੀਮ ਕੋਰਟ ‘ਚ ਵੀ ਚੱਲ ਰਿਹਾ ਕੇਸ
ਸਾਬਕਾ ਮੁਖੀ ਪ੍ਰਫੁੱਲ ਪਟੇਲ ਦੇ ਕਾਰਜਕਾਲ ਤੋਂ ਪਰੇ ਅਹੁਦੇ ‘ਤੇ ਰਹਿਣ ਤੋਂ ਬਾਅਦ ਏਆਈਐੱਫਐੱਫ ਮੁਸ਼ਕਲ ‘ਚ ਘਿਰ ਗਿਆ, ਕਿਉਂਕਿ ਭਾਰਤ ਦੀ ਸੁਪਰੀਮ ਕੋਰਟ ਨੇ ਇਸ ਨੂੰ ਉਲੰਘਣਾ ਕਰਾਰ ਦਿੱਤਾ ਸੀ। SC ਨੇ AIFF ਨੂੰ ਪ੍ਰਸ਼ਾਸਕਾਂ ਦੀ ਇਕ ਕਮੇਟੀ (CoA) ਦੀ ਅਗਵਾਈ ‘ਚ ਰੱਖਿਆ ਸੀ ਜਿਸ ਨੂੰ ਉਸ ਨੇ ਮਈ 2022 ‘ਚ ਚੁਣਿਆ ਸੀ।

ਨੌਜਵਾਨਾਂ ਲਈ CM ਦਾ ਐਲਾਨ, ਕੈਨੇਡਾ ਬੈਠਾ ਗੈਂਗਸਟਰ ਆਇਆ ਸਾਹਮਣੇ | D5 Channel Punjabi

ਏਆਈਐਫਐਫ ਨੂੰ ਮੁਅੱਤਲ ਕਰਨ ਦਾ ਫੈਸਲਾ ਉਦੋਂ ਆਇਆ ਜਦੋਂ ਭਾਰਤ ਦੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਿੱਤਾ ਕਿ ਭਾਰਤੀ ਫੁਟਬਾਲ ਗਵਰਨਿੰਗ ਬਾਡੀ ਦੀ ਕਾਰਜਕਾਰੀ ਕਮੇਟੀ ਦੀ ਤੇਜ਼ੀ ਨਾਲ ਚੋਣ ਕੀਤੀ ਜਾਵੇ। ਅਦਾਲਤ ਨੇ 21 ਜੁਲਾਈ 2022 ਨੂੰ ਇਸ ਤੱਥ ਦਾ ਨੋਟਿਸ ਲਿਆ ਸੀ ਕਿ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਸ਼ੁਰੂ ਹੋਣ ਵਾਲਾ ਹੈ ਅਤੇ ਭਾਰਤ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ। ਇਸ ਤੋਂ ਇਲਾਵਾ, ਫੀਫਾ ਨੇ ਸੀਓਏ ਨੂੰ ਸੰਕੇਤ ਦਿੱਤਾ ਕਿ ਟੂਰਨਾਮੈਂਟ ਦਾ ਉਦਘਾਟਨ ਲੋਕਤਾਂਤਰਿਕ ਤੌਰ ‘ਤੇ ਚੁਣੀ ਗਈ ਏਐਫਆਈਐਫ ਦੇ ਤਹਿਤ ਕੀਤਾ ਜਾਣਾ ਚਾਹੀਦਾ ਹੈ।

ਪਾਕਿਸਤਾਨ ਚ ਲਹਿਰਾਇਆ ਤਿਰੰਗਾ ਝੰਡਾ ਪੈ ਗਿਆ ਪੰਗਾ, ਮਿੰਟੋ-ਮਿੰਟੀ ਪ੍ਰੋਗਰਾਮ ਕੀਤਾ ਰੱਦ

ਫੀਫਾ ਵੱਲੋਂ ਏਆਈਐਫਐਫ ਨੂੰ ਮੁਅੱਤਲ ਕਰਨ ਦਾ ਮਤਲਬ ਇਹ ਵੀ ਹੈ ਕਿ ਅਕਤੂਬਰ ‘ਚ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੀਆਂ ਭਾਰਤ ਦੀਆਂ ਸੰਭਾਵਨਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਫੀਫਾ ਨੇ ਆਪਣੇ ਬਿਆਨ ‘ਚ ਕਿਹਾ ਕਿ ਭਾਰਤ ਇਸ ਸਮੇਂ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕਰ ਸਕਦਾ ਤੇ ਉਹ ਢੁੱਕਵਾਂ ਹੱਲ ਕੱਢਣ ਲਈ ਖੇਡ ਮੰਤਰਾਲੇ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button